ਨਵੀਂ ਦਿੱਲੀ – ਏਅਰ ਮਾਰਸ਼ਲ ਸੰਦੀਪ ਸਿੰਘ ਨੂੰ ਭਾਰਤੀ ਹਵਾਈ ਫ਼ੌਜ ਦੇ ਅਗਲੇ ਡਿਪਟੀ ਚੀਫ਼ ਦੇ ਰੂਪ ’ਚ ਨਿਯੁਕਤ ਕੀਤਾ ਗਿਆ ਹੈ। ਉਹ ਏਅਰ ਮਾਰਸ਼ਲ ਵੀਆਰ ਚੌਧਰੀ ਦਾ ਸਥਾਨ ਲੈਣਗੇ ਜੋ ਹਵਾਈ ਫ਼ੌਜ ਪ੍ਰਮੁੱਖ ਦਾ ਕਾਰਜਭਾਰ ਸੰਭਾਲਣਗੇ। ਕੇਂਦਰ ਸਰਕਾਰ ਨੇ ਏਅਰ ਮਾਰਸ਼ਲ ਵੀਆਰ ਚੌਧਰੀ ਨੂੰ ਅਗਲੇ ਹਵਾਈ ਫ਼ੌਜ ਪ੍ਰਮੁੱਖ ਨਿਯੁਕਤ ਕਰਨ ਦਾ ਫੈਸਲਾ ਲਿਆ ਹੈ ਜਿਸ ਵਜ੍ਹਾ ਨਾਲ ਭਾਰਤੀ ਹਵਾਈ ਫ਼ੌਜ ਡਿਪਟੀ ਚੀਫ ਦਾ ਅਹੁਦਾ ਖਾਲੀ ਹੋ ਰਿਹਾ ਹੈ।
ਇਸ ਸਮੇਂ ਫ਼ੌਜ ਪ੍ਰਮੁੱਖ ਏਅਰ ਚੀਫ਼ ਮਾਰਸ਼ਲ ਆਰਕੇਐੱਸ ਭਦੌਰੀਆ ਹੈ ਜੋ 30 ਸਤੰੰਬਰ 2021 ਨੂੰ ਰਿਟਾਇਰ ਹੋ ਰਹੇ ਹਨ। ਵੀਆਰ ਚੌਧਰੀ ਹਵਾਈ ਫ਼ੌਜ ਪ੍ਰਮੁੱਖ ਦੇ ਤੌਰ ’ਤੇ ਇਕ ਅਕਤੂਬਰ ਨੂੰ ਕਾਰਜਭਾਰ ਸੰਭਾਲਣਗੇ। ਡਿਪਟੀ ਚੀਫ਼ ਬਣਨ ਵਾਲੇ ਸੰਦੀਪ ਸਿੰਘ ਇਸ ਸਮੇਂ ਦੱਖਣੀ ਪੱਛਮੀ ਹਵਾਈ ਫ਼ੌਜ ਕਮਾਂਡ ਦੇ ਏਅਰ ਆਫਿਸਰ, ਕਮਾਂਡਿੰਗ-ਇਨ-ਚੀਫ਼ ਦੇ ਅਹੁਦੇ ’ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਨੂੰ ਏਅਰ ਮਾਰਸ਼ਲ ਕੁਮਾਰ ਘੋਟਿਆ ਦੇ ਰਿਟਾਇਰਮੈਂਟ ਤੋਂ ਬਾਅਦ 1 ਮਈ 2021 ਨੂੰ ਇਹ ਜ਼ਿੰਮੇਵਾਰੀ ਸੰਭਾਲੀ ਸੀ।ਸੰਦੀਪ ਸਿੰਘ ਨੂੰ 22 ਦਸੰਬਰ, 1883 ਨੂੰ ਭਾਰਤੀ ਹਵਾਈ ਫ਼ੌਜ ’ਚ ਇਕ ਫਾਈਟਰ ਪਾਇਲਟ ਦੇ ਰੂਪ ’ਚ ਨਿਯੁਕਤੀ ਮਿਲੀ ਸੀ। ਉਨ੍ਹਾਂ ਨੂੰ Su-30 MKI, MiG-29, MiG-21, Kiran, An-32, AVRO, ਫਾਈਟਰ ਪਲੇਨ ਉਡਾਣ ਦਾ ਤਜ਼ਰਬਾ ਹੈ। ਸਵਾਰਡ ਆਫ਼ ਆਨਰ ਹਾਸਲ ਕਰਨ ਵਾਲੇ ਸੰਦੀਪ ਸਿੰਘ ਏ-2 ਕੈਟੇਗਰੀ ਦੇ ਟ੍ਰੇਨਿੰਗ ਇੰਸਟ੍ਰਕਟਰ ਹੈ।