International

ਇੰਡੋਨੇਸ਼ੀਆ ਦੇ ਪੂਰਬੀ ਟਰਨੇਟ ਟਾਪੂ ’ਤੇ ਅਚਾਨਕ ਆਏ ਹੜ੍ਹ ’ਚ 11 ਲੋਕਾਂ ਦੀ ਮੌਤ

ਟਰਨੇਟ ਟਾਪੂ – ਇੰਡੋਨੇਸ਼ੀਆ ਦੇ ਪੂਰਬੀ ਟਰਨੇਟ ਟਾਪੂ ’ਤੇ ਮੋਲ੍ਹੇਧਾਰ ਮੀਂਹ ਤੋਂ ਬਾਅਦ ਆਏ ਹੜ੍ਹ ਕਾਰਨ 11 ਲੋਕਾਂ ਦੀ ਮੌਤ ਹੋ ਗਈ। ਸਥਾਨਕ ਨਿਵਾਸੀਆਂ ਨਾਲ ਮਿਲ ਕੇ ਕੰਮ ਕਰ ਰਹੀ ਖੋਜ ਅਤੇ ਬਚਾਅ ਟੀਮ ਨੇ ਉੱਤਰੀ ਮਾਲੁਕੂ ਸੂਬੇ ਦੇ ਰੁਆ ਪਿੰਡ ’ਚ 10 ਲਾਸ਼ਾਂ ਬਰਾਮਦ ਕੀਤੀਆਂ ਹਨ। ਟਾਪੂ ਦੀ ਖੋਜ ਅਤੇ ਬਚਾਅ ਏਜੰਸੀ ਦੇ ਇਕ ਅਧਿਕਾਰੀ ਬਰੈਮ ਮੱਧਯਾ ਟੇਮਾਰਾ ਅਨੁਸਾਰ, ਟੀਮ ਇਕ ਹੋਰ ਲਾਸ਼ ਨੂੰ ਕੱਢਣ ’ਚ ਮਸ਼ੱਕਤ ਕਰ ਰਹੀ ਹੈ। ਅਚਾਨਕ ਆਏ ਹੜ੍ਹ ਨੇ ਰਿਹਾਇਸ਼ੀ ਇਲਾਕਿਆਂ ਨੂੰ ਵਹਾ ਦਿੱਤਾ ਅਤੇ ਦਰਜਨਾਂ ਇਮਾਰਤਾਂ ਅਤੇ ਗਰ ਮਲਬੇ ਦੱਬ ਗਏ।

Related posts

ਗਾਜ਼ਾ ਦੇ ਅਲ-ਸ਼ਿਫਾ ਹਸਪਤਾਲ ਦੇ ਡਾਇਰੈਕਟਰ ਨੇ ਇਜ਼ਰਾਈਲੀ ਫ਼ੌਜ ਦੀ ਸੁਣਾਈ ਬੇਰਹਿਮੀ ਦੀ ਕਹਾਣੀ

Bunty

ਭੂਤ ਨਗਰਾਂ ’ਚ ਤਬਦੀਲ ਹੋਏ ਯੂਕਰੇਨ ਦੇ ਸ਼ਹਿਰ, ਸੜਕਾਂ ’ਤੇ ਮੌਜੂਦ ਰੂਸ ਦੇ ਸ਼ਾਰਪ ਸ਼ੂਟਰ

Bunty

ਕੈਨੇਡਾ ਅਤੇ ਅਮਰੀਕਾ ਵਿੱਚ ਰਹਿੰਦੇ ਪੰਜਾਬੀ ਪ੍ਰਵਾਸੀਆਂ ਵਿੱਚ ਅਪਰਾਧਿਕ ਗਤੀਵਿਧੀਆਂ ਕਿਉਂ ਵੱਧ ਰਹੀਆਂ ਹਨ ?

admin