International

ਇਟੋਬੀਕੋਕ ’ਚ ਗੋਲੀਬਾਰੀ, 5 ਲੋਕ ਜ਼ਖ਼ਮੀ

ਟੋਰਾਂਟੋ – ਇੱਥੋਂ ਦੇ ਇੱਕ ਸ਼ਹਿਰ ਉੱਤਰੀ ਈਟੋਬੀਕੋਕ ਵਿੱਚ ਐਤਵਾਰ ਦੇਰ ਰਾਤ ਗੋਲੀਬਾਰੀ ਦੀ ਘਟਨਾ ਵਾਪਰੀ। ਟੌਰੰਟੋ ਪੁਲੀਸ ਦਾ ਕਹਿਣਾ ਹੈ ਕਿ ਇਸ ਗੋਲੀਬਾਰੀ ਵਿੱਚ 5 ਲੋਕਾਂ ਨੂੰ ਗੋਲੀ ਲੱਗੀ ਅਤੇ ਉਹ ਜ਼ਖ਼ਮੀ ਹਨ। ਇਹ ਘਟਨਾ ਮਾਊਂਟ ਓਲੀਵ ਡਰਾਈਵ ਅਤੇ ਕਿਪਲਿੰਗ ਐਵੇਨਿਊ ਨੇੜੇ ਰੇਕਸਡੇਲ ਇਲਾਕੇ ਵਿੱਚ ਵਾਪਰੀ। ਪੁਲੀਸ ਨੇ ਦੱਸਿਆ ਕਿ ਗੋਲੀਬਾਰੀ ਦੀਆਂ ਰਿਪੋਰਟਾਂ ਨਾਲ ਉਨ੍ਹਾਂ ਨੂੰ ਰਾਤ 11 ਵਜੇ ਤੋਂ ਕੁੱਝ ਸਮਾਂ ਪਹਿਲਾਂ ਉਸ ਇਲਾਕੇ ’ਚ ਬੁਲਾਇਆ ਗਿਆ।
ਉਨ੍ਹਾਂ ਨੇ ‘ਐਕਸ’ ’ਤੇ ਇੱਕ ਪੋਸਟ ਵਿੱਚ ਕਿਹਾ ਕਿ ਇਸ ਸਮੇਂ ਪੀੜਤਾਂ ਦੀਆਂ ਸੱਟਾਂ ਦਾ ਪਤਾ ਨਹੀਂ ਹੈ। ਫ਼ਿਲਹਾਲ ਪੈਰਾਮੈਡਿਕਸ ਮੌਕੇ ’ਤੇ ਮੌਜੂਦ ਹਨ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਕਾਲੇ ਰੰਗ ਦਾ ਟਰੱਕ ਇਲਾਕੇ ਵਿੱਚੋਂ ਭੱਜਦਾ ਦੇਖਿਆ ਗਿਆ। ਇਸ ਸਮੇਂ ਇਲਾਕੇ ’ਚ ਭਾਰੀ ਪੁਲੀਸ ਤਾਇਨਾਤ ਹੈ। ਮੌਜੂਦਾ ਸਮੇਂ ਮਾਊਂਟ ਓਲੀਵ ਕਿਪਲਿੰਗ ਅਤੇ ਸਿਲਵਰਸਟੋਨ ਡਰਾਈਵ ਦੇ ਵਿੱਚਕਾਰ ਬੰਦ ਹੈ ਕਿਉਂਕਿ ਪੁਲੀਸ ਜਾਂਚ ਕਰ ਰਹੀ ਹੈ। ਇਸ ਘਟਨਾ ਨਾਲ ਸਬੰਧਤ ਜਾਣਕਾਰੀ ਰੱਖਣ ਵਾਲੇ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ।

Related posts

ਅਮਰੀਕਾ ‘ਚ ਵੱਧ ਓਮੀਕ੍ਰੋਨ ਵੇਰੀਐੱਟ ਦਾ ਖ਼ਤਰਾ, ਨਿਊਯਾਰਕ ‘ਚ ਵਧ ਰਹੇ ਮਰੀਜ਼, ਸਰਕਾਰ ਦੀ ਵੀ ਵਧੀ ਚਿੰਤਾ

Bunty

ਜਾਪਾਨ ਨੇ ਦੋ ਦਹਾਕਿਆਂ ’ਚ ਪਹਿਲੀ ਵਾਰ ਜਾਰੀ ਕੀਤੇ ਨਵੇਂ ਬੈਂਕ ਨੋਟ

Bunty

“ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਬਾਬਾ ਬੁੱਢਾ ਜੀ ਕਸਤਨੇਦਲੋ(ਬਰੇਸ਼ੀਆ) ਵਿਖੇ  10 ਅਪ੍ਰੈਲ ਨੂੰ ਸਜਾਇਆ ਜਾਵੇਗਾ ਵਿਸ਼ਾਲ ਨਗਰ ਕੀਰਤਨ”

Bunty