ਨਿਊਯਾਰਕ – ‘ਸਪੇਸਐਕਸ’ ਅਤੇ ਇਸ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਐਲੋਨ ਮਸਕ ’ਤੇ ਕੰਪਨੀ ਦੇ ਅੱਠ ਸਾਬਕਾ ਕਰਮਚਾਰੀਆਂ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਹੈ। ਇਨ੍ਹਾਂ ਸਾਬਕਾ ਕਰਮਚਾਰੀਆਂ ਦਾ ਦੋਸ਼ ਹੈ ਕਿ ਮਸਕ ਨੇ ਉਨ੍ਹਾਂ ਨੂੰ ਕੰਪਨੀ ਵਿੱਚ ਜਾਰੀ ਜਿਨਸੀ ਉਤਪੀੜਨ ਅਤੇ ਵਿਰੋਧੀ ਕੰਮ ਪ੍ਰਥਾਵਾਂ ਨੂੰ ਚੁਣੌਤੀ ਦੇਣ ਲਈ ਨੌਕਰੀ ਤੋਂ ਕੱਢਣ ਦਾ ਹੁਕਮ ਦਿੱਤਾ ਸੀ। ਕੈਲੀਫੋਰਨੀਆ ਰਾਜ ਦੀ ਅਦਾਲਤ ਵਿੱਚ ਮੁਕੱਦਮਾ ਦਾਇਰ ਕਰਨ ਵਾਲੇ ਕਰਮਚਾਰੀਆਂ ਨੇ 2022 ਵਿੱਚ ਕੰਪਨੀ ਦੇ ਪ੍ਰਬੰਧਨ ਨੂੰ ਲਿਖੇ ਇੱਕ ਖੁੱਲੇ ਪੱਤਰ ਵਿੱਚ ਆਪਣੀਆਂ ਸ਼ਿਕਾਇਤਾਂ ਦਾ ਵੇਰਵਾ ਦਿੱਤਾ, ਜੋ ਉਨ੍ਹਾਂ ਨੇ ਕੰਪਨੀ ਦੇ ਇੰਟਰਾਨੈੱਟ (ਇੱਕ ਕੰਪਨੀ ਦੁਆਰਾ ਵਰਤਿਆ ਜਾਣ ਵਾਲਾ ਇੱਕ ਪ੍ਰਾਈਵੇਟ ਨੈਟਵਰਕ) ਦੁਆਰਾ ਸਾਂਝਾ ਕੀਤਾ।ਉਨ੍ਹਾਂ ਨੇ ਦੋਸ਼ ਲਾਇਆ ਕਿ ਅਗਲੇ ਦਿਨ ਚਾਰ ਲੋਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ ਅਤੇ ਬਾਕੀਆਂ ਨੂੰ ਬਾਅਦ ਵਿੱਚ ਅੰਦਰੂਨੀ ਜਾਂਚ ਤੋਂ ਬਾਅਦ ਕੱਢ ਦਿੱਤਾ ਗਿਆ ਸੀ। ਜਨਵਰੀ ਵਿੱਚ ਫੈਡਰਲ ਨੈਸ਼ਨਲ ਲੇਬਰ ਰਿਲੇਸ਼ਨਜ਼ ਬੋਰਡ ਨੇ ਨੌਂ ਬਰਖਾਸਤ ਕਰਮਚਾਰੀਆਂ ਦੁਆਰਾ ਉਠਾਏ ਮੁੱਦਿਆਂ ਦੇ ਅਧਾਰ ’ਤੇ ਸਪੇਸਐਕਸ ਖ਼ਿਲਾਫ਼ ਆਪਣੀ ਸ਼ਿਕਾਇਤ ਦਰਜ ਕਰਵਾਈ ਸੀ। ਕੰਮ ਵਾਲੀ ਥਾਂ ਦੀਆਂ ਹੋਰ ਚਿੰਤਾਵਾਂ ਦੇ ਇਲਾਵਾ ਖੁੱਲੇ ਪੱਤਰ ਵਿੱਚ ਅਧਿਕਾਰੀਆਂ ਨੂੰ ਸੋਸ਼ਲ ਮੀਡੀਆ ਪਲੇਟਫਾਰਮ (ਪਹਿਲਾਂ ਟਵਿੱਟਰ) ‘’ਤੇ ਮਸਕ ਦੇ ਜਨਤਕ ਵਿਵਹਾਰ ਦੀ ਨਿੰਦਾ ਕਰਨ ਅਤੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਅਸਵੀਕਾਰਨਯੋਗ ਵਿਵਹਾਰ ਲਈ ਜਵਾਬਦੇਹ ਬਣਾਉਣ ਲਈ ਕਿਹਾ ਗਿਆ ਸੀ। ਇਸ ਵਿੱਚ ਮਸਕ ਵਿਰੁੱਧ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਹਲਕੇ ਵਿੱਚ ਲੈਣਾ ਵੀ ਸ਼ਾਮਲ ਸੀ।