International

ਉੱਤਰੀ ਬੀ.ਸੀ. ਦੇ ਜੰਗਲਾਂ ਵਿੱਚ 50 ਦਿਨਾਂ ਤੋਂ ਬਾਅਦ ਜਿਉਂਦਾ ਮਿਲਿਆ ਲਾਪਤਾ ਹਾਈਕਰ

ਵੈਨਕੂਵਰ – ਉੱਤਰੀ ਬਿ੍ਰਟਿਸ਼ ਕੋਲੰਬੀਆ ਦੇ ਬਰਫੀਲੇ ਜੰਗਲਾਂ ਵਿੱਚ ਇਕੱਲੇ 50 ਦਿਨਾਂ ਬਾਅਦ ਇੱਕ ਲਾਪਤਾ ਹਾਈਕਰ ਜਿਉਂਦਾ ਮਿਲ ਗਿਆ ਹੈ।ਨਾਰਦਰਨ ਰਾਕੀਜ ਆਰਸੀਐੱਮਪੀ ਦੇ ਇੱਕ ਬਿਆਨ ਅਨੁਸਾਰ, ਸੈਮ ਬੇਨਾਸਟਿਕ ਨੂੰ ਮੰਗਲਵਾਰ ਨੂੰ ਫੋਰਟ ਸੇਂਟ ਜਾਨ ਦੇ ਉੱਤਰ-ਪੱਛਮ ਵਿੱਚ ਲਗਭਗ 250 ਕਿਲੋਮੀਟਰ ਦੂਰ ਰੇਡਫਰਨ-ਕੇਲੀ ਰਾਜਸੀ ਪਾਰਕ ਕੋਲ ਕੰਮ `ਤੇ ਜਾ ਰਹੇ ਦੋ ਲੋਕਾਂ ਨੂੰ ਮਿਲਿਆ।ਕਰਮਚਾਰੀ ਲਾਪਤਾ ਯਾਤਰੀ ਨੂੰ ਹਸਪਤਾਲ ਲੈ ਗਏ, ਜਿੱਥੇ ਪੁਲਿਸ ਨੇ ਉਸਦੀ ਪਹਿਚਾਣ ਬੇਨਾਸਟਿਕ ਦੇ ਰੂਪ ਵਿੱਚ ਕੀਤੀ, ਜੋ 7 ਅਕਤੂਬਰ ਨੂੰ ਪਾਰਕ ਵਿੱਚ ਇਕੱਲੇ ਕੈਂਪਿੰਗ ਟਰਿਪ `ਤੇ ਨਿਕਲਿਆ ਸੀ।ਬੇਨਾਸਟਿਕ ਨੂੰ ਇੱਕ ਉਤਸ਼ਾਹੀ ਆਊਟਡੋਰ ਵਿਅਕਤੀ ਵਜੋਂ ਦੱਸਿਆ ਗਿਆ ਸੀ। ਉਹ 17 ਅਕਤੂਬਰ ਨੂੰ 10 ਦਿਨਾਂ ਯਾਤਰਾ ਤੋਂ ਪਰਤਣ ਵਾਲਾ ਸੀ ਪਰ ਜਦੋਂ ਉਹ ਘਰ ਨਾ ਪਹੁੰਚਿਆ ਤਾਂ ਉਸਦੇ ਪਰਿਵਾਰ ਨੇ ਪੁਲਿਸ ਨੂੰ ਉਸਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਸੀ।

Related posts

ਕੀ ਅਮਰੀਕਨ ਰਾਸ਼ਟਰਪਤੀ ਟਰੰਪ ਅਤੇ ਰੂਸੀ ਰਾਸ਼ਟਰਪਤੀ ਪੁਤਿਨ ਯੂਏਈ ‘ਚ ਮਿਲਣਗੇ ?

admin

ਘਾਨਾ ‘ਚ ‘ਰਾਸ਼ਟਰੀ ਦੁਖਾਂਤ’ : ਰੱਖਿਆ ਤੇ ਵਾਤਾਵਰਣ ਮੰਤਰੀਆਂ ਸਣੇ 8 ਲੋਕਾਂ ਦੀ ਮੌਤ !

admin

ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੌਰਾਨ 878 ਪੱਤਰਕਾਰਾਂ ‘ਤੇ ਹਮਲੇ ਹੋਏ !

admin