India

ਇਸਰੋ ਵੱਲੋਂ ਪਹਿਲਾ ਮੁੜ ਵਰਤੋਂਯੋਗ ਹਾਈਬਿ੍ਰਡ ਰਾਕਟ ਸਫ਼ਲਤਾਪੂਰਵਕ ਲਾਂਚ

ਚੇਨਈ – ਭਾਰਤ ਨੇ ਸ਼ਨੀਵਾਰ ਨੂੰ ਆਪਣਾ ਪਹਿਲਾ ਮੁੜ ਵਰਤੋਂ ਯੋਗ ਹਾਈਬਿ੍ਰਡ ਰਾਕੇਟ  ‘ਰਹੈਮੀ-1’ ਤਿਰੂਵਿੰਦਧਾਈ, ਚੇਨਈ ਤੋਂ ਲਾਂਚ ਕੀਤਾ। ਹਾਈਬਿ੍ਰਡ ਰਾਕੇਟ ਨੂੰ ਤਾਮਿਲਨਾਡੂ ਸਥਿਤ ਸਟਾਰਟ-ਅੱਪ ਸਪੇਸ ਜ਼ੋਨ ਇੰਡੀਆ ਨੇ ਮਾਰਟਿਨ ਗਰੁੱਪ ਦੇ ਸਹਿਯੋਗ ਨਾਲ ਤਿਆਰ ਕੀਤਾ ਹੈ। ਰਾਕੇਟ ਨੂੰ ਇੱਕ ਮੋਬਾਈਲ ਲਾਂਚਰ ਦੀ ਵਰਤੋਂ ਕਰਕੇ ਇੱਕ ਸਬ-ਆਰਬੀਟਲ ਟ੍ਰੈਜੈਕਟਰੀ ਵਿੱਚ ਲਾਂਚ ਕੀਤਾ ਗਿਆ ਸੀ। ਇਹ 3 ਕਿਊਬ ਸੈਟੇਲਾਈਟ ਅਤੇ 50 ਪੀ.ਆਈ.ਸੀ.ਓ. ਸੈਟੇਲਾਈਟ ਲੈ ਕੇ ਜਾ ਰਿਹਾ ਹੈ। ਇਹ ਸੈਟੇਲਾਈਟ ਗਲੋਬਲ ਵਾਰਮਿੰਗ ਅਤੇ ਜਲਵਾਯੂ ਪਰਿਵਰਤਨ ’ਤੇ ਖੋਜ ਦੇ ਉਦੇਸ਼ਾਂ ਲਈ ਡਾਟਾ ਇਕੱਠਾ ਕਰੇਗਾ।  ‘ਰਹੈਮੀ-1’ ਰਾਕੇਟ ਇੱਕ ਪਰੰਪਰਾਗਤ ਈਂਧਨ-ਅਧਾਰਿਤ ਹਾਈਬਿ੍ਰਡ ਮੋਟਰ ਅਤੇ ਇਲੈਕਟਿ੍ਰਕਲੀ ਟਰਿਗਰਡ ਪੈਰਾਸ਼ੂਟ ਡਿਪਲੋਇਰ ਨਾਲ ਲੈਸ,  ‘ਰਹੈਮੀ’ 100 ਪ੍ਰਤੀਸ਼ਤ ਪਾਇਰੋਟੈਕਨਿਕ-ਮੁਕਤ ਅਤੇ 0 ਪ੍ਰਤੀਸ਼ਤ ਟੀ.ਐਨ.ਟੀ. ਹੈ। ਇਸਰੋ ਸੈਟੇਲਾਈਟ ਸੈਂਟਰ (ਆਈ.ਐਸ.ਏ.ਸੀ.) ਦੇ ਸਾਬਕਾ ਡਾਇਰੈਕਟਰ ਡਾ. ਮਾਈਲਾਸਵਾਮੀ ਅੰਨਾਦੁਰਾਈ ਦੇ ਮਾਰਗਦਰਸ਼ਨ ਵਿੱਚ ਸਪੇਸ ਜ਼ੋਨ ਦੇ
ਸੰਸਥਾਪਕ ਆਨੰਦ ਮੇਗਾਲਿੰਗਮ ਦੁਆਰਾ ਮਿਸ਼ਨ  ‘ਰਹੈਮੀ’ ਦੀ ਅਗਵਾਈ ਕੀਤੀ ਜਾ ਰਹੀ ਹੈ। ‘ਰਹੈਮੀ-1’ ਰਾਕੇਟ ਦੀ ਕੁਸ਼ਲਤਾ ਵਿੱਚ ਸੁਧਾਰ ਕਰਨ ਅਤੇ ਓਪਰੇਟਿੰਗ ਲਾਗਤਾਂ ਨੂੰ ਘਟਾਉਣ ਲਈ ਤਰਲ ਅਤੇ ਠੋਸ ਪ੍ਰੋਪੇਲੈਂਟ ਪ੍ਰਣਾਲੀਆਂ ਦੇ ਲਾਭਾਂ ਨੂੰ ਜੋੜਦਾ ਹੈ। ਤੁਹਾਨੂੰ ਦੱਸ ਦੇਈਏ ਕਿ ਸਪੇਸ ਜ਼ੋਨ ਇੰਡੀਆ ਚੇਨਈ ਸਥਿਤ ਏਰੋ-ਤਕਨਾਲੋਜੀ ਕੰਪਨੀ ਹੈ ਜਿਸ ਦਾ ਉਦੇਸ਼ ਪੁਲਾੜ ਉਦਯੋਗ ਵਿੱਚ ਘੱਟ ਲਾਗਤ, ਲੰਬੇ ਸਮੇਂ ਦੇ ਹੱਲ ਪ੍ਰਦਾਨ ਕਰਨਾ ਹੈ।

Related posts

ਉੱਪ ਰਾਸ਼ਟਰਪਤੀ ਨੇ ਹਰਿਆਣਾ ਸਰਕਾਰ ਦੇ 9 ਬੇਹਤਰ ਸਾਲ ਨਾਮਕ ਕਿਤਾਬ ਦੀ ਕੀਤੀ ਘੁੰਡ ਚੁਕਾਈ

Bunty

‘ਹਰ ਘਰ ਤਿਰੰਗਾ’ ਮੁਹਿੰਮ ਨਾਲ ਜੁੜਨ ਵਾਲੀ ਪਹਿਲੀ ਨਿੱਜੀ ਕੰਪਨੀ ਬਣੀ ਗੋਲਡੀ ਸੋਲਰ, ਵੰਡੇਗੀ 75000 ਤਿਰੰਗੇ

Bunty

ਚੀਨ ਦੇ ਉਤਪਾਦਾਂ ਨੂੰ ਦੇਵੇਗਾ ਝਟਕਾ, ਹਰਿਆਣਾ ਤੇ ਪੰਜਾਬ ਸਮੇਤ 5328 ਸਟੇਸ਼ਨਾਂ ‘ਤੇ ਵਿਕਣਗੇ ਲੋਕਲ ਬ੍ਰਾਂਡ

Bunty