India

‘ਆਦਿਤਿਆ ਐਲ-1’ ਨੇ ਵੇਖੀ ਸੂਰਜੀ ਲਪਟਾਂ ਦੀ ਐਕਸ-ਰੇ ਝਲਕ

ਬੈਂਗਲੁਰੂ – ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਪਹਿਲੇ ਸੂਰਜੀ ਮਿਸ਼ਨ ‘ਆਦਿਤਿਆ ਐੱਲ-1’ ਨੂੰ ਸੂਰਜੀ ਲਪਟਾਂ ਦੀ ਪਹਿਲੀ ਐਕਸ-ਰੇ ਝਲਕ ਦਿਖਾਈ ਦਿੱਤੀ ਹੈ।ਪੁਲਾੜ ਏਜੰਸੀ ਨੇ ਇਕ ਬਿਆਨ ’ਚ ਕਿਹਾ ਕਿ 29 ਅਕਤੂਬਰ ਤੋਂ ਆਪਣੇ ਪਹਿਲੇ ਨਿਰੀਖਣ ਸਮੇਂ ਦੌਰਾਨ ‘ਆਦਿਤਿਆ ਐਲ-1’ ਨੇ ਪੁਲਾੜ ਗੱਡੀ ’ਚ ਲੱਗੇ ‘ਹਾਈ ਐਨਰਜੀ ਐਲ-1 ਆਰਬਿਟਿੰਗ ਐਕਸ-ਰੇ ਸਪੈਕਟਰੋਮੀਟਰ’ ਰਾਹੀਂ ਸੂਰਜੀ ਲਪਟਾਂ ਨੂੰ ਰਿਕਾਰਡ ਕੀਤਾ ਹੈ। ਸੂਰਜੀ ਲਪਟਾਂ ਸੂਰਜੀ ਵਾਤਾਵਰਨ ਦੇ ਅਚਾਨਕ ਚਮਕਣ ਕਾਰਨ ਹਨ। ਰਿਕਾਰਡ ਕੀਤਾ ਡਾਟਾ ਨੈਸ਼ਨਲ
ਓਸ਼ੀਅਨਿਕ ਐਂਡ ਐਟਮੌਸਫੇਰਿਕ ਐਡਮਨਿਸਟ੍ਰੇਸ਼ਨ ਜੀਓ-ਸਟੇਸ਼ਨਰੀ ਆਪਰੇਸ਼ਨਲ ਐਨਵਾਇਰਨਮੈਂਟਲ ਸੈਟੇਲਾਈਟ ਵਲੋਂ ਪ੍ਰਦਾਨ ਕੀਤੀ ਐਕਸ-ਰੇ ਲਾਈਟ ਕਰਵ ਨਾਲ ਮੇਲ ਖਾਂਦਾ ਹੈ। ਇਸਰੋ ਦੇ ਇੱਕ ਵਿਗਿਆਨੀ ਨੇ ਕਿਹਾ ਕਿ ਸੂਰਜੀ ਲਪਟਾਂ ਦੀ ਪਹਿਲੀ ਉੱਚ-ਊਰਜਾ ਨੂੰ ਰਿਕਾਰਡ ਕਰਨਾ ਇਸ ਗੱਲ ਦਾ ਸੰਕੇਤ ਹੈ ਕਿ ਮਿਸ਼ਨ ਹੁਣ ਤਕ ਉਮੀਦ ਅਨੁਸਾਰ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ।

Related posts

ਦਿੱਲੀ ਦੇ ਸਫਦਰਜੰਗ ਹਸਪਤਾਲ ਚ ਪਹਿਲੀ ਵਾਰ ਹੋਇਆ 9 ਸਾਲਾ ਬੱਚੇ ਦਾ ਸਫਲ ਬੋਨ ਮੈਰੋ ਟ੍ਰਾਂਸਪਲਾਂਟ

Bunty

ਫੋਰਬਸ ਨੇ ਜਾਰੀ ਕੀਤੀ ਅਮੀਰਾਂ ਦੀ ਸੂਚੀ, 200 ਭਾਰਤੀਆਂ ਦੇ ਨਾਂ ਸ਼ਾਮਲ

Bunty

ਪ੍ਰਿਅੰਕਾ ਚਤੁਰਵੇਦੀ ਨੇ ‘ਬੁੱਲੀ ਬਾਈ’ ਐਪ ਦੇ ਡਿਵੈਲਪਰਜ਼ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ

Bunty