International

ਇੰਡੋਨੇਸ਼ੀਆ ’ਚ ਜਵਾਲਾਮੁਖੀ ਫਟਣ ਕਾਰਨ ਮਰੇ 11 ਪਰਬਤਾਰੋਹੀਆਂ ਦੀਆਂ ਲਾਸ਼ਾਂ ਮਿਲੀਆਂ, 22 ਦੀ ਭਾਲ ਜਾਰੀ

ਪਡਾਂਗ (ਇੰਡੋਨੇਸ਼ੀਆ) – ਇੰਡੋਨੇਸ਼ੀਆ ‘’ਚ ਜਵਾਲਾਮੁਖੀ ਫਟਣ ਕਾਰਨ 11 ਪਰਬਤਾਰੋਹੀਆਂ ਦੀ ਮੌਤ ਹੋ ਗਈ। ਬਚਾਅ ਅਧਿਕਾਰੀ ਅਨੁਸਾਰ, ਪੱਛਮੀ ਸੁਮਾਤਰਾ ਵਿਚ ਮਾਰਾਪੀ ਜਵਾਲਾਮੁਖੀ ਫਟਣ ਨਾਲ ਸੋਮਵਾਰ ਨੂੰ ਘੱਟੋ ਘੱਟ 11 ਪਰਬਤਾਰੋਹੀਆਂ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਸੁਰੱਖਿਆ ਕਾਰਨਾਂ ਕਰਕੇ 12 ਹੋਰ ਲਾਪਤਾ ਲੋਕਾਂ ਦੀ ਭਾਲ ਅਸਥਾਈ ਤੌਰ ‘’ਤੇ ਰੋਕ ਦਿੱਤੀ ਗਈ ਸੀ।ਖੋਜ ਤੇ ਬਚਾਅ ਦਲ ਦੇ ਬੁਲਾਰੇ ਜੋਡੀ ਹਰਿਆਵਨ ਨੇ ਕਿਹਾ ਕਿ ਸੋਮਵਾਰ ਨੂੰ 11 ਪਰਬਤਾਰੋਹੀਆਂ ਦੀਆਂ ਲਾਸ਼ਾਂ ਅਤੇ ਤਿੰਨ ਬਚੇ ਹੋਏ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਧਮਾਕੇ ਸਮੇਂ ਇਲਾਕੇ ‘’ਚ 75 ਲੋਕ ਮੌਜੂਦ ਸਨ।49 ਪਰਬਤਾਰੋਹੀਆਂ ਨੂੰ ਸੋਮਵਾਰ ਤੜਕੇ ਖੇਤਰ ਤੋਂ ਬਾਹਰ ਕੱਢਿਆ ਗਿਆ ਅਤੇ ਕਈਆਂ ਦਾ ਸੜਨ ਕਾਰਨ ਇਲਾਜ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮਾਰਾਪੀ ਸੁਮਾਤਰਾ ਟਾਪੂ ‘’ਤੇ ਸਭ ਤੋਂ ਵੱਧ ਸਰਗਰਮ ਜਵਾਲਾਮੁਖੀ ਵਿੱਚੋਂ ਇੱਕ ਹੈ ਅਤੇ ਇਸ ਦਾ ਸਭ ਤੋਂ ਖ਼ਤਰਨਾਕ ਵਿਸਫੋਟ ਅਪ੍ਰੈਲ 1979 ਵਿਚ ਹੋਇਆ ਸੀ, ਜਦੋਂ 60 ਲੋਕਾਂ ਦੀ ਮੌਤ ਹੋ ਗਈ ਸੀ।ਜਵਾਲਾਮੁਖੀ ਏਜੰਸੀ ਅਨੁਸਾਰ ਇੰਡੋਨੇਸ਼ੀਆ ਪ੍ਰਸ਼ਾਂਤ ਮਹਾਸਾਗਰ ਦੇ ‘ਰਿੰਗ ਆਫ਼ ਫਾਇਰ’ ’ਤੇ ਸਥਿਤ ਹੈ ਅਤੇ ਇਸ ਵਿਚ 127 ਸਰਗਰਮ ਜਵਾਲਾਮੁਖੀ ਹਨ।

Related posts

ਮੰਕੀਪੌਕਸ ਬਾਰੇ ਅਮਰੀਕਾ ਦਾ ਦਾਅਵਾ, ਐਂਟੀਵਾਇਰਲ ਟੇਕੋਵਾਇਰੀਮੈਟ ਇਲਾਜ ‘ਚ ਹੈ ਪ੍ਰਭਾਵਸ਼ਾਲੀ ਤੇ ਸੁਰੱਖਿਅਤ

Bunty

ਅਮਰੀਕੀ ਅਦਾਲਤ ਵੱਲੋਂ ਟਰੰਪ ਖ਼ਿਲਾਫ਼ 2020 ਦੇ ਚੋਣ ਮਾਮਲੇ ਦੀ ਸੁਣਵਾਈ ਮੁਲਤਵੀ

Bunty

ਅਮਰੀਕਾ ਵਿੱਚ ਪੇਂਡੂ ਪੰਜਾਬ ਦੇ ਵਿਕਾਸ ਵਿੱਚ ਸਿੱਖਿਆ ਦੇ ਮਹੱਤਵ ਅਤੇ ਚੁਣੌਤੀਆਂ ‘ਤੇ ਵਿੱਦਿਅਕ ਕਾਨਫਰੰਸ

Bunty