ਅੰਮ੍ਰਿਤਸਰ – ਸੂਬੇ ਦੀ ਪ੍ਰਭੂਸੱਤਾ, ਅਖੰਡਤਾ ਅਤੇ ਸੁਰੱਖਿਆ ਨਾਲ ਸਮਝੌਤਾ ਕਰਨ ਲਈ ਪਾਕਿ ਆਈਐਸਆਈ ਅਤੇ ਦੇਸ਼ ਧ੍ਰੋਹੀ ਵਿਅਕਤੀਆਂ ਦੇ ਗਠਜੋੜ ਨੂੰ ਤੋੜਨ ਲਈ ਆਪਣੀ ਲਗਾਤਾਰ ਮੁਹਿੰਮ ਵਿੱਚ, ਪੰਜਾਬ ਪੁਲਿਸ ਨੇ ਇੱਕ ਸਰਹੱਦ ਪਾਰ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ।ਇੰਟੈਲੀਜੈਂਸ ਦੀ ਅਗਵਾਈ ਵਿੱਚ ਕੀਤੀ ਗਈ ਇੱਕ ਕਾਰਵਾਈ ਵਿੱਚ, ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਨੇ ਇੱਕ ਮਨਦੀਪ ਸਿੰਘ ਪੁੱਤਰ ਦਇਆ ਸਿੰਘ ਵਾਸੀ ਨੇੜੇ 132 ਕੇਵੀ ਪਾਵਰ ਹਾਊਸ, ਬਰਨਾਲਾ ਰੋਡ, ਸਿਰਸਾ, ਹਰਿਆਣਾ, ਜਿਸ ਦੀ ਉਮਰ ਲਗਭਗ 35 ਸਾਲ ਹੈ, ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਇਸ ਸਮੇਂ ਛਾਉਣੀ ਖੇਤਰ ਦੇ ਨੇੜੇ ਸਥਿਤ ਪਠਾਨਕੋਟ ਵਿੱਚ ਕਰੱਸ਼ਰ ਯੂਨਿਟ ਵਿਚ ਕੰਮ ਕਰ ਰਿਹਾ ਸੀ ਜੋਂ ਕਿ ਸੰਵੇਦਨਸ਼ੀਲ ਟਿਕਾਣੇ ਦੇ ਆਧਾਰ ‘ਤੇ ਉਹ ਇਲਾਕੇ ‘ਚ ਫੌਜੀ ਗਤੀਵਿਧੀਆਂ ‘ਤੇ ਆਸਾਨੀ ਨਾਲ ਨਜ਼ਰ ਰੱਖ ਸਕਦਾ ਸੀ ਅਤੇ ਇਸ ਸਬੰਧੀ ਜਾਣਕਾਰੀ ਆਪਣੇ ਪਾਕਿ ਸਥਿਤ ਹੈਂਡਲਰਾਂ ਨੂੰ ਦੇ ਰਿਹਾ ਸੀ। ਜਾਣਕਾਰੀ ਦੇ ਇਵਜ਼ ਵਿੱਚ ਉਸ ਨੂੰ ਪਾਕਿ ਏਜੰਸੀਆਂ ਵੱਲੋਂ ਪੈਸੇ ਦਿੱਤੇ ਗਏ ਹਨ। ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਇੱਕ ਸਾਲ ਪਹਿਲਾਂ ਫੇਸਬੁੱਕ ਰਾਹੀਂ ਪਾਕਿਸਤਾਨ ਦੀ ਇੱਕ ਮਹਿਲਾ ਖੁਫ਼ੀਆ ਅਧਿਕਾਰੀ (ਪੀਆਈਓ) ਨੇਹਾ ਸਿੰਘ ਦੇ ਸੰਪਰਕ ਵਿੱਚ ਆਇਆ ਸੀ, ਜਿਸ ਨੇ ਭਾਰਤੀ ਦੀ ਬੈਂਗਲੁਰੂ ਸਥਿਤ ਇੱਕ ਆਈਟੀ ਯੂਨਿਟ ਵਿੱਚ ਕੰਮ ਕਰ ਰਹੀ ਇੱਕ ਆਈਟੀ ਪੇਸ਼ੇਵਰ ਵਜੋਂ ਪੇਸ਼ ਕੀਤਾ ਸੀ। ਫੌਜ.
previous post