India

ਈ.ਵੀ.ਐਮ. ਬਣਾਉਣ ਵਾਲੀ ਕੰਪਨੀ ਦਾ ਧਮਾਕਾ, 15 ਮਿੰਟਾਂ ‘’ਚ ਕਮਾਏ 17,500 ਕਰੋੜ

ਨਵੀਂ ਦਿੱਲੀ – ਭਾਰਤ ਵਿੱਚ ਸਿਰਫ਼ ਦੋ ਕੰਪਨੀਆਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਬਣਾਉਂਦੀਆਂ ਹਨ। ਇਲੈਕਟ੍ਰੋਨਿਕਸ ਕਾਰਪੋਰੇਸ਼ਨ ਆਫ ਇੰਡੀਆ ਅਤੇ ਭਾਰਤ ਇਲੈਕਟ੍ਰਾਨਿਕਸ, ਦੋਵੇਂ ਸਰਕਾਰੀ ਕੰਪਨੀਆਂ ਹਨ ਅਤੇ ਈਵੀਐਮ ਦੇ ਨਿਰਮਾਣ ਲਈ ਜ਼ਿੰਮੇਵਾਰ ਹਨ। ਬੀਈਐਲ ਯਾਨੀ ਭਾਰਤ ਇਲੈਕਟ੍ਰੋਨਿਕ ਲਿਮਟਿਡ ਦੇਸ਼ ਉਨ੍ਹਾਂ ਕੰਪਨੀਆਂ ’ਚ ਸ਼ੁਮਾਰ ਹੈ ਜਿਨ੍ਹਾਂ ਨੂੰ ਨਵਰਤਨ ਦਾ ਦਰਜਾ ਮਿਲਿਆ ਹੋਇਆ ਹੈ। ਜਿਨ੍ਹਾਂ ਈਵੀਐਮ ਮਸ਼ੀਨਾਂ ’ਤੇ ਮਤਦਾਨ ਲਾਕ ਹੋ ਰਹੇ ਹਨ ਉਨ੍ਹਾਂ ਨੂੰ ਬੀਈਐਲ ਨੇ ਈਸੀਆਈਐਲ ਦੇ ਨਾਲ ਮਿਲਕੇ ਤਿਆਰ ਕੀਤਾ ਹੈ। ਮੰਗਲਵਾਰ ਨੂੰ ਭਾਰਤ ਇਲੈਕਟ੍ਰੋਨਿਕ ਲਿਮਟਿਡ ਦੇ ਸ਼ੇਅਰ ਵਿਚ 9 ਫੀਸਦੀ ਤੋਂ ਜ਼ਿਆਦਾ ਦੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਬੀਐਸਈ ਦੇ ਅੰਕੜਿਆਂ ਦੇ ਅਨੁਸਾਰ ਭਾਰਤ ਇਲੈਕਟ੍ਰੋਨਿਕ ਲਿਮਟਿਡ ਦਾ ਮੰਗਲਵਾਰ ਨੂੰ ਰਿਕਾਰਡ 282.80 ਰੁਪਏ ਪਹੁੰਚ ਗਿਆ ਹੈ। ਖਾਸ ਗੱਲ ਇਹ ਹੈ ਕਿ ਭਾਰਤ ਇਲੈਕਟ੍ਰੋਨਿਕ ਲਿਮਟਿਡ ਦਾ ਮਾਰਕਿਟ ਕੈਪ 2 ਲੱਖ ਕਰੋੜ ਰੁਪਏ ਦੇ ’ਤੇ ਪਹੁੰਚ ਗਿਆ।

Related posts

ਹੁਣ ਈ.ਐਲ.ਆਈ. ਸਕੀਮ ਭਾਰਤ ਨੂੰ ਨਵੀਂ ਤਾਕਤ ਦੇਵੇਗੀ: ਡਾ. ਮਨਸੁਖ ਮੰਡਾਵੀਆ

admin

ਦਿੱਲੀ ਆਈ.ਜੀ.ਆਈ. ਹਵਾਈ ਅੱਡੇ ਦੇ ‘ਟਰਮੀਨਲ-1’ ਦੀ ਛੱਤ ਦਾ ਹਿੱਸਾ ਡਿੱਗਣ ਕਾਰਨ ਇਕ ਹਲਾਕ

Bunty

ਦੇਸ਼ ’ਚ ਓਮੀਕ੍ਰੋਨ ਦੇ ਮਾਮਲੇ ਵੱਧ ਕੇ ਹੋਏ 33, ਮਹਾਰਾਸ਼ਟਰ ’ਚ ਸਭ ਤੋਂ ਜ਼ਿਆਦਾ ਕੇਸ

Bunty