ਮਿਲਾਨ – ਇਟਲੀ ਦੇ ਸਹਿਰ ਮਿਲਾਨ ਨੇੜੇ ਇਕ ਹਸਪਤਾਲ ਲਈ ਤਰਲ ਨਾਈਟ੍ਰੋਜਨ ਪਲਾਂਟ ਲੋਡ ਕਰ ਰਹੇ ਦੋ ਕਾਮਿਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਨਾਂ ਵਿਚ ਇਕ ਪੰਜਾਬੀ ਜਗਦੀਪ ਸਿੰਘ ਸਪੁੱਤਰ ਸੂਬੇਦਾਰ ਬਲਵਿੰਦਰ ਸਿੰਘ ਅਤੇ ਦੂਸਰੇ ਦਾ ਨਾਮ ਏਮਨੂਏਲੇ ਹੈ। ਇਨ੍ਹਾਂ ਦੀ ਮੌਤ ਗੈਸ ਦੇ ਰਿਸਾਅ ਨਾਲ ਅਤੇ ਆਕਸੀਜਨ ਦੀ ਘਾਟ ਕਾਰਨ ਦਮ ਘੁੱਟਣ ਨਾਮ ਮੰਨਿਆ ਜਾ ਰਿਹਾ ਹੈ ਮ੍ਰਿਤਕ ਜਗਦੀਪ ਸਿੰਘ ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਦੇ ਚੇਤਨਪੁਰੇ ਦਾ ਰਹਿਣ ਵਾਲਾ ਸੀ ।ਇਹ ਹਾਦਸਾ ਮੰਗਲਵਾਰ 28 ਸਤੰਬਰ ਨੂੰ ਲਗਭਗ ਸਵੇਰੇ 11.30 ਵਜੇ ਵਾਪਰਿਆ। ਮ੍ਰਿਤਕ 42 ਸਾਲਾ ਸਿੰਘ ਜਗਦੀਪ ਹਨ, ਜੋ ਕਈ ਸਾਲਾਂ ਤੋਂ ਬ੍ਰੇਸ਼ੀਆ ਵਿੱਚ ਆਪਣੇ ਪਰਿਵਾਰ ਅਤੇ ਬੱਚਿਆ ਨਾਲ ਰਹਿ ਰਿਹਾ ਸੀ।
previous post