India

ਇੰਦੌਰ ’ਚ ਦੋ ਮੰਜ਼ਿਲਾ ਮਕਾਨ ’ਚ ਲੱਗੀ ਅੱਗ ਨਾਲ ਸੱਤ ਜ਼ਿੰਦਾ ਸੜੇ

ਇੰਦੌਰ – ਸ਼ਹਿਰ ਦੇ ਵਿਜੈਨਗਰ ਖੇਤਰ ਦੀ ਸਵਰਣ ਬਾਗ ਕਾਲੋਨੀ ’ਚ ਸ਼ੁੱਕਰਵਾਰ ਦੇਰ ਰਾਤ ਦੋ ਮੰਜ਼ਿਲਾ ਮਕਾਨ ’ਚ ਅੱਗ ਲੱਗਣ ਨਾਲ ਸੱਤ ਲੋਕਾਂ ਦੀ ਮੌਤ ਹੋਗਈ। ਹਾਦਸੇ ’ਚ ਪੰਜ ਲੋਕ ਗੰਭੀਰ ਰੂਪ ਨਾਲ ਝੁਲਸ ਗਏ ਹਨ। ਤੰਗ ਇਲਾਕਾ ਹੋਣ ਦੇ ਕਾਰਨ ਫਾਇਰ ਬਿ੍ਰਗੇਡ ਦਲ ਨੂੰ ਘਟਨਾ ਵਾਲੀ ਥਾਂ ਤਕ ਪਹੁੰਚਣ ’ਚ ਪਰੇਸ਼ਾਨੀ ਆਈ।

ਸ਼ੁਰੂਆਤੀ ਜਾਂਚ ’ਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸੀ ਗਈ ਸੀ, ਪਰ ਸੀਸੀਟੀਵੀ ਕੈਮਰੇ ਦੀ ਜਾਂਚ ਦੇ ਬਾਅਦ ਪੁਲਿਸ ਨੂੰ ਇਕ ਨੌਜਵਾਨ ਦਿਖਿਆ ਹੈ ਜਿਹੜਾ ਪਾਰਕਿੰਗ ’ਚ ਖੜ੍ਹੀ ਇਕ ਬਾਈਕ ਨੂੰ ਅੱਗ ਲਗਾਉਂਦੇ ਹੋਏ ਨਜ਼ਰ ਆ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਘਟਨਾ ’ਤੇ ਦੁੱਖ ਪ੍ਰਗਟਾਇਆ ਹੈ। ਮੁੱਖ ਮੰਤਰੀ ਨੇ ਮਰਨ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨੂੰਚਾਰ-ਚਾਰ ਲੱਖ ਰੁਪਏ ਦੀ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ।

Related posts

ਬਾਲੀਵੁੱਡ ਕਮੇਡੀਅਨ ਕਪਿਲ ਦੇ ਕੈਨੇਡੀਅਨ ਕੈਫ਼ੇ ਉਪਰ ਦੂਜੀ ਵਾਰ ਗੋਲੀਆਂ ਦਾ ਮੀਂਹ ਵਰ੍ਹਾਇਆ !

admin

‘ਆਯੁਸ਼ਮਾਨ ਭਾਰਤ ਯੋਜਨਾ’ ਹੇਠ ਅੱਜ ਤੋਂ ਨਿੱਜੀ ਹਸਪਤਾਲਾਂ ਨੇ ਇਲਾਜ ਕੀਤਾ ਬੰਦ !

admin

ਨਕਲੀ ਦਵਾਈਆਂ ਬਨਾਉਣ ਤੇ ਵੇਚਣ ਵਾਲੇ ਵੱਡੇ ਰੈਕੇਟ ਦਾ ਪਰਦਾਫਾਸ਼ !

admin