India

ਓਮ ਬਿਰਲਾ ਨੇ ਬੁਲਗਾਰੀਆ ਗਣਰਾਜ ਦੇ ਵਫ਼ਦ ਨਾਲ ਮੀਟਿੰਗ ਕੀਤੀ

ਨਵੀਂ ਦਿੱਲੀ – ਲੋਕ ਸਭਾ ਦੇ ਸਪੀਕਰ, ਸ਼੍ਰੀ ਓਮ ਬਿਰਲਾ ਨੇ ਅੱਜ ਸੰਸਦ ਭਵਨ ਕੰਪਲੈਕਸ ਵਿੱਚ ਬੁਲਗਾਰੀਆ ਗਣਰਾਜ ਦੀ ਨੈਸ਼ਨਲ ਅਸੈਂਬਲੀ ਦੇ ਪ੍ਰਧਾਨ, ਸ਼੍ਰੀ ਰੋਜ਼ੇਨ ਜ਼ੇਲਿਆਜ਼ਕੋਵ ਦੀ ਅਗਵਾਈ ਵਿੱਚ ਭਾਰਤ ਆਏ ਸੰਸਦੀ ਵਫ਼ਦ ਨਾਲ ਮੀਟਿੰਗ ਕੀਤੀ।ਭਾਰਤ ਅਤੇ ਬੁਲਗਾਰੀਆ ਦਰਮਿਆਨ ਸਦੀਆਂ ਪੁਰਾਣੇ ਅਤੇ ਮਜ਼ਬੂਤ ਦੋਸਤਾਨਾ ਸਬੰਧਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਲੋਕਤੰਤਰ, ਕਾਨੂੰਨ ਦੇ ਸ਼ਾਸਨ, ਲੋਕ ਕੇਂਦਰਿਤ ਸ਼ਾਸਨ ਅਤੇ ਪਾਰਦਰਸ਼ਤਾ ਦੀਆਂ ਸਾਂਝੀਆਂ ਕਦਰਾਂ-ਕੀਮਤਾਂ ਵਿੱਚ ਵਿਸ਼ਵਾਸ ਰੱਖਦੇ ਹਨ।ਸ਼੍ਰੀ ਬਿਰਲਾ ਨੇ ਦੋਹਾਂ ਦੇਸ਼ਾਂ ਦਰਮਿਆਨ ਨੇੜਲੇ ਸੰਸਦੀ ਸਬੰਧਾਂ ‘ਤੇ ਚਰਚਾ ਦੌਰਾਨ ਬੁਲਗਾਰੀਆ ਦੀ ਨੈਸ਼ਨਲ ਅਸੈਂਬਲੀ ਵਿੱਚ “ਭਾਰਤ ਲਈ ਦੋਸਤੀ ਸਮੂਹ” ਦੇ ਗਠਨ ‘ਤੇ ਖੁਸ਼ੀ ਪ੍ਰਗਟ ਕੀਤੀ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਅੰਦੇਸ਼ੀ ਅਗਵਾਈ ਹੇਠ ਵਿਸ਼ਵ ਵਿੱਚ ਭਾਰਤ ਦੇ ਵਧ ਰਹੇ ਕੱਦ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਬਿਰਲਾ ਨੇ ਕਿਹਾ ਕਿ ਭਾਰਤ ਸਮਾਜਿਕ-ਆਰਥਿਕ ਤਬਦੀਲੀ ਦੇ ਇੱਕ ਪੜਾਅ ਵਿੱਚੋਂ ਗੁਜ਼ਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਮਜ਼ਬੂਤ ਅਤੇ ਸਥਿਰ ਸਰਕਾਰ ਦੇ ਕਾਰਨ ਭਾਰਤ ਵਿਸ਼ਵ ਸਮੱਸਿਆਵਾਂ ਦਾ ਹੱਲ ਪ੍ਰਦਾਨ ਕਰ ਰਿਹਾ ਹੈ ਅਤੇ ਗਲੋਬਲ ਏਜੰਡਾ ਤੈਅ ਕਰ ਰਿਹਾ ਹੈ।ਭਾਰਤ ਦੀ ਜਮਹੂਰੀ ਵਿਰਾਸਤ ਦਾ ਜ਼ਿਕਰ ਕਰਦਿਆਂ ਸ਼੍ਰੀ ਬਿਰਲਾ ਨੇ ਕਿਹਾ ਕਿ ਆਜ਼ਾਦੀ ਦੇ 75 ਸਾਲਾਂ ਵਿੱਚ ਭਾਰਤੀ ਲੋਕਤੰਤਰ ਹੋਰ ਮਜ਼ਬੂਤ ਹੋਇਆ ਹੈ ਅਤੇ ਇਸ ਦੀਆਂ ਜੜ੍ਹਾਂ ਡੂੰਘੀਆਂ ਹੋ ਗਈਆਂ ਹਨਇਸ ਮੌਕੇ ਬੁਲਗਾਰੀਆ ਦੀ ਨੈਸ਼ਨਲ ਅਸੈਂਬਲੀ ਦੇ ਸਪੀਕਰ ਮਹਾਮਹਿਮ ਸ. ਮਿਸਟਰ ਰੋਜ਼ਨ ਝੇਲਿਆਜ਼ਕੋਵ ਨੇ ਸ਼੍ਰੀ ਬਿਰਲਾ ਦਾ ਧੰਨਵਾਦ ਕੀਤਾ ਅਤੇ ਆਲਮੀ ਮਾਮਲਿਆਂ ਵਿੱਚ ਭਾਰਤ ਦੀ ਮੋਹਰੀ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਜੀ-20 ਵਿੱਚ ਭਾਰਤ ਦੀ ਅਗਵਾਈ ਅਤੇ ਦੇਸ਼ ਦੇ ਵਧ ਰਹੇ ਆਰਥਿਕ ਵਿਕਾਸ ਦੀ ਵੀ ਸ਼ਲਾਘਾ ਕੀਤੀ।

Related posts

ਮਹਿਲਾ ਟੀ-20 ਵਿਸ਼ਵ ਕੱਪ : ਭਾਰਤ ਨੇ ਨੀਦਰਲੈਂਡ ਨੂੰ ਹਰਾਇਆ

admin

ਭਾਰਤ, ਅਫਗਾਨਿਸਤਾਨ ਨੂੰ ਹਰਾ ਕੇ ਇੱਕ ਰੋਜ਼ਾ ਕ੍ਰਿਕਟ ਲੜੀ ‘ਚ 2-0 ਨਾਲ ਅੱਗੇ

admin

ਆਰਐਸਐਸ ਦੀ ਕਾਨੂੰਨੀ ਸਥਿਤੀ ਵਾਰੇ ਫਿਰ ਚਰਚਾ ਛਿੜੀ !

admin