Sport

ਇੰਗਲੈਂਡ ‘ਚ 23 ਸਾਲ ਬਾਅਦ ਸੀਰੀਜ਼ ਜਿੱਤਣਾ ਚਾਹੇਗਾ ਭਾਰਤ

ਕੈਂਟਬਰੀ – ਪਹਿਲੇ ਮੈਚ ਵਿਚ ਸ਼ਾਨਦਾਰ ਜਿੱਤ ਨਾਲ ਆਤਮਵਿਸ਼ਵਾਸ ਨਾਲ ਭਰੀ ਭਾਰਤੀ ਟੀਮ ਇੰਗਲੈਂਡ ਖ਼ਿਲਾਫ਼ ਬੁੱਧਵਾਰ ਨੂੰ ਇੱਥੇ ਹੋਣ ਵਾਲੇ ਦੂਜੇ ਮਹਿਲਾ ਵਨ ਡੇ ਮੈਚ ਵਿਚ ਆਪਣੀ ਜੇਤੂ ਮੁਹਿੰਮ ਜਾਰੀ ਰੱਖ ਕੇ ਇੰਗਲੈਂਡ ਵਿਚ 23 ਸਾਲ ਬਾਅਦ ਪਹਿਲੀ ਸੀਰੀਜ਼ ਜਿੱਤਣ ਦੀ ਕੋਸ਼ਿਸ਼ ਕਰੇਗੀ। ਭਾਰਤ ਨੇ 1999 ਵਿਚ ਇੰਗਲੈਂਡ ਖ਼ਿਲਾਫ਼ ਵਨ ਡੇ ਸੀਰੀਜ਼ 2-1 ਨਾਲ ਜਿੱਤੀ ਸੀ। ਤਦ ਅੰਜੁਮ ਚੋਪੜਾ ਨੇ ਇਕ ਸੈਂਕੜਾ ਤੇ ਇਕ ਅਰਧ ਸੈਂਕੜਾ ਲਾਇਆ ਸੀ।
ਟੀ-20 ਸੀਰੀਜ਼ ਗੁਆਉਣ ਤੋਂ ਬਾਅਦ ਹਰਮਨਪ੍ਰਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਸ਼ਾਨਦਾਰ ਵਾਪਸੀ ਕਰ ਕੇ ਹੋਵ ਵਿਚ ਐਤਵਾਰ ਨੂੰ ਖੇਡੇ ਗਏ ਪਹਿਲੇ ਵਨ ਡੇ ਵਿਚ ਸੱਤ ਵਿਕਟਾਂ ਨਾਲ ਵੱਡੀ ਜਿੱਤ ਦਰਜ ਕੀਤੀ ਸੀ। ਇੰਗਲੈਂਡ ਨੂੰ ਆਪਣੀਆਂ ਕੁਝ ਸੀਨੀਅਰ ਖਿਡਾਰਨਾਂ ਦੀ ਘਾਟ ਰੜਕ ਰਹੀ ਹੈ ਪਰ ਪਹਿਲੇ ਮੈਚ ਵਿਚ ਭਾਰਤ ਹਰ ਵਿਭਾਗ ਵਿਚ ਉਨ੍ਹਾਂ ਤੋਂ ਬਿਹਤਰ ਨਜ਼ਰ ਆਇਆ ਤੇ ਉਹ ਆਪਣੀ ਇਸ ਲੈਅ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰੇਗਾ
ਭਾਰਤ : ਹਰਮਨਪ੍ਰਰੀਤ ਕੌਰ (ਕਪਤਾਨ), ਸਮਿ੍ਤੀ ਮੰਧਾਨਾ, ਸ਼ੇਫਾਲੀ ਵਰਮਾ, ਸਬਿਨੇਨੀ ਮੇਘਨਾ, ਦੀਪਤੀ ਸ਼ਰਮਾ, ਯਾਸਤਿਕਾ ਭਾਟੀਆ (ਵਿਕਟਕੀਪਰ), ਪੂਜਾ ਵਸਤ੍ਰਾਕਰ, ਸਨੇਹ ਰਾਣਾ, ਰੇਣੂਕਾ ਠਾਕੁਰ, ਮੇਘਨਾ ਸਿੰਘ, ਰਾਜੇਸ਼ਵਰੀ ਗਾਇਕਵਾੜ, ਹਰਲੀਨ ਦਿਓਲ, ਦਿਆਲਨ ਹੇਮਲਤਾ, ਸਿਮਰਨ ਦਿਲ ਬਹਾਦੁਰ, ਝੂਲਨ ਗੋਸਵਾਮੀ, ਤਾਨੀਆ ਭਾਟੀਆ ਤੇ ਜੇਮੀਮਾ ਰਾਡਰਿਗਜ਼।
ਇੰਗਲੈਂਡ : ਏਮੀ ਜੋਂਸ (ਕਪਤਾਨ ਤੇ ਵਿਕਟਕੀਪਰ), ਟੈਮੀ ਬਿਊਮੋਂਟ, ਲਾਰੇਨ ਬੇਲ, ਮਾਇਆ ਬਾਊਚੀਅਰ, ਏਲਿਸ ਕੈਪਸੀ, ਕੇਟ ਕ੍ਰਾਸ, ਫਰੇਆ ਡੇਵਿਸ, ਏਲਿਸ ਡੇਵਿਡਸਨ-ਰਿਚਰਡਜ਼, ਚਾਰਲੀ ਡੀਨ, ਸੋਫੀਆ ਡੰਕਲੇ, ਸੋਫੀ ਏਕਲੇਸਟੋਨ, ਫ੍ਰੇਆ ਕੈਂਪ, ਇੱਸੀ ਵੋਂਗ ਤੇ ਡੈਨੀ ਵਾਇਟ।

Related posts

ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੇ ਗਰੈਂਡ ਮਾਸਟਰ ਹੇਂਸ ਨੀਮੈਨ ‘ਤੇ ਲਾਇਆ ਧੋਖੇਬਾਜ਼ੀ ਦਾ ਦੋਸ਼

Bunty

ਐਫ਼.ਆਈ.ਐਚ. ਪੁਰਸ਼ ਹਾਕੀ ਪ੍ਰੋ. ਲੀਗ ’ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ, ਜਰਮਨੀ ਨੂੰ 3-0 ਨਾਲ ਹਰਾਇਆ

Bunty

ਕੈਨੇਡਾ ‘ਚ ਹਰਨੇਕ ਸਿੰਘ ਤੂਰ ਤੇ ਪਰਮਜੀਤ ਸਿੰਘ ਗਿੱਲ ਨੇ ਜਿੱਤੇ 11 ਤਗਮੇ ਮੁਕਾਬਲਿਆਂ ‘ਚ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ 360 ਅਥਲੀਟਾਂ ਨੇ ਲਿਆ ਸੀ ਹਿੱਸਾ

Bunty