International

ਈਰਾਨ ‘ਚ ਕਾਰ ਨਾ ਰੋਕਣ `ਤੇ ਪੁਲਿਸ ਨੇ ਔਰਤ ਨੂੰ ਮਾਰੀ ਗੋਲੀ, ਹਿਜਾਬ ਨਾ ਪਹਿਨਣਾ ਵੀ ਦੱਸਿਆ ਜਾ ਰਿਹਾ ਕਾਰਨ

ਤਹਿਰਾਨ – ਈਰਾਨ ‘ਚ ਹਿਜਾਬ ਨਾ ਪਾਉਣ ‘ਤੇ ਇਕ ਔਰਤ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ 22 ਜੁਲਾਈ ਨੂੰ ਪੁਲਸ ਨੇ ਹਿਜਾਬ ਨਾ ਪਹਿਨਣ ਕਾਰਨ ਇਕ ਔਰਤ ਦੀ ਕਾਰ ਨੂੰ ਰੋਕਣ ਦੀ ਕੋਸਿ਼ਸ਼ ਕੀਤੀ। ਜਦੋਂ ਉਸ ਨੇ ਕਾਰ ਭਜਾ ਕੇ ਭੱਜਣ ਦੀ ਕੋਸਿ਼ਸ਼ ਕੀਤੀ ਤਾਂ ਪੁਲਿਸ ਨੇ ਔਰਤ ’ਤੇ ਗੋਲੀਆਂ ਚਲਾ ਦਿੱਤੀਆਂ।ਔਰਤ ਦਾ ਨਾਂ ਅਰੇਜੂ ਬਦਰੀ ਹੈ, ਜਿਸ ਦੀ ਉਮਰ 31 ਸਾਲ ਹੈ। ਉਹ 2 ਬੱਚਿਆਂ ਦੀ ਮਾਂ ਹੈ। ਗੋਲੀ ਲੱਗਣ ਨਾਲ ਜ਼ਖਮੀ ਔਰਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਫਿਲਹਾਲ ਉਹ ਅਧਰੰਗ ਦਾ ਸਿ਼ਕਾਰ ਹੈ।ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਗਸ਼ਤ ਕਰ ਰਹੇ ਅਧਿਕਾਰੀਆਂ ਨੇ ਮਹਿਲਾ ਨੂੰ ਗੱਡੀ ਰੋਕਣ ਦੇ ਹੁਕਮ ਦਿੱਤੇ ਸਨ ਪਰ ਉਸ ਨੇ ਅਜਿਹਾ ਨਹੀਂ ਕੀਤਾ। ਹਾਲਾਂਕਿ ਪੁਲਿਸ ਨੇ ਆਪਣੇ ਬਿਆਨ ‘ਚ ਹਿਜਾਬ ਨਾ ਪਹਿਨਣ ਦਾ ਕੋਈ ਜਿ਼ਕਰ ਨਹੀਂ ਕੀਤਾ ਹੈ।ਈਰਾਨ ‘ਚ ਸੈਂਟਰ ਫਾਰ ਹਿਊਮਨ ਰਾਈਟਸ ਦੇ ਕਾਰਜਕਾਰੀ ਡਾਇਰੈਕਟਰ ਹਾਦੀ ਘੇਮੀ ਨੇ ਇਸ ਘਟਨਾ ਬਾਰੇ ਕਿਹਾ ਕਿ ਈਰਾਨ ‘ਚ ਹਿਜਾਬ ਨਾ ਪਾਉਣਾ ਸਭ ਤੋਂ ਗੰਭੀਰ ਅਪਰਾਧ ਬਣਾ ਦਿੱਤਾ ਗਿਆ ਹੈ, ਜਿੱਥੇ ਪੁਲਿਸ ਨੂੰ ਗੋਲੀ ਮਾਰਨ ਅਤੇ ਮਾਰਨ ਦੀ ਇਜਾਜ਼ਤ ਹੈ। ਇਹ ਅਸਲ ‘ਚ ਔਰਤਾਂ ਵਿਰੁੱਧ ਜੰਗ ਵਰਗਾ ਹੈ।

Related posts

ਫੈੇਲ ਰਹੀ ਖਾੜੀ ਜੰਗ : ਟਰੰਪ ਨੂੰ ਹੁਣ ਕੰਬਲ ਨਹੀਂ ਛੱਡ ਰਿਹਾ !

admin

ਚੀਨ ਵਲੋਂ ਖਾੜੀ ਵਿੱਚ ਤੁਰੰਤ ਜੰਗਬੰਦੀ ਦੀ ਅਪੀਲ

admin

ਟਰੰਪ ਕੋਰਟ ਵਿੱਚ ਨਿੱਜੀ ਤੌਰ ‘ਤੇ ਹਾਜ਼ਰ ਹੋਣ ਵਾਲੇ ਪਹਿਲੇ ਅਮਰੀਕਨ ਰਾਸ਼ਟਰਪਤੀ ਬਣ ਗਏ !

admin