India

ਇਕ ਦਿਨ ਬਾਅਦ ਫਿਰ ਵਧੇ ਕੋਰੋਨਾ ਮਾਮਲੇ, 24 ਘੰਟਿਆਂ ‘ਚ 3205 ਲੋਕ ਹੋਏ ਪੀੜਤ, 31 ਦੀ ਮੌਤ

ਨਵਾਂ ਦਿੱਲੀ – ਭਾਰਤ ‘ਚ ਕੋਰੋਨਾ ਦੇ ਮਾਮਲਿਆਂ ‘ਚ ਇਕ ਦਿਨ ਬਾਅਦ ਹੀ ਵਾਧਾ ਹੋਇਆ ਹੈ। ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 3 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਨੇ ਦੱਸਿਆ ਕਿ ਅੱਜ ਕੋਰੋਨਾ ਦੇ 3,205 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਕੱਲ ਯਾਨੀ ਮੰਗਲਵਾਰ ਨੂੰ ਕੋਰੋਨਾ ਦੇ 2,568 ਮਾਮਲੇ ਸਾਹਮਣੇ ਆਏ ਹਨ।

ਸਿਹਤ ਮੰਤਰਾਲੇ ਦੀ ਰਿਪੋਰਟ ਅਨੁਸਾਰ, ਪਿਛਲੇ 24 ਘੰਟਿਆਂ ‘ਚ ਕੋਰੋਨਾ ਨਾਲ 31 ਲੋਕਾਂ ਦੀ ਮੌਤ ਵੀ ਹੋਈ ਹੈ। ਮਰਨ ਵਾਲਿਆਂ ਦੀ ਗਿਣਤੀ ਹੁਣ 5,23,920 ਹੋ ਗਈ ਹੈ। ਇਹ ਕੁੱਲ ਮਾਮਲਿਆਂ ਦਾ 1.22 ਫੀਸਦੀ ਹੈ।ਇਸ ਦੇ ਨਾਲ ਹੀ ਐਕਟਿਵ ਕੇਸਾਂ ‘ਚ ਵੀ ਵਾਧਾ ਹੋਇਆ ਹੈ। ਸਰਗਰਮ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੁਣ 19,509 ਹੋ ਗਈ ਹੈ। ਹੁਣ ਤਕ ਕੁੱਲ 4,25,44,689 ਲੋਕ ਇਸ ਮਹਾਮਾਰੀ ਤੋਂ ਠੀਕ ਹੋ ਚੁੱਕੇ ਹਨ।

ਦੂਜੇ ਪਾਸੇ, ਨੀਤੀ ਆਯੋਗ ਦੇ ਮੈਂਬਰ ਵੀਕੇ ਪਾਲ ਨੇ ਮੰਗਲਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ 2019 ਦੇ ਮੁਕਾਬਲੇ 2020 ਕੈਲੰਡਰ ਸਾਲ ‘ਚ ਮੌਤ ਦੀ ਰਜਿਸਟ੍ਰੇਸ਼ਨ ‘ਚ ਵਾਧਾ ਪੂਰੀ ਤਰ੍ਹਾਂ ਕੋਰੋਨਾ ਕਾਰਨ ਹੋਈਆਂ ਮੌਤਾਂ ਕਾਰਨ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਸਬੰਧ ‘ਚ ਕੁਝ ਏਜੰਸੀਆਂ ਵੱਲੋਂ ਕੋਰੋਨਾ ਕਾਰਨ ਹੋਈਆਂ ਮੌਤਾਂ ਦੇ ਅੰਕੜੇ ਕਈ ਗੁਣਾ ਪ੍ਰਕਾਸ਼ਿਤ ਕੀਤੇ ਜਾ ਰਹੇ ਹਨ। ਇਸ ਰੁਝਾਨ ਨੂੰ ਰੋਕਿਆ ਜਾਣਾ ਚਾਹੀਦਾ ਹੈ।

Related posts

3 ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ‘ਤੇ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ ਸਜ਼ਾ…’ ਸੁਰਜੇਵਾਲਾ ਨੇ ਭਾਜਪਾ ‘ਤੇ ਲਗਾਏ ਗੰਭੀਰ ਦੋਸ਼

Bunty

ਹਰਮੀਤ ਸਿੰਘ ਕਾਲਕਾ ਨੇ ਪਟਨਾ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਚੁੱਕੇ ਸਵਾਲ, 24 ਅਗਸਤ ਨੂੰ ਆਪਣਾ ਪੱਖ ਪੇਸ਼ ਕਰਨ ਲਈ ਤਖ਼ਤ ਬੁਲਾਇਆ

Bunty

ਰਾਸ਼ਟਰਪਤੀ ਮੁਰਮੂ ਨੇ ਲਾਲ ਕਿਲ੍ਹਾ ਹਮਲਾ ਮਾਮਲੇ ’ਚ ਦੋਸ਼ੀ ਪਾਕਿਸਤਾਨੀ ਅੱਤਵਾਦੀ ਦੀ ਰਹਿਮ ਪਟੀਸ਼ਨ ਕੀਤੀ ਖ਼ਾਰਜ

Bunty