India

ਭਾਰਤ ਜੋੜੋ ਨਿਆਂ ਯਾਤਰਾ ਦੌਰਾਨ ਰਾਹੁਲ ਗਾਂਧੀ ਦੀ ਕਾਰ ਤੇ ਹੋਇਆ ਹਮਲਾ

ਮਾਲਦਾ – ਕਾਂਗਰਸ ਨੇਤਾ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਆਪਣੀ ’ਭਾਰਤ ਜੋੜੋ ਨਿਆਂ ਯਾਤਰਾ’ ਨੂੰ ਲੈ ਕੇ ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ’ਚ ਪਹੁੰਚੇ ਹਨ। ਯਾਤਰਾ ਦੌਰਾਨ ਅਚਾਨਕ ਕੁਝ ਲੋਕਾਂ ਨੇ ਰਾਹੁਲ ਗਾਂਧੀ ਦੀ ਗੱਡੀ ’ਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ’ਚ ਕਾਰ ਦਾ ਪਿਛਲਾ ਸ਼ੀਸ਼ਾ ਟੁੱਟ ਗਿਆ ਪਰ ਰਾਹਤ ਦੀ ਗੱਲ ਇਹ ਹੈ ਕਿ ਘਟਨਾ ’ਚ ਰਾਹੁਲ ਗਾਂਧੀ ਨੂੰ ਕੋਈ ਸੱਟ ਨਹੀਂ ਲੱਗੀ ਅਤੇ ਉਹ ਬਿਲਕੁਲ ਸੁਰੱਖਿਅਤ ਹਨ। ਜਾਣਕਾਰੀ ਮੁਤਾਬਕ, ਇਹ ਹਮਲਾ ਮਾਲਦਾ ਦੇ ਹਰਿਸ਼ਚੰਦਰਪੁਰ ਇਲਾਕੇ ਵਿਚ ਉਸ ਸਮੇਂ ਹੋਇਆ ਜਦੋਂ ਯਾਤਰਾ ਬਿਹਾਰ ਤੋਂ ਪੱਛਮੀ ਬੰਗਾਲ ਵਿੱਚ ਮੁੜ ਐਂਟਰੀ ਕਰ ਰਹੀ ਸੀ।
ਰਾਹੁਲ ਗਾਂਧੀ ਦੀ ਗੱਡੀ ’ਤੇ ਪੱਧਰ ਨਾਲ ਹੋਏ ਹਮਲੇ ਨੂੰ ਲੈ ਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਾਂਗਰਸ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਭੀੜ ’ਚੋਂ ਕਿਸੇ ਨੇ ਪਿੱਛੋਂ ਪੱਥਰ ਮਾਰਿਆ। ਪੁਲਸ ਅਣਦੇਖੀ ਕਰ ਰਹੀ ਹੈ। ਇਸ ਅਣਦੇਖੀ ਕਾਰਨ ਕਈ ਘਟਨਾਵਾਂ ਘਟ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਤਾਂ ਇਕ ਛੋਟੀ ਜਿਹੀ ਘਟਨਾ ਹੈ ਪਰ ਕੋਈ ਵੱਡੀ ਘਟਨਾ ਵੀ ਘਟ ਸਕਦੀ ਹੈ।

Related posts

ਕੀ ਮੁਸਲਿਮਾਂ ਤੋਂ ਬਾਅਦ ਸਿੱਖਾਂ ਤੇ ਈਸਾਈਆਂ ਸਮੇਤ ਹੋਰਨਾਂ ਘੱਟ ਗਿਣਤੀਆਂ ਨਾਲ ਵੀ ਅਜਿਹਾ ਹੀ ਹੋਵੇਗਾ ?

admin

ਭਾਰਤ ਸੈਮਸੰਗ ਲਈ ਵਿਸ਼ਵ ਪੱਧਰੀ ਨਵੀਨਤਾ ਦਾ ਕੇਂਦਰ ਬਣਿਆ: ਜੇ.ਬੀ. ਪਾਰਕ

admin

ਕਿਸਾਨ ਨੇ ਬਾਗ ‘ਚ ਉਗਾਇਆ ਇਹ ਦੁਰਲੱਭ ਅੰਬ, 24 ਘੰਟੇ ਪਹਿਰੇ ਤੇ ਹਨ 12 ਕੁੱਤੇ, ਕੀਮਤ ਤੇ ਖਾਸੀਅਤ ਜਾਣ ਕੇ ਰਹਿ ਜਾਓਗੇ ਹੈਰਾਨ

Bunty