International

ਉੱਤਰੀ ਬੀ.ਸੀ. ਦੇ ਜੰਗਲਾਂ ਵਿੱਚ 50 ਦਿਨਾਂ ਤੋਂ ਬਾਅਦ ਜਿਉਂਦਾ ਮਿਲਿਆ ਲਾਪਤਾ ਹਾਈਕਰ

ਵੈਨਕੂਵਰ – ਉੱਤਰੀ ਬਿ੍ਰਟਿਸ਼ ਕੋਲੰਬੀਆ ਦੇ ਬਰਫੀਲੇ ਜੰਗਲਾਂ ਵਿੱਚ ਇਕੱਲੇ 50 ਦਿਨਾਂ ਬਾਅਦ ਇੱਕ ਲਾਪਤਾ ਹਾਈਕਰ ਜਿਉਂਦਾ ਮਿਲ ਗਿਆ ਹੈ।ਨਾਰਦਰਨ ਰਾਕੀਜ ਆਰਸੀਐੱਮਪੀ ਦੇ ਇੱਕ ਬਿਆਨ ਅਨੁਸਾਰ, ਸੈਮ ਬੇਨਾਸਟਿਕ ਨੂੰ ਮੰਗਲਵਾਰ ਨੂੰ ਫੋਰਟ ਸੇਂਟ ਜਾਨ ਦੇ ਉੱਤਰ-ਪੱਛਮ ਵਿੱਚ ਲਗਭਗ 250 ਕਿਲੋਮੀਟਰ ਦੂਰ ਰੇਡਫਰਨ-ਕੇਲੀ ਰਾਜਸੀ ਪਾਰਕ ਕੋਲ ਕੰਮ `ਤੇ ਜਾ ਰਹੇ ਦੋ ਲੋਕਾਂ ਨੂੰ ਮਿਲਿਆ।ਕਰਮਚਾਰੀ ਲਾਪਤਾ ਯਾਤਰੀ ਨੂੰ ਹਸਪਤਾਲ ਲੈ ਗਏ, ਜਿੱਥੇ ਪੁਲਿਸ ਨੇ ਉਸਦੀ ਪਹਿਚਾਣ ਬੇਨਾਸਟਿਕ ਦੇ ਰੂਪ ਵਿੱਚ ਕੀਤੀ, ਜੋ 7 ਅਕਤੂਬਰ ਨੂੰ ਪਾਰਕ ਵਿੱਚ ਇਕੱਲੇ ਕੈਂਪਿੰਗ ਟਰਿਪ `ਤੇ ਨਿਕਲਿਆ ਸੀ।ਬੇਨਾਸਟਿਕ ਨੂੰ ਇੱਕ ਉਤਸ਼ਾਹੀ ਆਊਟਡੋਰ ਵਿਅਕਤੀ ਵਜੋਂ ਦੱਸਿਆ ਗਿਆ ਸੀ। ਉਹ 17 ਅਕਤੂਬਰ ਨੂੰ 10 ਦਿਨਾਂ ਯਾਤਰਾ ਤੋਂ ਪਰਤਣ ਵਾਲਾ ਸੀ ਪਰ ਜਦੋਂ ਉਹ ਘਰ ਨਾ ਪਹੁੰਚਿਆ ਤਾਂ ਉਸਦੇ ਪਰਿਵਾਰ ਨੇ ਪੁਲਿਸ ਨੂੰ ਉਸਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਸੀ।

Related posts

ਟਰੰਪ ਦੇ ਹਮਲਾਵਰ ਨੂੰ ਸਕੂਲ ‘ਚ ਮਿਲਿਆ ਸੀ ਸਟਾਰ ਐਵਾਰਡ,

Bunty

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਫਿਜੀ ਦੇ ‘ਸਰਵਉੱਚ ਨਾਗਰਿਕ ਪੁਰਸਕਾਰ’ ਨਾਲ ਸਨਮਾਨਿਤ

Bunty

ਰੂਸ ਨੇ ਇੱਕ ਦਿਨ ‘ਚ ਇੱਕ ਹਜ਼ਾਰ ਗੋਲੇ ਦਾਗੇ, ਸਟੀਲ ਫੈਕਟਰੀ ‘ਚ ਘਿਰੇ ਢਾਈ ਹਜ਼ਾਰ ਯੂਕਰੇਨੀ ਸੈਨਿਕਾਂ ਨੇ ਹਥਿਆਰ ਸੁੱਟਣ ਤੋਂ ਕੀਤਾ ਇਨਕਾਰ

Bunty