International

ਅਸਮਾਨ ‘ਚ ਸਟੰਟ ਕਰ ਰਿਹਾ ਸੀ ਜਹਾਜ਼, ਸਮੁੰਦਰ ‘ਚ ਡਿੱਗਿਆ,

ਫਰਾਂਸ – ਅਸਮਾਨ ‘ਚ ਐਕਰੋਬੈਟਿਕਸ ਕਰਦੇ ਹੋਏ ਇਕ ਜਹਾਜ਼ ਕਰੈਸ਼ ਹੋ ਗਿਆ। ਫਰਾਂਸ ਦੇ ਦੱਖਣ-ਪੂਰਬੀ ਹਿੱਸੇ ਵਿੱਚ ਇੱਕ ਐਰੋਬੈਟਿਕ ਜਹਾਜ਼ ਸਮੁੰਦਰ ਦੇ ਉੱਪਰ ਕਰੈਸ਼ ਹੋ ਗਿਆ। ਜਹਾਜ਼ ਕਰੈਸ਼ ਹੋਣ ਤੋਂ ਬਾਅਦ ਪਾਇਲਟ ਅੰਦਰ ਹੀ ਫਸ ਗਿਆ। ਇਸ ਹਾਦਸੇ ਵਿੱਚ ਪਾਇਲਟ ਦੀ ਵੀ ਮੌਤ ਹੋ ਗਈ ਹੈ। ਫਰਾਂਸੀਸੀ ਹਵਾਈ ਸੈਨਾ ਦੇ ਬੁਲਾਰੇ ਨੇ ਦੱਸਿਆ ਕਿ ਫੂਗਾ ਮੈਜਿਸਟਰ ਜਹਾਜ਼ ਫਰਾਂਸੀਸੀ ਹਵਾਈ ਸੈਨਾ ਦੀ ਐਕਰੋਬੈਟਿਕ ਫਲਾਇੰਗ ਟੀਮ ਨਾਲ ਉਡਾਣ ਭਰ ਰਿਹਾ ਸੀ। ਇਸ ਦੌਰਾਨ ਜਹਾਜ਼ ਕਰੈਸ਼ ਹੋ ਗਿਆ।ਫੂਗਾ ਮੈਜਿਸਟਰ ਜਹਾਜ਼ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਬਣਾਇਆ ਗਿਆ ਸੀ। ਇਹ ਫਰਾਂਸੀਸੀ ਹਵਾਈ ਸੈਨਾ ਵਿੱਚ ਸਿਖਲਾਈ ਲਈ ਵਰਤਿਆ ਜਾਂਦਾ ਹੈ। ਜਹਾਜ਼ ਵਿੱਚ ਕੋਈ ਇਜੈਕਸ਼ਨ ਸੀਟ ਨਹੀਂ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜਹਾਜ਼ ਹਾਦਸੇ ਦੇ ਕੁਝ ਸਮੇਂ ਬਾਅਦ ਹੀ 65 ਸਾਲਾ ਪਾਇਲਟ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਏਅਰ ਫੋਰਸ ਸ਼ੋਅ ਵੀ ਰੱਦ ਕਰ ਦਿੱਤਾ ਗਿਆ ਹੈ।

Related posts

ਵਿਸ਼ਵ ਸਿਹਤ ਸੰਗਠਨ ਮੌਂਕੀਪੌਕਸ ਨੂੰ ਐਲਾਨ ਸਕਦੈ ‘ਗਲੋਬਲ ਹੈਲਥ ਐਮਰਜੈਂਸੀ’

Bunty

ਫਰਾਂਸ ਦੇ ਇੱਕ ਫ਼ੈਸਲੇ ਨਾਲ ਵਧ ਜਾਵੇਗੀ ਰੂਸ ਦੀ ਮੁਸੀਬਤ ਤੇ ਯੂਕਰੇਨ ਨੂੰ ਮਿਲੇਗੀ ਵੱਡੀ ਤਾਕਤ

Bunty

ਭਾਰਤ-ਅਮਰੀਕਾ ਦੁਵੱਲੇ ਵਪਾਰ ਸਮਝੌਤੇ ਦੀ ਜ਼ਰੂਰਤ ‘ਤੇ ਸਹਿਮਤ ਹੋਏ ਹਨ: ਐਸ ਜੈਸ਼ੰਕਰ

admin