International

ਅੱਗ ਨਾਲ ਨਾ ਖੇਡੋ-ਹੁਣ ਤੀਜੇ ਵਿਸ਼ਵ ਯੁੱਧ ਦੀ ਤਿਆਰੀ, ਰੂਸ ਨੇ ਅਮਰੀਕਾ ਨੂੰ ਦਿੱਤੀ ਚਿਤਾਵਨੀ

ਮਾਸਕੋ – ਯੂਕਰੇਨ-ਰੂਸ ਯੁੱਧ ਵਿਚਾਲੇ ਵਧਦੇ ਤਣਾਅ ਦੇ ਮੱਦੇਨਜ਼ਰ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਅਮਰੀਕਾ ਅਤੇ ਉਸ ਦੇ ਪੱਛਮੀ ਸਹਿਯੋਗੀਆਂ ਨੂੰ ਸਪੱਸ਼ਟ ਅਤੇ ਗੰਭੀਰ ਚਿਤਾਵਨੀ ਦਿੱਤੀ ਹੈ। ਲਾਵਰੋਵ ਨੇ ਮਾਸਕੋ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਪੱਛਮੀ ਦੇਸ਼ਾਂ ਨੇ ਯੂਕਰੇਨ ਨੂੰ ਰੂਸ ਦੇ ਅੰਦਰ ਹਮਲੇ ਕਰਨ ਲਈ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਤਾਂ ਇਸ ਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ। ਉਸਨੇ ਇਸਨੂੰ “ਅੱਗ ਨਾਲ ਖੇਡਣਾ” ਵਰਗਾ ਦੱਸਿਆ ਅਤੇ ਚੇਤਾਵਨੀ ਦਿੱਤੀ ਕਿ ਅਜਿਹਾ ਕਰਨ ਨਾਲ ਦੁਨੀਆ ਤੀਜੀ ਜੰਗ ਵੱਲ ਵਧ ਸਕਦੀ ਹੈ। ਰੂਸੀ ਵਿਦੇਸ਼ ਮੰਤਰੀ ਦੀ ਇਹ ਚਿਤਾਵਨੀ ਉਸ ਸੰਦਰਭ ਵਿੱਚ ਆਈ ਹੈ ਜਦੋਂ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਅਮਰੀਕਾ ਅਤੇ ਬਿ੍ਰਟੇਨ ਤੋਂ ਰੂਸ ਦੇ ਖੇਤਰ ਵਿੱਚ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਮੰਗੀ ਸੀ। ਜ਼ੇਲੇਂਸਕੀ ਦੀ ਇਸ ਬੇਨਤੀ ਨੂੰ ਲੈ ਕੇ ਪੱਛਮੀ ਦੇਸ਼ਾਂ ਦੇ ਅੰਦਰ ਬਹਿਸ ਚੱਲ ਰਹੀ ਹੈ। ਹਾਲਾਂਕਿ, ਅਮਰੀਕਾ ਨੇ ਅਜੇ ਤੱਕ ਆਪਣਾ ਰੁਖ ਨਹੀਂ ਬਦਲਿਆ ਹੈ ਅਤੇ ਸਪੱਸ਼ਟ ਕੀਤਾ ਹੈ ਕਿ ਯੂਕਰੇਨ ਨੂੰ ਦਿੱਤੀਆਂ ਗਈਆਂ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੀ ਵਰਤੋਂ ਯੂਕਰੇਨ ਦੀ ਧਰਤੀ ‘ਤੇ ਹੀ ਕੀਤੀ ਜਾ ਸਕਦੀ ਹੈ ਨਾ ਕਿ ਰੂਸ ਦੀ ਭੂਗੋਲਿਕ ਸਰਹੱਦ ਦੇ ਅੰਦਰ।ਤੀਜੇ ਵਿਸ਼ਵ ਯੁੱਧ ਦੇ ਖਤਰੇ ਦੇ ਵਿਚਕਾਰ, ਸਾਰੀਆਂ ਧਿਰਾਂ ਨੂੰ ਸੰਜਮ ਅਤੇ ਕੂਟਨੀਤੀ ਦੁਆਰਾ ਇਸ ਸਥਿਤੀ ਦਾ ਹੱਲ ਲੱਭਣ ਦੀ ਜ਼ਰੂਰਤ ਹੈ ਤਾਂ ਜੋ ਦੁਨੀਆ ਨੂੰ ਇਕ ਹੋਰ ਵਿਨਾਸ਼ਕਾਰੀ ਜੰਗ ਤੋਂ ਬਚਾਇਆ ਜਾ ਸਕੇ।

Related posts

ਸ਼੍ਰੀਲੰਕਾ ਦੇ ਰਾਸ਼ਟਰਪਤੀ ਚੋਣਾਂ ਦੇ ਇਤਿਹਾਸ ਚ ਪਹਿਲੀ ਵਾਰ ਵੋਟਾਂ ਦੀ ਗਿਣਤੀ ਦੂਜੇ ਦੌਰ ਚ

Bunty

ਆਸਟਰੇਲੀਆ ’ਚ 1 ਦਸੰਬਰ ਤੋਂ ਪੂਰੀ ਤਰ੍ਹਾਂ ਨਾਲ ਟੀਕਾ ਲਾਏ ਗਏ ਯੋਗ ਵੀਜ਼ਾ ਧਾਰਕ ਕਰ ਸਕਣਗੇ ਪ੍ਰਵੇਸ਼

Bunty

ਅਮਰੀਕਾ ’ਚ ਪੁਲਿਸ ਨੇ ਸਕੂਲ ਦੇ ਬਾਹਰ ਵਿਦਿਆਰਥੀ ਨੂੰ ਮਾਰੀ ਗੋਲ਼ੀ

Bunty