India

ਈ.ਡੀ. ਵੱਲੋਂ ਝਾਰਖੰਡ ’ਚ ਮੰਤਰੀ ਦੇ ਸਕੱਤਰ ਦੇ ਘਰੇਲੂ ਨੌਕਰ ਦੇ ਘਰੋਂ ਕਰੋੜਾਂ ਦੀ ਨਕਦੀ ਬਰਾਮਦ

ਰਾਂਚੀ – ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੋਮਵਾਰ ਨੂੰ ਝਾਰਖੰਡ ਦੇ ਮੰਤਰੀ ਆਲਮਗੀਰ ਆਲਮ ਦੇ ਸਕੱਤਰ ਨਾਲ ਕਥਿਤ ਤੌਰ ’ਤੇ ਜੁੜੇ ਇਕ ਘਰੇਲੂ ਸਹਾਇਕ ਦੇ ਟਿਕਾਣਿਆਂ ’ਤੇ ਛਾਪੇਮਾਰੀ ਦੌਰਾਨ ਵੱਡੀ ਮਾਤਰਾ ’ਚ ਨਕਦੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਇਕ ਵੀਡੀਉ ਵੀ ਸਾਹਮਣੇ ਆਈ ਹੈ। ਵੀਡੀਓ ਅਤੇ ਤਸਵੀਰਾਂ ’ਚ ਈਡੀ ਅਧਿਕਾਰੀਆਂ ਨੂੰ ਗਦੀਖਾਨਾ ਚੌਕ ’ਚ ਸਥਿਤ ਇਕ ਇਮਾਰਤ ਦੇ ਇਕ ਕਮਰੇ ’ਚੋਂ ਕਰੰਸੀ ਨੋਟਾਂ ਦੇ ਡੱਬੇ ਲੈ ਕੇ ਜਾਂਦੇ ਦੇਖਿਆ ਜਾ ਸਕਦਾ ਹੈ।
ਇਸ ਦੌਰਾਨ ਕੇਂਦਰੀ ਬਲਾਂ ਦੇ ਕੁੱਝ ਸੁਰੱਖਿਆ ਕਰਮਚਾਰੀ ਵੀ ਨਜ਼ਰ ਆਏ। ਝਾਰਖੰਡ ਦੇ ਪੇਂਡੂ ਵਿਕਾਸ ਮੰਤਰੀ ਆਲਮ ਦੇ ਨਿੱਜੀ ਸਕੱਤਰ ਸੰਜੀਵ ਲਾਲ ਨੇ ਦੱਸਿਆ ਕਿ ਇਕ ਘਰੇਲੂ ਨੌਕਰ ਕਥਿਤ ਤੌਰ ’ਤੇ ਉਸ ਇਲਾਕੇ ’ਚ ਰਹਿੰਦਾ ਹੈ, ਜਿਥੋਂ ਨਕਦੀ ਬਰਾਮਦ ਕੀਤੀ ਗਈ ਸੀ। ਆਲਮ ਨੇ ਕਿਹਾ, “ਮੈਨੂੰ ਅਜੇ ਤਕ ਇਸ ਸਬੰਧ ’ਚ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲੀ ਹੈ”।
ਉਨ੍ਹਾਂ ਕਿਹਾ, “ਮੈਂ ਟੀਵੀ ਦੇਖ ਰਿਹਾ ਹਾਂ ਅਤੇ ਦਸਿਆ ਜਾ ਰਿਹਾ ਹੈ ਕਿ ਇਹ ਇਮਾਰਤ ਸਰਕਾਰ ਵਲੋਂ ਮੈਨੂੰ ਮੁਹੱਈਆ ਕਰਵਾਏ ਗਏ ਅਧਿਕਾਰਤ ਪੀਐਸ (ਨਿੱਜੀ ਸਕੱਤਰ) ਦੀ ਹੈ। ਈਡੀ ਦੇ ਸੂਤਰਾਂ ਨੇ ਦਸਿਆ ਕਿ ਬਰਾਮਦ ਕੀਤੀ ਗਈ ਰਕਮ ਦਾ ਪਤਾ ਲਗਾਉਣ ਲਈ ਨਕਦੀ ਦੀ ਗਿਣਤੀ ਕਰਨ ਲਈ ਨੋਟ ਗਿਣਨ ਵਾਲੀਆਂ ਮਸ਼ੀਨਾਂ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਰਕਮ 20-30 ਕਰੋੜ ਰੁਪਏ ਦੇ ਵਿਚਕਾਰ ਹੋ ਸਕਦੀ ਹੈ।ਸੂਤਰਾਂ ਨੇ ਦਸਿਆ ਕਿ ਬਰਾਮਦ ਕੀਤੀ ਗਈ ਨਕਦੀ ’ਚ ਮੁੱਖ ਤੌਰ ’ਤੇ 500 ਰੁਪਏ ਦੇ ਨੋਟ ਅਤੇ ਕੁਝ ਗਹਿਣੇ ਸ਼ਾਮਲ ਹਨ। ਆਲਮ (70) ਕਾਂਗਰਸ ਨੇਤਾ ਹਨ ਅਤੇ ਝਾਰਖੰਡ ਵਿਧਾਨ ਸਭਾ ਦੀ ਪਾਕੁੜ ਸੀਟ ਦੀ ਨੁਮਾਇੰਦਗੀ ਕਰਦੇ ਹਨ। ਇਹ ਛਾਪੇਮਾਰੀ ਪੇਂਡੂ ਨਿਰਮਾਣ ਵਿਭਾਗ ਦੇ ਸਾਬਕਾ ਮੁੱਖ ਇੰਜੀਨੀਅਰ ਵਿਰੇਂਦਰ ਕੇ ਰਾਮ ਦੇ ਖਿਲਾਫ ਮਨੀ ਲਾਂਡਰਿੰਗ ਦੇ ਮਾਮਲੇ ਨਾਲ ਸਬੰਧਤ ਹੈ। ਵੀਰੇਂਦਰ ਰਾਮ ਨੂੰ ਪਿਛਲੇ ਸਾਲ ਈਡੀ ਨੇ ਗਿ੍ਰਫਤਾਰ ਕੀਤਾ ਸੀ।

Related posts

ਲਾਪਰਵਾਹੀ ਹੋਈ ਤਾਂ ਫਿਰ ਲਗਾਉਣਾ ਪੈ ਸਕਦਾ ਹੈ ਲਾਕਡਾਊਨ

Bunty

ਦਿੱਲੀ, ਰਾਜਸਥਾਨ, ਹਰਿਆਣਾ ਸਣੇ ਦੇਸ਼ ਦੇ ਇਨ੍ਹਾਂ ਹਿੱਸਿਆਂ ‘ਚ ਬਾਰਿਸ਼ ਦਾ ਅਲਰਟ

Bunty

ਅਣਵਿਆਹੀ ਔਰਤ ਨੂੰ ਵੀ ਹੈ ਗਰਭਪਾਤ ਦੀ ਮੰਗ ਦਾ ਅਧਿਕਾਰ, ਸੁਪਰੀਮ ਕੋਰਟ ‘ਚ 10 ਅਗਸਤ ਨੂੰ ਹੋਵੇਗੀ ਸੁਣਵਾਈ

Bunty