India

‘ਆਊਟਰ ਮਨੀਪੁਰ’ ਦੇ ਛੇ ਪੋਲਿੰਗ ਸਟੇਸ਼ਨਾਂ ’ਤੇ 30 ਨੂੰ ਮੁੜ ਪੈਣਗੀਆਂ ਵੋਟਾਂ

ਇੰਫਾਲ – ‘ਆਊਟਰ ਮਨੀਪੁਰ’ ਲੋਕ ਸਭਾ ਹਲਕੇ ਦੇ ਛੇ ਪੋਲਿੰਗ ਸਟੇਸ਼ਨਾਂ ’ਤੇ 30 ਅਪਰੈਲ ਨੂੰ ਮੁੜ ਤੋਂ ਵੋਟਾਂ ਪੈਣਗੀਆਂ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ 26 ਅਪਰੈਲ ਨੂੰ ਇਨ੍ਹਾਂ ਛੇ ਪੋਲਿੰਗ ਸਟੇਸ਼ਨਾਂ ’ਚੋਂ ਚਾਰ ਸਟੇਸ਼ਨਾਂ ’ਤੇ ਵੋਟਿੰਗ ਪੂਰੀ ਹੋਣ ਤੋਂ ਪਹਿਲਾਂ ਅਣਪਛਾਤੇ ਵਿਅਕਤੀਆਂ ਨੇ ਈਵੀਐੱਮਜ਼ ਅਤੇ ਵੀਵੀਪੈਟ ਦਾ ਨੁਕਸਾਨ ਕਰ ਦਿੱਤਾ ਸੀ। ਇਕ ਪੋਲਿੰਗ ਸਟੇਸ਼ਨ ’ਤੇ ਈਵੀਐੱਮ ਵਿੱਚ ਖ਼ਰਾਬੀ ਦੀ ਸੂਚਨਾ ਮਿਲੀ ਸੀ ਅਤੇ ਇਕ ਹੋਰ ਪੋਲਿੰਗ ਸਟੇਸ਼ਨ ’ਤੇ ‘ਅਣਪਛਾਤੇ ਬਦਮਾਸ਼ਾਂ ਵੱਲੋਂ ਧਮਕਾਏ ਜਾਣ ਅਤੇ ਖ਼ਤਰੇ’ ਕਰ ਕੇ ਵੋਟਿੰਗ ਪੂਰੀ ਨਹੀਂ ਸੀ ਹੋ ਸਕੀ। ਮਨੀਪੁਰ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਵੱਲੋਂ ਜਾਰੀ ਇਕ ਨੋਟੀਫਿਕੇਸ਼ਨ ਵਿੱਚ ਦੱਸਿਆ ਗਿਆ ਕਿ ਉਖਰੂਲ ਵਿਧਾਨ ਸਭਾ ਖੇਤਰ ਵਿੱਚ ਚਾਰ ਪੋਲਿੰਗ ਸਟੇਸ਼ਨਾਂ ਅਤੇ ਉਖਰੂਲ ਵਿੱਚ ਚਿੰਗਾਈ ਵਿਧਾਨ ਸਭਾ ਖੇਤਰ ਅਤੇ ਸੈਨਾਪਤੀ ਵਿੱਚ ਕਰੋਂਗ ’ਚ ਇਕ-ਇਕ ਪੋਲਿੰਗ ਸਟੇਸ਼ਨ ’ਤੇ ਵੋਟਿੰਗ ਰੱਦ ਕਰਨ ਦਾ ਕਰ ਦਿੱਤਾ ਗਿਆ ਹੈ ਅਤੇ 30 ਅਪਰੈਲ ਨੂੰ ਮੁੜ ਤੋਂ ਵੋਟਿੰਗ ਕਰਵਾਈ ਜਾਵੇਗੀ।

Related posts

ਕਾਂਗਰਸ ਨੇ ਆਪਣੇ ਸ਼ਾਸਨਕਾਲ ਦੌਰਾਨ 80 ਵਾਰ ਸੰਵਿਧਾਨ ’ਚ ਕੀਤੀ ਸੀ ਸੋਧ: ਗਡਕਰੀ

Bunty

ਲੌਜਿਸਟਿਕਸ ਨੂੰ ਰਣਨੀਤਕ ਮਹੱਤਵ ਤੋਂ ਦੇਖਿਆ ਜਾਣਾ ਚਾਹੀਦਾ ਹੈ: ਰੱਖਿਆ ਮੰਤਰੀ

admin

ਕੇਂਦਰ ਪਰਾਲੀ ਪ੍ਰਬੰਧਨ ਲਈ ਕਿਸਾਨਾਂ ਨੂੰ ਮੁਆਵਾਜ਼ਾ ਰਾਸ਼ੀ ਦੇਵੇ: ਮੀਤ ਹੇਅਰ

Bunty