India

ਉੱਤਰੀ ਭਾਰਤ ’ਚ ਠੰਢ ਦਾ ਜ਼ੋਰ, ਜਨ-ਜੀਵਨ ਪ੍ਰਭਾਵਿਤ

ਨਵੀਂ ਦਿੱਲੀ – ਰਾਸ਼ਟਰੀ ਰਾਜਧਾਨੀ ਅਤੇ ਆਸ-ਪਾਸ ਦੇ ਖੇਤਰਾਂ ’ਚ ਸੰਘਣੀ ਧੁੰਦ ਕਾਰਨ ਜਿਥੇ ਰੇਲ, ਸੜਕ ਤੇ ਹਵਾਈ ਆਵਾਜਾਈ ਪ੍ਰਭਾਵਿਤ ਹੋਈ, ਉਥੇ ਕੜਾਕੇ ਦੀ ਠੰਢ ਕਾਰਨ ਲੋਕ ਘਰਾਂ ਤੋਂ ਬਾਹਰ ਬਹੁਤ ਘੱਟ ਨਿਕਲੇ। ਸੰਘਣੀ ਧੁੰਦ ਕਾਰਨ ਦਿੱਲੀ ਜਾਣ ਵਾਲੀਆਂ 26 ਰੇਲ ਗੱਡੀਆਂ ਦੇਰ ਨਾਲ ਚੱਲੀਆਂ।
ਭਾਰਤੀ ਰੇਲਵੇ ਅਨੁਸਾਰ ਅੱਜ ਦਿੱਲੀ ਵਿੱਚ ਦੇਰੀ ਨਾਲ ਪਹੁੰਚਣ ਵਾਲੀਆਂ ਗੱਡੀਆਂ ਵਿੱਚ ਹਾਵੜਾ-ਨਵੀਂ ਦਿੱਲੀ ਪੂਰਵਾ ਐਕਸਪ੍ਰੈਸ, ਡਿਬਰੂਗੜ੍ਹ-ਨਵੀਂ ਦਿੱਲੀ ਰਾਜਧਾਨੀ, ਜੰਮੂ ਤਵੀ-ਨਵੀਂ ਦਿੱਲੀ ਰਾਜਧਾਨੀ, ਰਾਜੇਂਦਰਨਗਰ-ਨਵੀਂ ਦਿੱਲੀ ਰਾਜਧਾਨੀ, ਸਿਆਲਦਾਹ-ਨਵੀਂ ਦਿੱਲੀ ਰਾਜਧਾਨੀ, ਡਿਬਰੂਗੜ੍ਹ -ਨਵੀਂ ਦਿੱਲੀ ਰਾਜਧਾਨੀ, ਭੁਵਨੇਸ਼ਵਰ-ਨਵੀਂ ਦਿੱਲੀ ਰਾਜਧਾਨੀ, ਰਾਂਚੀ-ਨਵੀਂ ਦਿੱਲੀ ਰਾਜਧਾਨੀ, ਭੁਵਨੇਸ਼ਵਰ-ਨਵੀਂ ਦਿੱਲੀ ਦੁਰੰਤੋ, ਰੀਵਾ- ਆਨੰਦ ਵਿਹਾਰ ਐਕਸਪ੍ਰੈਸ, ਆਜ਼ਮਗੜ੍ਹ-ਦਿੱਲੀ ਕੈਫੀਅਤ ਐਕਸਪ, ਰਾਜੇਂਦਰਨਗਰ-ਨਵੀਂ ਦਿੱਲੀ, ਬਨਾਰਸ-ਨਵੀਂ ਦਿੱਲੀ, ਅੰਬੇਡਕਰਨਗਰ-ਕਟੜਾ ਐਕਸਪ੍ਰੈਸ, ਪ੍ਰਤਾਪਗੜ੍ਹ-ਦਿੱਲੀ, ਮੁਜ਼ੱਫਰਪੁਰ-ਆਨੰਦ ਵਿਹਾਰ, ਚੇਨਈ-ਨਵੀਂ ਦਿੱਲੀ ਜੀਟੀ, ਭੁਪਾਲ-ਨਿਜ਼ਾਮੂਦੀਨ, ਕੁਰੂਕਸ਼ੇਤਰ-ਖਜੁਰਾਹੋ, ਜੰਮੂਤਵੀ-ਨਵੀਂ ਦਿੱਲੀ, ਕਟਿਹਾਰ-ਅੰਮ੍ਰਿਤਸਰ ਐਕਸਪ੍ਰੈਸ, ਜੰਮੂਤਵੀ-ਅਜਮੇਰ, ਫਿਰੋਜ਼ਪੁਰ-ਸਿਓਨੀ, ਮਾਨਿਕਪੁਰ-ਨਿਜ਼ਾਮੂਦੀਨ-ਅਨੰਦ ਵਿਹਾਰ, ਮਾਨਿਕਪੁਰ-ਨਿਜ਼ਾਮੂਦੀਨ, ਕਾਨਪੁਰ-ਨਵੀਂ ਦਿੱਲੀ ਸ਼੍ਰਮਸ਼ਕਤੀ, ਹਾਵੜਾ-ਨਵੀਂ ਦਿੱਲੀ ਪੂਰਵਾ ਐਕਸਪ੍ਰੈਸ, ਸਹਰਸਾ-ਨਵੀਂ ਦਿੱਲੀ ਵੈਸ਼ਾਲੀ ਐਕਸਪ੍ਰੈਸ, ਭਾਗਲਪੁਰ-ਆਨੰਦ ਵਿਹਾਰ ਐਕਸਪ, ਰਾਜੇਂਦਰਨਗਰ-ਨਵੀਂ ਦਿੱਲੀ ਅਤੇ ਬਨਾਰਸ-ਨਵੀਂ ਦਿੱਲੀ ਐਕਸਪ੍ਰੈਸ ਸ਼ਾਮਲ ਹਨ। ਇਸ ਦੌਰਾਨ ਸ੍ਰੀਨਗਰ ਦੀ ਡਲ ਝੀਲ ਦੀ ਸਤ੍ਵਾ ’ਤੇ ਬਰਫ਼ ਦੀ ਪਤਲੀ ਪਰਤ ਵਿਛ ਗਈ ਹੈ। ਦਿੱਲੀ ਹਵਾਈ ਅੱਡੇ ’ਤੇ ਧੁੰਦ ਕਾਰਨ ਕਈ ਉਡਾਣਾਂ ’ਚ ਦੇਰੀ ਹੋਈ।

Related posts

ਅਮਰ ਸੁਬਰਾਮਨੀਅਮ ਐਪਲ ਵਿੱਚ ਏਆਈ ਦੇ ਉਪ-ਪ੍ਰਧਾਨ ਦੀ ਭੂਮਿਕਾ ਨਿਭਾਉਣਗੇ

admin

ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਲਈ ‘ਭਾਰਤ ਦੀ ਏਕਤਾ’ ਦੀ ਲੋੜ: ਮੋਦੀ

Bunty

ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਨੂੰ ਦਿਖਾਇਆ ਸ਼ੀਸ਼ਾ, ਕਿਹਾ- ਚਿੰਤਨ ਸ਼ਿਵਿਰ ‘ਚ ਕੁਝ ਵੀ ਸਾਰਥਕ ਨਹੀਂ ਹੋਇਆ

Bunty