Sport

ਆਈ. ਸੀ. ਸੀ. ਵਨਡੇ ਕ੍ਰਿਕਟਰ ‘‘ਆਫ ਦਿ ਈਅਰ ਐਵਾਰਡ’ ਮਹਿਲਾ ਖਿਡਾਰੀਆਂ ਦੀ ਸੂਚੀ ’ਚ ਕੋਈ ਵੀ ਭਾਰਤੀ ਸ਼ਾਮਲ ਨਹੀਂ

ਦੁਬਈ – ਆਈਸੀਸੀ ਨੇ ਵਨਡੇ ਮਹਿਲਾ ਪਲੇਅਰ ਆਫ ਦਿ ਈਅਰ ਐਵਾਰਡ ਲਈ ਸੂਚੀ ਜਾਰੀ ਕਰ ਦਿੱਤੀ ਹੈ। ਆਸਟ੍ਰੇਲੀਆ ਦੀ ਸਟਾਰ ਆਲਰਾਊਂਡਰ ਐਸ਼ਲੇ ਗਾਰਡਨਰ ਅਤੇ ਨਿਊਜ਼ੀਲੈਂਡ ਦੀ ਅਮੇਲੀਆ ਕੇਰ ਆਈਸੀਸੀ ਵਨਡੇ ਮਹਿਲਾ ਪਲੇਅਰ ਆਫ ਦਿ ਈਅਰ ਪੁਰਸਕਾਰ ਦੀ ਦੌੜ ਵਿੱਚ ਸ਼ਾਮਲ ਹੈ ਪਰ ਸੂਚੀ ਵਿੱਚ ਕੋਈ ਵੀ ਭਾਰਤੀ ਖਿਡਾਰੀ ਨਹੀਂ ਹੈ।ਗਾਰਡਨਰ ਅਤੇ ਕੇਰ ਤੋਂ ਇਲਾਵਾ ਇਸ ਸੂਚੀ ਵਿੱਚ ਇੰਗਲੈਂਡ ਦੇ ਤਜਰਬੇਕਾਰ ਆਲਰਾਊਂਡਰ ਨੇਟ ਸਾਇਵਰ ਬਰੰਟ ਅਤੇ ਸ਼੍ਰੀਲੰਕਾ ਦੇ ਚਮਾਰੀ ਅਟਾਪੱਟੂ ਵੀ ਸ਼ਾਮਲ ਹਨ। 50 ਓਵਰਾਂ ਦੇ ਫਾਰਮੈਟ ਦੇ ਚਾਰ ਸਰਵੋਤਮ ਖਿਡਾਰੀਆਂ ਨੂੰ ਵੀਰਵਾਰ ਨੂੰ ਜਾਰੀ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।ਇਸ ਤੋਂ ਪਹਿਲਾਂ ਆਈਸੀਸੀ ਨੇ ਸਾਲ ਦੇ ਸਰਵੋਤਮ ਪੁਰਸ਼ ਵਨਡੇ ਕ੍ਰਿਕਟਰ ਪੁਰਸਕਾਰ ਲਈ ਨਾਮਜ਼ਦ ਕ੍ਰਿਕਟਰਾਂ ਦੀ ਘੋਸ਼ਣਾ ਕੀਤੀ ਸੀ। ਇਸ ਵਿੱਚ 3 ਭਾਰਤੀਆਂ ਨੇ ਫਾਈਨਲ ਵਿੱਚ ਥਾਂ ਬਣਾਈ ਜਿਸ ਵਿੱਚ ਵਿਰਾਟ ਕੋਹਲੀ, ਸ਼ੁਭਮਨ ਗਿੱਲ ਅਤੇ ਮੁਹੰਮਦ ਸ਼ਮੀ ਸ਼ਾਮਲ ਹਨ। ਇਸ ਤੋਂ ਇਲਾਵਾ ਨਿਊਜ਼ੀਲੈਂਡ ਦੇ ਡੇਰਿਲ ਮਿਸ਼ੇਲ ਵੀ ਇਸ ਵੱਕਾਰੀ ਪੁਰਸਕਾਰ ਲਈ ਚੁਣੇ ਗਏ ਚਾਰ ਖਿਡਾਰੀਆਂ ਵਿੱਚੋਂ ਇੱਕ ਹਨ। 2023 ਦਾ ਸੀਜ਼ਨ ਸਾਰੇ ਕ੍ਰਿਕਟਰਾਂ ਲਈ ਯਾਦਗਾਰ ਰਿਹਾ।

Related posts

ਅਪੇਕਸ਼ਾ ਫਰਨਾਂਡੀਜ਼ ਫਾਈਨਲ ‘ਚ ਪੁੱਜਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ

Bunty

ਕੋਰਟ ਨੇ ਪੰਜਾਬ ਕਿੰਗਜ਼ ਦੀ ਸਹਿ-ਮਾਲਕ ਪ੍ਰੀਤੀ ਜਿੰਟਾ ਦੇ ਕੇਸ ਨੂੰ ਰੱਦ ਕਰ ਦਿੱਤਾ ।

admin

ਐਸ਼ੇਜ਼ ’ਚ ਮੈਦਾਨ ’ਤੇ ਹਮਲਾਵਰ ਮੁਕਾਬਲਾ ਦੇਖਣਾ ਚਾਹਾਂਗਾ : ਮੈਕਗ੍ਰਾ

Bunty