International

ਯੂਕਰੇਨ ਨੂੰ 50 ਡਾਲਰ ਦਿੱਤਾ ਸੀ ਚੰਦਾ, ਹੋਈ 12 ਸਾਲ ਦੀ ਕੈਦ

ਮਾਸਕੋ – ਰੂਸ ਵਿਚ ਇਕ ਔਰਤ ਨੂੰ 12 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ ਨੇ ਯੂਕਰੇਨ ਨਾਲ ਜੁੜੀ ਇੱਕ ਚੈਰਿਟੀ ਸੰਸਥਾ ਰਜ਼ੌਮ ਨੂੰ 50 ਡਾਲਰ ਦਾਨ ਕੀਤੇ ਸਨ। ਔਰਤ ਦਾ ਨਾਂ ਕਸੇਨੀਆ ਖਵਾਨਾ (33) ਹੈ। ਉਸ ਕੋਲ ਅਮਰੀਕੀ ਨਾਗਰਿਕਤਾ ਹੈ।ਕਸੇਨੀਆ ਨੂੰ ਇਸ ਸਾਲ ਫਰਵਰੀ ‘ਚ ਰੂਸ ਦੇ ਸ਼ਹਿਰ ਯੇਕਾਟੇਰਿਨਬਰਗ ਤੋਂ ਗਿ੍ਰਫਤਾਰ ਕੀਤਾ ਗਿਆ ਸੀ। ਇਹ ਮਾਸਕੋ ਤੋਂ 1600 ਕਿਲੋਮੀਟਰ ਪੂਰਬ ਵਿੱਚ ਸਥਿਤ ਹੈ। ਉਹ ਇੱਥੇ ਆਪਣੀ ਦਾਦੀ ਨੂੰ ਮਿਲਣ ਆਈ ਸੀ। ਵਿਆਹ ਤੋਂ ਪਹਿਲਾਂ, ਉਸਦਾ ਨਾਮ ਕਸੇਨੀਆ ਕਰੀਲੀਨਾ ਸੀ। ਪਿਛਲੇ ਹਫ਼ਤੇ ਉਸ ਖਿਲਾਫ਼ ਮੁਕੱਦਮਾ ਚੱਲਿਆ ਸੀ, ਜਿਸ ਵਿੱਚ ਉਸ ਨੂੰ ਦੋਸ਼ੀ ਪਾਇਆ ਗਿਆ ਸੀ।ਅਦਾਲਤ ਵਿੱਚ, ਕਸੇਨੀਆ ‘ਤੇ ਇੱਕ ਯੂਕਰੇਨੀ ਸੰਗਠਨ ਨੂੰ ਪੈਸੇ ਦੇਣ ਦਾ ਦੋਸ਼ ਲਗਾਇਆ ਗਿਆ ਸੀ ਜੋ ਯੂਕਰੇਨੀ ਫੌਜ ਨੂੰ ਹਥਿਆਰ ਅਤੇ ਗੋਲਾ ਬਾਰੂਦ ਖਰੀਦਣ ਵਿੱਚ ਮਦਦ ਕਰਦੀ ਹੈ। ਕਸੇਨੀਆ ਦੇ ਵਕੀਲ ਨੇ ਕਿਹਾ ਕਿ ਉਹ ਅਦਾਲਤ ਦੇ ਫੈਸਲੇ ਨੂੰ ਉੱਚ ਅਦਾਲਤ ਵਿੱਚ ਚੁਣੌਤੀ ਦੇਣਗੇ।ਯੂਕਰੇਨ ਨੂੰ 50 ਡਾਲਰ ਦਿੱਤਾ ਸੀ ਚੰਦਾ, ਹੋਈ 12 ਸਾਲ ਦੀ ਕੈਦ
ਮਾਸਕੋ – ਰੂਸ ਵਿਚ ਇਕ ਔਰਤ ਨੂੰ 12 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ ਨੇ ਯੂਕਰੇਨ ਨਾਲ ਜੁੜੀ ਇੱਕ ਚੈਰਿਟੀ ਸੰਸਥਾ ਰਜ਼ੌਮ ਨੂੰ 50 ਡਾਲਰ ਦਾਨ ਕੀਤੇ ਸਨ। ਔਰਤ ਦਾ ਨਾਂ ਕਸੇਨੀਆ ਖਵਾਨਾ (33) ਹੈ। ਉਸ ਕੋਲ ਅਮਰੀਕੀ ਨਾਗਰਿਕਤਾ ਹੈ।ਕਸੇਨੀਆ ਨੂੰ ਇਸ ਸਾਲ ਫਰਵਰੀ ‘ਚ ਰੂਸ ਦੇ ਸ਼ਹਿਰ ਯੇਕਾਟੇਰਿਨਬਰਗ ਤੋਂ ਗਿ੍ਰਫਤਾਰ ਕੀਤਾ ਗਿਆ ਸੀ। ਇਹ ਮਾਸਕੋ ਤੋਂ 1600 ਕਿਲੋਮੀਟਰ ਪੂਰਬ ਵਿੱਚ ਸਥਿਤ ਹੈ। ਉਹ ਇੱਥੇ ਆਪਣੀ ਦਾਦੀ ਨੂੰ ਮਿਲਣ ਆਈ ਸੀ। ਵਿਆਹ ਤੋਂ ਪਹਿਲਾਂ, ਉਸਦਾ ਨਾਮ ਕਸੇਨੀਆ ਕਰੀਲੀਨਾ ਸੀ। ਪਿਛਲੇ ਹਫ਼ਤੇ ਉਸ ਖਿਲਾਫ਼ ਮੁਕੱਦਮਾ ਚੱਲਿਆ ਸੀ, ਜਿਸ ਵਿੱਚ ਉਸ ਨੂੰ ਦੋਸ਼ੀ ਪਾਇਆ ਗਿਆ ਸੀ।ਅਦਾਲਤ ਵਿੱਚ, ਕਸੇਨੀਆ ‘ਤੇ ਇੱਕ ਯੂਕਰੇਨੀ ਸੰਗਠਨ ਨੂੰ ਪੈਸੇ ਦੇਣ ਦਾ ਦੋਸ਼ ਲਗਾਇਆ ਗਿਆ ਸੀ ਜੋ ਯੂਕਰੇਨੀ ਫੌਜ ਨੂੰ ਹਥਿਆਰ ਅਤੇ ਗੋਲਾ ਬਾਰੂਦ ਖਰੀਦਣ ਵਿੱਚ ਮਦਦ ਕਰਦੀ ਹੈ। ਕਸੇਨੀਆ ਦੇ ਵਕੀਲ ਨੇ ਕਿਹਾ ਕਿ ਉਹ ਅਦਾਲਤ ਦੇ ਫੈਸਲੇ ਨੂੰ ਉੱਚ ਅਦਾਲਤ ਵਿੱਚ ਚੁਣੌਤੀ ਦੇਣਗੇ।

Related posts

ਭਾਰਤ ਨੇ ਨਾਗਰਿਕਾਂ ਨੂੰ ਤੁਰੰਤ ਲੇਬਨਾਨ ਛੱਡਣ ਲਈ ਕਿਹਾ

Bunty

ਬਰੈਂਪਟਨ ‘ਚ ਫਾਇਰਿੰਗ ਦੌਰਾਨ ਦੋ ਵਿਅਕਤੀਆਂ ਦੀ ਮੌਤ, ਪੀਲ ਇਲਾਕੇ ‘ਚ ਵਧੀਆਂ ਅਪਰਾਧਕ ਵਾਰਦਾਤਾਂ

Bunty

ਇੰਡੋਨੇਸ਼ੀਆ ਦੇ ਪੂਰਬੀ ਜਾਵਾ ‘ਚ ਸਮੁੰਦਰੀ ਲਹਿਰਾਂ ਕਾਰਨ 11 ਲੋਕਾਂ ਦੀ ਮੌਤ

admin