Sport

ਇੰਡੋਨੇਸ਼ੀਆ ਓਪਨ ਸੁਪਰ 1000 ਟੂਰਨਾਮੈਂਟ ਦੇ ਸੈਮੀਫਾਈਨਲ ’ਚ ਹਾਰੀ ਪੀਵੀ ਸਿੰਧੂ

ਬਾਲੀ – ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਪੀਵੀ ਸਿੰਧੂ ਨੂੰ ਇੰਡੋਨੇਸ਼ੀਆ ਓਪਨ ਸੁਪਰ 1000 ਟੂਰਨਾਮੈਂਟ ਦੇ ਸੈਮੀਫਾਈਨਲ ’ਚ ਸਾਬਕਾ ਵਿਸ਼ਵ ਚੈਂਪੀਅਨ ਥਾਈਲੈਂਡ ਦੀ ਰੇਚਾਨੋਕ ਇੰਤਾਨੋਨ ਨੇ ਹਰਾ ਦਿੱਤਾ। ਤੀਜੀ ਪ੍ਰਮੁੱਖਤਾ ਪ੍ਰਾਪਤ ਸਿੰਧੂ ਨੂੰ ਦੁਨੀਆ ਦੀ ਅੱਠਵੇਂ ਨੰਬਰ ਦੀ ਖਿਡਾਰੀ ਰੇਚਾਨੋਕ ਨੇ 54 ਮਿੰਟ ਵਿਚ 15-21, 21-9, 21-14 ਨਾਲ ਹਰਾਇਆ। ਇਹ ਲਗਾਤਾਰ ਤੀਜੀ ਵਾਰ ਸਿੰਧੂ ਦੀ ਸੈਮੀਫਾਈਨਲ ’ਚ ਹਾਰ ਸੀ। ਉਹ ਪਿਛਲੇ ਹਫ਼ਤੇ ਇੰਡੋਨੇਸ਼ੀਆ ਮਾਸਟਰਸ ਅਤੇ ਅਕਤੂਬਰ ਵਿਚ ਫਰੈਂਚ ਓਪਨ ’ਚ ਸੈਮੀਫਾਈਨਲ ਵਿਚ ਹਾਰਨ ਤੋਂ ਪਹਿਲਾਂ ਟੋਕੀਓ ਓਲੰਪਿਕ ਵਿਚ ਵੀ ਸੈਮੀਫਾਈਨਲ ਹਾਰ ਗਈ ਸਨ।ਉਥੇ ਹੀ, ਸਾਤਵਿਕਸਾਈਰਾਜ ਰੇਂਕੀਰੈਡੀ ਅਤੇ ਚਿਰਾਗ ਸ਼ੇੱਟੀ ਦੀ ਡਬਲਸ ਜੋੜੀ ਵੀ ਸੁਪਰ 1000 ਟੂਰਨਾਮੈਂਟ ’ਚੋਂ ਬਾਹਰ ਹੋ ਗਈ। ਦੁਨੀਆ ਦੀਆਂ 11ਵੀਂ ਰੈਂਕਿੰਗ ਦੀ ਜੋੜੀ ਨੂੰ ਸੈਮੀਫਾਈਨਲ ’ਚ ਮਾਰਕਸ ਫਰਨਾਲਡੀ ਗਿਡਯੋਨ ਅਤੇ ਕੇਵਿਨ ਸੰਜੈ ਸੁਕਾਮੁਲਜੋ ਦੀ ਇੰਡੋਨੇਸ਼ੀਆ ਦੀ ਜੋੜੀ ਤੋਂ 16-21, 18-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।ਦੁਨੀਆ ਦੀ ਨੰਬਰ ਇਕ ਜੋੜੀ, ਦੋ ਵਾਰ ਦੀ ਸਾਬਕਾ ਆਲ ਇੰਗਲੈਂਡ ਓਪਨ ਚੈਂਪੀਅਨ ਅਤੇ ਮੌਜੂਦਾ ਏਸ਼ਿਆਈ ਖੇਡਾਂ ਦੀ ਸੋਨ ਤਮਗਾ ਜੋੜੀ ਖਿਲਾਫ ਇਹ ਭਾਰਤੀ ਜੋੜੀ ਦੀ ਲਗਾਤਾਰ 10ਵੀਂ ਹਾਰ ਹੈ। ਹੁਣ ਇਸ ਟੂਰਨਾਮੈਂਟ ’ਚ ਭਾਰਤੀ ਮੁਹਿੰਮ ਵੀ ਖਤਮ ਹੋ ਗਿਆ।ਦੁਨੀਆ ਦੀਆਂ ਸੱਤਵੇਂ ਨੰਬਰ ਦੀ ਖਿਡਾਰੀ ਸਿੰਧੂ ਦਾ ਰੇਚਾਨੋਕ ਦੇ ਖਿਲਾਫ ਇਸ ਮੈਚ ਤੋਂ ਪਹਿਲਾਂ 4-6 (ਜਿੱਤ-ਹਾਰ ) ਦਾ ਰਿਕਾਰਡ ਸੀ। ਉਹ ਪਿਛਲੇ ਦੋ ਮੁਕਾਬਲੇ ਵੀ ਹਾਰੀ ਸਨ। ਸਿੰਧੂ ਨੇ ਚੰਗੀ ਸ਼ੁਰੂਆਤ ਕਰਦੇ ਹੋਏ ਜਲਦੀ ਹੀ 8-3 ਦੀ ਬੜ੍ਹਤ ਬਣਾ ਲਈ। ਰੇਚਾਨੋਕ ਨੇ ਇਹ ਅੰਤਰ 9-10 ਕਰ ਦਿੱਤਾ ਅਤੇ ਬ੍ਰੇਕ ਤਕ ਸਿੰਧੂ ਕੋਲ ਇਕ ਹੀ ਅੰਕ ਦੀ ਬੜ੍ਹਤ ਸੀ। ਬ੍ਰੇਕ ਦੇ ਬਾਅਦ ਸਿੰਧੂ ਨੇ ਲਗਾਤਾਰ ਤਿੰਨ ਅੰਕ ਬਣਾਏ ਅਤੇ ਰੇਚਾਨੋਕ ਨੂੰ ਮੌਕਾ ਨਹੀਂ ਦੇਕੇ ਪਹਿਲਾ ਗੇਮ ਜਿੱਤ ਲਿਆ।ਇਸਦੇ ਬਾਅਦ ਦੂਜੇ ਗੇਮ ਵਿਚ ਰੇਚਾਨੋਕ ਨੇ ਬ੍ਰੇਕ ਤਕ 11-7 ਦੀ ਬੜ੍ਹਤ ਬਣਾ ਲਈ। ਅਗਲੇ 10 ’ਚੋਂ ਨੌਂ ਅੰਕ ਵੀ ਉਸਨੇ ਆਪਣੇ ਨਾਮ ਕਰਕੇ ਦੂਜਾ ਗੇਮ ਜਿੱਤ ਲਿਆ। ਤੀਸਰੇ ਗੇਮ ’ਚ ਸਿੰਧੂ ਨੇ ਕਈ ਗਲਤੀਆਂ ਦੀ ਜਿਸਦਾ ਥਾਈ ਖਿਡਾਰੀ ਨੇ ਫਾਇਦਾ ਚੁੱਕਿਆ। ਸਿੰਧੂ ਆਖਰੀ ਵਾਰ ਸਵਿਸ ਓਪਨ ਦੇ ਫਾਈਨਲ ’ਚ ਪਹੁੰਚੀ ਸੀ।

Related posts

10 ਆਲ-ਟਾਈਮ ਟੈਸਟ ਬੱਲੇਬਾਜ਼ਾਂ ‘ਚ ਰੂਟ ਨੂੰ ਪਹਿਲਾ ਤੇ ਰਿੱਕੀ ਪੋਂਟਿੰਗ ਦਾ ਤੀਜਾ ਸਥਾਨ !

admin

ਦੋ ਨਵੀਆਂ ਫ੍ਰੈਂਚਾਇਜ਼ੀਜ਼ ਤੀਜੇ ਸੀਜ਼ਨ ਲਈ ਵਰਲਡ ਪੈਡਲ ਲੀਗ ਵਿੱਚ ਸ਼ਾਮਲ !

admin

ਸਾਊਥ ਅਫਰੀਕਾ ਨੇ ਆਸਟ੍ਰੇਲੀਆ ਨੂੰ ਹਰਾ ਕੇ ਵਰਲਡ ਟੈਸਟ ਚੈਂਪੀਅਨਸਿ਼ਪ 2025 ਜਿੱਤੀ !

admin