India

ਲੰਡਨ ਜਾ ਰਿਹਾ ਏਅਰ ਇੰਡੀਆ ਦਾ ਜਹਾਜ਼ ਤਕਨੀਕੀ ਸਮੱਸਿਆ ਕਾਰਨ ਪਰਤਿਆ

ਮੁੰਬਈ,  ਲੰਡਨ ਜਾ ਰਹੀ ਏਅਰ ਇੰਡੀਆ ਦੀ ਉਡਾਣ, ਜੋ ਅੱਜ ਇੱਥੋਂ 354 ਯਾਤਰੀਆਂ ਨੂੰ ਲੈ ਕੇ ਰਵਾਨਾ ਹੋਈ ਸੀ, ਨੂੰ ਤਕਨੀਕੀ ਸਮੱਸਿਆ ਕਾਰਨ ਰਾਹ ਵਿਚੋਂ ਮੋੜ ਕੇ ਵਾਪਸ ਲਿਆਉਣਾ ਪਿਆ। ਸੂਤਰਾਂ ਨੇ ਦੱਸਿਆ ਕਿ ਜਹਾਜ਼ ਸੁਰੱਖਿਅਤ ਉਤਰ ਗਿਆ। ਏਅਰ ਇੰਡੀਆ ਦੀ ਉਡਾਣ ਏਆਈ-129 ਸਵੇਰੇ ਇੱਥੋਂ ਰਵਾਨਾ ਹੋਈ। ਪਾਇਲਟ ਨੇ ਬੋਇੰਗ 777 ਜਹਾਜ਼ ਵਿੱਚ ਤਕਨੀਕੀ ਕਾਰਨ ਉਸ ਨੂੰ ਵਾਪਸ ਸ਼ਹਿਰ ਦੇ ਹਵਾਈ ਅੱਡੇ ’ਤੇ ਉਤਾਰ ਲਿਆ। ਇਹ ਫਲਾਈਟ ਮੁੰਬਈ ਤੋਂ ਸਵੇਰੇ 8.36 ਵਜੇ ਰਵਾਨਾ ਹੋਈ ਅਤੇ ਕਰੀਬ 11.30 ਵਜੇ ਸ਼ਹਿਰ ਵਾਪਸ ਆਈ।

Related posts

ਜੰਮੂ ਕਸ਼ਮੀਰ : ਕੁਪਵਾੜਾ ਵਿਚ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਮੂਰਤੀ ਦਾ ਉਦਘਾਟਨ

Bunty

ਵਿਦੇਸ਼ ਮੰਤਰੀ ਜੈਸ਼ੰਕਰ ਨੇ ਈਥੋਪੀਆ ਦੇ ਮੰਤਰੀ ਨੂੰ ਆਈਸੀਸੀਆਰ ਵਿਸ਼ਿਸ਼ਟ ਐਲੂਮਨਸ ਅਵਾਰਡ ਪ੍ਰਾਪਤ ਕਰਨ ‘ਤੇ ਦਿੱਤੀ ਵਧਾਈ

Bunty

ਦੇਸ਼ ’ਚ ਕੋਰੋਨਾ ਦੇ 514 ਨਵੇਂ ਮਾਮਲੇ, 3 ਮੌਤਾਂ

Bunty