AEC ਸਾਰੇ ਵੋਟਰਾਂ ਨੂੰ ਆਸਟ੍ਰੇਲੀਆ ਦੀ ਚੋਣ ਪ੍ਰਣਾਲੀ ਬਾਰੇ ਗ਼ਲਤ ਜਾਣਕਾਰੀ ਤੋਂ ਸਾਵਧਾਨ ਰਹਿਣ ਦੀ ਯਾਦ ਦਿਵਾ ਰਿਹਾ ਹੈ। ਸ਼ਨੀਵਾਰ 3 ਮਈ ਚੋਣਾਂ ਦਾ ਦਿਨ ਹੈ ਅਤੇ ਆਸਟ੍ਰੇਲੀਆ ਦੇ ਭਵਿੱਖ ਬਾਰੇ ਆਪਣੀ ਰਾਏ ਦੇਣ ਵਿੱਚ ਵੋਟਰਾਂ ਦੀ ਮਦਦ ਕਰਨ ਲਈ ਸਹਾਇਤਾ ਉਪਲਬਧ ਹੈ।
ਆਸਟ੍ਰੇਲੀਆ ਦੇ ਚੋਣ ਕਮਿਸ਼ਨਰ ਜੈੱਫ਼ ਪੋਪ ਨੇ ‘ਇੰਡੋ ਟਾਈਮਜ਼’ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ, “ਗਲਤ ਅਤੇ ਗੁੰਮਰਾਹਕੁੰਨ ਜਾਣਕਾਰੀ ਔਨਲਾਈਨ ਤੇਜ਼ੀ ਨਾਲ ਫ਼ੈਲ ਸਕਦੀ ਹੈ। ਵੋਟ ਪਾਉਣ ਦੀ ਪ੍ਰਕਿਰਿਆ ਬਾਰੇ ਜੋ ਕੁਝ ਤੁਸੀਂ ਦੇਖਦੇ ਹੋ, ਸੁਣਦੇ ਹੋ ਜਾਂ ਪੜ੍ਹਦੇ ਹੋ, ਉਸ ਨੂੰ ਰੋਕਣਾ ਅਤੇ ਉਨ੍ਹਾਂ ਬਾਰੇ ਵਿਚਾਰ ਕਰਨਾ ਸੱਚਮੁੱਚ ਮਹੱਤਵਪੂਰਨ ਹੈ। ਜੇ ਤੁਸੀਂ ਸੋਚਦੇ ਹੋ ਕਿ ਇਹ ਗ਼ਲਤ ਹੋ ਸਕਦਾ ਹੈ, ਤਾਂ ਇਸ ਦੀ ਜਾਂਚ ਕਰੋ ਜਾਂ ਨਜ਼ਰਅੰਦਾਜ਼ ਕਰੋ। ਅੱਗੇ ਸਾਂਝਾ ਨਾ ਕਰੋ ਜਾਂ ਦੁਬਾਰਾ ਪੋਸਟ ਨਾ ਕਰੋ। ਤੁਸੀਂ ਇਸ ਦੀ ਰਿਪੋਰਟ ਉਸ ਜਗ੍ਹਾ ‘ਤੇ ਵੀ ਕਰ ਸਕਦੇ ਹੋ ਜਿੱਥੇ ਤੁਸੀਂ ਇਸ ਨੂੰ ਵੇਖਿਆ ਸੀ। ਜੇ ਤੁਹਾਨੂੰ ਪੱਕਾ ਯਕੀਨ ਨਹੀਂ ਹੈ ਕਿ ਕੀ ਕੁਝ ਸਹੀ ਹੈ ਜਾਂ ਨਹੀਂ, ਤਾਂ ਤੁਸੀਂ AEC ਦੀ ਵੈਬਸਾਈਟ ਤੋਂ ਤੱਥ ਪ੍ਰਾਪਤ ਕਰ ਸਕਦੇ ਹੋ। AEC ਦੇ ਰੁਕੋ ਅਤੇ ਵਿਚਾਰੋ ਸਫ਼ੇ ਵਿੱਚ ਸਧਾਰਣ ਸੁਝਾਅ ਦਿੱਤੇ ਗਏ ਹਨ ਜੋ ਵੋਟਰ ਚੋਣ ਪ੍ਰਕਿਰਿਆ ਬਾਰੇ ਗ਼ਲਤ ਜਾਣਕਾਰੀ ਦੀ ਪਛਾਣ ਕਰਨ ਅਤੇ ਜਵਾਬ ਦੇਣ ਲਈ ਵਰਤ ਸਕਦੇ ਹਨ।“
ਆਸਟ੍ਰੇਲੀਆ ਦੇ ਚੋਣ ਕਮਿਸ਼ਨਰ ਜੈੱਫ਼ ਪੋਪ ਨੇ ਦੱਸਿਆ ਕਿ “ਇਹ ਮਹੱਤਵਪੂਰਨ ਹੈ ਕਿ ਲੋਕ ਸਮਝਣ ਕਿ ਜਾਇਜ਼ ਵੋਟ ਕਿਵੇਂ ਪਾਉਣੀ ਹੈ। ਪ੍ਰਤੀਨਿਧੀ ਸਭਾ ਅਤੇ ਸੈਨੇਟ ਦੇ ਚੋਣ ਪੱਤਰਾਂ ਨੂੰ ਸਹੀ ਢੰਗ ਨਾਲ ਪੂਰਾ ਕਰਨਾ ਹੀ ਇਹ ਯਕੀਨੀ ਬਣਾਉਣ ਦਾ ਇਕੋ ਇਕ ਤਰੀਕਾ ਹੈ ਕਿ ਤੁਹਾਡੀਆਂ ਵੋਟਾਂ ਗਿਣਤੀ ਵਿੱਚ ਆਉਣ। AEC ਦੀ ਵੈੱਬਸਾਈਟ ‘ਤੇ ਸਭਿਆਚਾਰਕ ਅਤੇ ਭਾਸ਼ਾਈ ਤੌਰ ‘ਤੇ ਵਿਭਿੰਨ ਪਿਛੋਕੜਾਂ ਵਾਲੇ ਲੋਕਾਂ ਨੂੰ ਚੋਣ ਪ੍ਰਕਿਰਿਆ ਵਿਚ ਹਿੱਸਾ ਲੈਣ ਵਿਚ ਸਹਾਇਤਾ ਕਰਨ ਲਈ ਕਈ ਤਰ੍ਹਾਂ ਦੀ ਜਾਣਕਾਰੀ ਅਤੇ ਸੇਵਾਵਾਂ ਮੌਜੂਦ ਹਨ।”
2025 ਦੀਆਂ ਫ਼ੈਡਰਲ ਚੋਣਾਂ ਲਈ ਅਧਿਕਾਰਤ ਗਾਈਡ ਦੇ ਅਨੁਵਾਦ – ਨਾਲ ਹੀ ਆਪਣੀ ਵੋਟ ਦੀ ਮਹੱਤਤਾ ਕਿਵੇਂ ਦਰਸਾਉਣੀ ਹੈ ਤੱਥ-ਸ਼ੀਟ – 34 ਭਾਸ਼ਾਵਾਂ ਵਿੱਚ ਉਪਲਬਧ ਹਨ। ਚੋਣ ਪੱਤਰਾਂ ਨੂੰ ਕਿਵੇਂ ਪੂਰਾ ਕਰਨਾ ਹੈ, ਇਸ ਬਾਰੇ ਅਨੁਵਾਦਿਤ ਜਾਣਕਾਰੀ ਪੋਲਿੰਗ ਸਥਾਨਾਂ ‘ਤੇ ਵੀ ਉਪਲਬਧ ਹੈ, ਅਤੇ ਕੁਝ ਥਾਵਾਂ ‘ਤੇ ਮਦਦ ਲਈ ਦੋਭਾਸ਼ੀ AEC ਸਟਾਫ਼ ਉਪਲਬਧ ਹੋਵੇਗਾ।