International

ਇਜ਼ਰਾਈਲ ਦੇ ਅਲ-ਅਕਸਾ ਮਸਜਿਦ ‘ਚ ਫਿਰ ਤੋਂ ਹੋਈ ਝੜਪ

ਯੇਰੂਸ਼ਲਮ – ਯੇਰੂਸ਼ਲਮ ਦੇ ਅਲ-ਅਕਸ਼ਾ ਮਸਜਿਦ ਕੰਪਲੈਕਸ ‘ਚ ਸ਼ੁੱਕਰਵਾਰ ਨੂੰ ਇਜ਼ਰਾਇਲੀ ਤੇ ਫਲਸਤੀਨੀ ਪੁਲਿਸ ਵਿਚਾਲੇ ਝੜਪ ਹੋਈ। ਇਸ ‘ਚ 42 ਲੋਕ ਜ਼ਖਮੀ ਹੋ ਗਏ। ਇਹ ਜਾਣਕਾਰੀ ਫਲਸਤੀਨੀ ਰੈੱਡ ਕ੍ਰੀਸੈਂਟ ਵੱਲੋਂ ਜਾਰੀ ਰਿਪੋਰਟ ਵਿੱਚ ਦਿੱਤੀ ਗਈ ਹੈ। ਇਸ ਤੋਂ ਬਾਅਦ ਮੌਕੇ ‘ਤੇ ਪਹੁੰਚੀ ਇਜ਼ਰਾਇਲੀ ਫੌਜ ਨੇ ਫਲਸਤੀਨੀਆਂ ਨੂੰ ਉਥੋਂ ਹਟਾ ਦਿੱਤਾ।

ਯੇਰੂਸ਼ਲਮ ਦੀ ਅਲ-ਅਕਸਾ ਮਸਜਿਦ ‘ਚ ਸ਼ੁੱਕਰਵਾਰ ਨੂੰ ਫਲਸਤੀਨੀ ਅਤੇ ਇਜ਼ਰਾਇਲੀ ਪੁਲਸ ਵਿਚਾਲੇ ਝੜਪ ਹੋ ਗਈ, ਜਿਸ ‘ਚ 42 ਲੋਕ ਜ਼ਖਮੀ ਹੋ ਗਏ। ਇਹ ਜਾਣਕਾਰੀ ਫਲਸਤੀਨੀ ਰੈੱਡ ਕ੍ਰੀਸੈਂਟ ਨੇ ਦਿੱਤੀ। ਰੈੱਡ ਕ੍ਰੀਸੈਂਟ ਮੁਤਾਬਕ 22 ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਇਜ਼ਰਾਇਲੀ ਪੁਲਸ ਮੁਤਾਬਕ ਪ੍ਰਦਰਸ਼ਨਕਾਰੀਆਂ ਵੱਲੋਂ ਪਥਰਾਅ ਕਰਨ ਤੋਂ ਬਾਅਦ ਫੌਜ ਨੇ ਸਥਿਤੀ ਨੂੰ ਕਾਬੂ ‘ਚ ਕਰ ਲਿਆ।

ਪੁਲਿਸ ਨੇ ਦੱਸਿਆ ਕਿ ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਅਜਿਹਾ ਕੁਝ ਨਹੀਂ ਸੀ, ਸ਼ਰਧਾਲੂ ਸ਼ਾਂਤੀ ਨਾਲ ਮਸਜਿਦ ‘ਚ ਪਹੁੰਚ ਰਹੇ ਸਨ। ਪਿਛਲੇ ਦੋ ਹਫ਼ਤਿਆਂ ਵਿੱਚ ਅਲ-ਅਕਸਾ ਦੇ ਅਹਾਤੇ ਵਿੱਚ ਕਰੀਬ 300 ਫਲਸਤੀਨੀ ਜ਼ਖ਼ਮੀ ਹੋ ਚੁੱਕੇ ਹਨ। ਇਹ ਮਸਜਿਦ ਮੁਸਲਮਾਨਾਂ ਲਈ ਤੀਜਾ ਪਵਿੱਤਰ ਸਥਾਨ ਹੈ। ਇਹ ਯਹੂਦੀਆਂ ਲਈ ਵੀ ਇੱਕ ਪਵਿੱਤਰ ਸਥਾਨ ਹੈ, ਉਹ ਇਸ ਨੂੰ ਟੈਂਪਲ ਮਾਉਂਟ ਕਹਿੰਦੇ ਹਨ।

Related posts

ਨੇਪਾਲ ਦੀ ਰਾਸ਼ਟਰਪਤੀ ਨੇ ਨਾਗਰਿਕਤਾ ਬਿੱਲ ਨੂੰ ਨਹੀਂ ਦਿੱਤੀ ਮਨਜ਼ੂਰੀ

Bunty

ਏਸ਼ੀਅਨ ਡਿਵੈਲਪਮੈਂਟ ਬੈਂਕ ਨੇ ਪਾਕਿਸਤਾਨ ਨੂੰ ਦਿੱਤੀ ਮਦਦ, ਦਿੱਤੀ 30 ਲੱਖ ਡਾਲਰ ਦੀ ਗਰਾਂਟ

Bunty

ਨੇਪਾਲ ਸੜਕ ਹਾਦਸਾ : ਪੀ.ਐਮ.ਮੋਦੀ ਨੇ ਮਿ੍ਰਤਕਾਂ ਦੇ ਪਰਿਵਾਰਾਂ ਲਈ ਕੀਤਾ ਮੁਆਵਜ਼ੇ ਦਾ ਐਲਾਨ

Bunty