ਨਵੀਂ ਦਿੱਲੀ, – ਏਅਰ ਇੰਡੀਆ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੋਆ, ਡਾਬੋਲਿਮ ਤੋਂ ਮੁੰਬਈ ਜਾ ਰਹੀ ਏੇਅਰ ਇੰਡੀਆ ਦੀ ਉਡਾਣ ਏ.ਆਈ. 684 ਦੇ ਨਾਲ ਅੱਜ ਸਵੇਰੇ ਟੇਕ-ਆਫ਼ ਰਨ ਦੌਰਾਨ ਇਕ ਪੰਛੀ ਟਕਰਾ ਗਿਆ। ਕਾਕਪਿਟ ਚਾਲਕ ਦਲ ਨੇ ਯਾਤਰੀਆਂ ਅਤੇ ਚਾਲਕ ਦਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ ਦੇ ਅਨੁਸਾਰ ਟੇਕ-ਆਫ਼ ਬੰਦ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਸਾਰੇ ਯਾਤਰੀ ਸੁਰੱਖਿਅਤ ਉਤਰ ਗਏ ਸਨ ਅਤੇ ਘਟਨਾ ਤੋਂ ਬਾਅਦ ਜਹਾਜ਼ ਨੂੰ ਜ਼ਰੂਰੀ ਜਾਂਚ ਲਈ ਭੇਜ ਦਿੱਤਾ ਗਿਆ।