International

ਇੱਕ ਹਫ਼ਤੇ ਵਿੱਚ 100 ਤੋਂ ਵੱਧ ਹਮਾਸ ਦੇ ਅੱਤਵਾਦੀਆਂ ਨੂੰ ਮਾਰਿਆ : ਨੇਤਨਯਾਹੂ

ਤਲਅਵੀਵ – ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਨੂੰ ਤਿੰਨ ਮਹੀਨੇ ਪੂਰੇ ਹੋਣ ਵਾਲੇ ਹਨ। ਇਹ ਜੰਗ ਵੀ ਰੂਸ-ਯੂਕਰੇਨ ਵਾਂਗ ਅੱਗੇ ਵਧਦੀ ਨਜ਼ਰ ਆ ਰਹੀ ਹੈ। ਇਸ ਜੰਗ ਕਾਰਨ ਹਜ਼ਾਰਾਂ ਲੋਕ ਮਾਰੇ ਗਏ ਹਨ। ਲੱਖਾਂ ਲੋਕਾਂ ਨੂੰ ਬੇਘਰ ਹੋਣਾ ਪਿਆ ਹੈ। ਇਸ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈ.ਡੀ.ਐੱਫ.) ਨੇ ਪਿਛਲੇ ਹਫਤੇ 100 ਤੋਂ ਵੱਧ ਫਲਸਤੀਨੀ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ, ਜਦੋਂਕਿ ਹਰ ਰੋਜ਼ ਦਰਜਨਾਂ ਮਾਰੇ ਜਾ ਰਹੇ ਹਨ।ਰਿਪੋਰਟ ਮੁਤਾਬਕ ਨੇਤਨਯਾਹੂ ਨੇ ਐਤਵਾਰ ਨੂੰ ਤਲਅਵੀਵ ‘’ਚ ਕਿਰੀਆ ਫੌਜੀ ਅੱਡੇ ‘ਤੇ ਸਰਕਾਰੀ ਬੈਠਕ ਦੀ ਸ਼ੁਰੂਆਤ ‘’ਚ ਇਹ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਪਿਛਲੇ ਹਫ਼ਤੇ ਉਨ੍ਹਾਂ (ਫ਼ੌਜਾਂ) ਨੇ 100 ਤੋਂ ਵੱਧ ਅੱਤਵਾਦੀਆਂ ਨੂੰ ਮਾਰ ਦਿੱਤਾ ਅਤੇ ਹਰ ਰੋਜ਼ ਦਰਜਨਾਂ ਅੱਤਵਾਦੀ ਮਾਰੇ ਜਾਂਦੇ ਹਨ, ਕਈ ਵਾਰ ਇਸ ਤੋਂ ਵੀ ਵੱਧ। ਅਸੀਂ ਹਮਾਸ ਨੂੰ ਖ਼ਤਮ ਕਰਾਂਗੇ, ਆਪਣੇ ਬੰਧਕਾਂ ਨੂੰ ਵਾਪਿਸ ਲਿਆਵਾਂਗੇ ਅਤੇ ਜੰਗ ਜਿੱਤਾਂਗੇ।ਐਤਵਾਰ ਨੂੰ ਬਾਅਦ ਵਿੱਚ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਖੁਲਾਸਾ ਹੋਇਆ ਕਿ ਇਜ਼ਰਾਈਲੀ ਫੌਜਾਂ ਦੱਖਣੀ ਗਾਜ਼ਾ ਪੱਟੀ ਵਿੱਚ ਖਾਨ ਯੂਨਿਸ ਵਿੱਚ ਕਾਰਵਾਈਆਂ ਜਾਰੀ ਰੱਖ ਰਹੀਆਂ ਹਨ। ਫਲਸਤੀਨੀ ਅੱਤਵਾਦੀਆਂ ਨੂੰ ਮਾਰਨ ਲਈ ਬਖਤਰਬੰਦ, ਇੰਜੀਨੀਅਰਿੰਗ ਅਤੇ ਹਵਾਈ ਸੈਨਾ ਦੀਆਂ ਇਕਾਈਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਜ਼ਰਾਈਲ ਦੇ ਸਰਕਾਰੀ ਪ੍ਰੈੱਸ ਦਫ਼ਤਰ ਦੇ ਇੱਕ ਬਿਆਨ ਦੇ ਅਨੁਸਾਰ, ਸਰਕਾਰ ਨੇ ਐਤਵਾਰ ਨੂੰ ਸਥਾਨਕ ਚੋਣਾਂ ਨੂੰ ਮੁਲਤਵੀ ਕਰਨ ਲਈ 27 ਫਰਵਰੀ ਤੱਕ ਇੱਕ ਆਦੇਸ਼ ‘ਤੇ ਹਸਤਾਖਰ ਕਰਨ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ, ਜੋਕਿ ਅਕਤੂਬਰ 2023 ਵਿੱਚ ਹੋਣੀਆਂ ਸਨ।

 

Related posts

ਸਮੁੰਦਰ ‘ਚ ਫਟਿਆ ਜਵਾਲਾਮੁਖੀ, ਅਮਰੀਕਾ, ਆਸਟ੍ਰੇਲੀਆ ਸਮੇਤ ਇਨ੍ਹਾਂ ਦੇਸ਼ਾਂ ‘ਚ ਸੁਨਾਮੀ ਦਾ ਖ਼ਤਰਾ

Bunty

ਚੀਨ ਨੇ ਬ੍ਰਾਜ਼ੀਲ ਨਾਲ ਬਣਾਈ ਯੂਕ੍ਰੇਨ ਸ਼ਾਂਤੀ ਯੋਜਨਾ ਲਈ ਹੋਰ ਦੇਸ਼ਾਂ ਤੋਂ ਮੰਗੀ ਹਮਾਇਤ

Bunty

ਈਰਾਨੀ ਐਥਲੀਟ ਨੇ ਬਿਨਾਂ ਹਿਜਾਬ ਦੇ ਮੁਕਾਬਲੇ ‘ਚ ਲਿਆ ਹਿੱਸਾ

Bunty