India

ਇਸ ਦੀ ਕੋਈ ਗਾਰੰਟੀ ਨਹੀਂ ਹੈ ਕਿ ਹਰ ਦੇਸ਼ ਭਾਰਤ ਦਾ ਸਮਰਥਨ ਕਰੇਗਾ: ਜੈਸ਼ੰਕਰ

ਨਾਗਪੁਰ – ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਮਾਲਦੀਵ ਨਾਲ ਚੱਲ ਰਹੇ ਵਿਵਾਦ ’ਤੇ ਆਪਣੀ ਚੁੱਪੀ ਤੋੜੀ ਹੈ। ਜੈਸ਼ੰਕਰ ਨੇ ਕਿਹਾ ਕਿ ਇਸ ਗੱਲ ਦੀ ਗਾਰੰਟੀ ਨਹੀਂ ਦਿੱਤੀ ਜਾ ਸਕਦੀ ਕਿ ਹਰ ਦੇਸ਼ ਹਰ ਸਮੇਂ ਭਾਰਤ ਦਾ ਸਮਰਥਨ ਕਰੇਗਾ ਜਾਂ ਉਸ ਨਾਲ ਸਹਿਮਤ ਹੋਵੇਗਾ। ਨਾਗਪੁਰ ਵਿੱਚ ਇੱਕ ਟਾਊਨਹਾਲ ਮੀਟਿੰਗ ਵਿੱਚ ਬੋਲਦਿਆਂ ਜੈਸ਼ੰਕਰ ਨੇ ਮਾਲਦੀਵ ਨਾਲ ਹਾਲ ਹੀ ਵਿੱਚ ਪੈਦਾ ਹੋਏ ਮਤਭੇਦਾਂ ਬਾਰੇ ਪੁੱਛੇ ਜਾਣ ’ਤੇ ਕਿਹਾ ਕਿ ਰਾਜਨੀਤੀ ਵਿੱਚ ਮੈਂ ਇਸ ਗੱਲ ਦੀ ਗਾਰੰਟੀ ਨਹੀਂ ਦੇ ਸਕਦਾ ਕਿ ਹਰ ਦੇਸ਼ ਸਾਡਾ ਸਮਰਥਨ ਕਰੇਗਾ। ਵਿਦੇਸ਼ ਮੰਤਰੀ ਨੇ ਕਿਹਾ ਕਿ ਪਿਛਲੇ 10 ਸਾਲਾਂ ’ਚ ਅਸੀਂ ਲੋਕਾਂ ਨਾਲ ਜੋ ਸਬੰਧ ਬਣਾਏ ਹਨ, ਉਨ੍ਹਾਂ ’ਚ ਅਸੀਂ ਵੱਡੀ ਸਫਲਤਾ ਹਾਸਲ ਕੀਤੀ ਹੈ ਅਤੇ ਕਈ ਦੇਸ਼ਾਂ ਨਾਲ ਸਬੰਧ ਮਜ਼ਬੂਤ ਹੋਏ ਹਨ। ਜੈਸ਼ੰਕਰ ਨੇ ਰਾਜਨੀਤਿਕ ਸਬੰਧਾਂ ਵਿਚ ਉਤਰਾਅ-ਚੜ੍ਹਾਅ ਦੇ ਬਾਵਜੂਦ ਲੋਕਾਂ ਵਿਚ ਸਕਾਰਾਤਮਕ ਭਾਵਨਾਵਾਂ ਨੂੰ ਉਤਸ਼ਾਹਿਤ ਕਰਨ ’ਤੇ ਧਿਆਨ ਕੇਂਦ੍ਰਤ ਕਰਦੇ ਹੋਏ ਵਿਸ਼ਵ ਪੱਧਰ ’ਤੇ ਮਜ਼ਬੂਤ ਸਬੰਧ ਬਣਾਉਣ ਲਈ ਪਿਛਲੇ ਦਹਾਕੇ ਦੌਰਾਨ ਭਾਰਤ ਦੀਆਂ ਕੋਸ਼ਿਸ਼ਾਂ ਨੂੰ ਉਜਾਗਰ ਕੀਤਾ।

Related posts

ਚੋਣ ਨਤੀਜਿਆਂ ਲਈ ਜ਼ਿੰਮੇਵਾਰ ਲੋਕਾਂ ਦੀ ਪਾਰਟੀ ਨੂੰ ਪਛਾਣ ਕਰਨੀ ਹੋਵੇਗੀ : ਸ਼ੈਲਜਾ

Bunty

ਨਫਰਤ ਭਰੇ ਭਾਸ਼ਣਾਂ ‘ਤੇ ਨਕੇਲ ਕੱਸਣ ਲਈ ਜਲਦ ਆਵੇਗਾ ਕਾਨੂੰਨ

Bunty

ਕਾਂਗਰਸ ਨੇਤਾ ਸੋਨੀਆ ਗਾਂਧੀ ਨੂੰ ਅਮਿਤਾਭ ਬਚਨ ਦੇ ਘਰ ਵਿੱਚ ਕਿਉਂ ਰਹਿਣਾ ਪਿਆ?

admin