Bollywood

ਕਪਿਲ ਸ਼ਰਮਾ ਨੇ ਰਾਜੂ ਸ਼੍ਰੀਵਾਸਤਵ ਨੂੰ ਕਾਮੇਡੀ ਸ਼ੋਅ ‘ਚ ਦਿੱਤੀ ਸ਼ਰਧਾਂਜਲੀ

ਨਵੀਂ ਦਿੱਲੀ – ਕਾਮੇਡੀ ਜਗਤ ਦੇ ਚਮਕਦੇ ਸਿਤਾਰੇ ਰਾਜੂ ਸ੍ਰੀਵਾਸਤਵ ਨੇ 21 ਸਤੰਬਰ 2022 ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿ ਕੇ ਸਾਰਿਆਂ ਦੀਆਂ ਅੱਖਾਂ ਨਮ ਕਰ ਦਿੱਤੀਆਂ। ਰਾਜੂ ਸ਼੍ਰੀਵਾਸਤਵ ਦੇ ਦੇਹਾਂਤ ‘ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਕਾਮੇਡੀ ਦੀ ਦੁਨੀਆ ਦੇ ਵੱਡੇ ਸਿਤਾਰਿਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਹੁਣ ਕਾਮੇਡੀਅਨ ਕਪਿਲ ਸ਼ਰਮਾ ਆਪਣੇ ‘ਦਿ ਕਪਿਲ ਸ਼ਰਮਾ ਸ਼ੋਅ’ ‘ਚ ਕਾਮੇਡੀ ਕਿੰਗ ਰਾਜੂ ਸ਼੍ਰੀਵਾਸਤਵ ਨੂੰ ਸ਼ਰਧਾਂਜਲੀ ਦਿੰਦੇ ਨਜ਼ਰ ਆਉਣਗੇ, ਜਿਸ ਦੀ ਇਕ ਝਲਕ ਅਭਿਨੇਤਾ ਨੇ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ। ਖਾਸ ਗੱਲ ਇਹ ਹੈ ਕਿ ਇਸ ਖਾਸ ਐਪੀਸੋਡ ‘ਚ ਉਨ੍ਹਾਂ ਨਾਲ 11 ਹੋਰ ਕਾਮੇਡੀਅਨ ਵਿਸ਼ੇਸ਼ ਮਹਿਮਾਨ ਹੋਣਗੇ।

ਕਪਿਲ ਸ਼ਰਮਾ ਨੇ ਹਾਲ ਹੀ ‘ਚ ਆਪਣੇ ਪ੍ਰਸ਼ੰਸਕਾਂ ਲਈ ਇੰਸਟਾਗ੍ਰਾਮ ‘ਤੇ ਆਪਣੇ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਦਾ ਪ੍ਰੋਮੋ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਹੱਸਦੇ ਚਿਹਰੇ ਦੇ ਨਾਲ ਰਾਜੂ ਸ਼੍ਰੀਵਾਸਤਵ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ, ਜਿਸ ‘ਚ ਉਹ ਅਮਿਤਾਭ ਬੱਚਨ ਤੇ ਸ਼ਾਹਰੁਖ ਖਾਨ ਸਮੇਤ ਕਈ ਸਿਤਾਰਿਆਂ ਨਾਲ ਨਜ਼ਰ ਆ ਰਹੇ ਹਨ। ਪ੍ਰੋਮੋ ‘ਚ ਕਾਮੇਡੀਅਨ ਕਪਿਲ ਸ਼ਰਮਾ ਕਹਿੰਦੇ ਨਜ਼ਰ ਆ ਰਹੇ ਹਨ ਕਿ ਜਦੋਂ ਵੀ ਅਸੀਂ ਰਾਜੂ ਭਾਈ ਦਾ ਨਾਂ ਸੁਣਦੇ ਹਾਂ ਤਾਂ ਹਰ ਕਿਸੇ ਦੇ ਚਿਹਰੇ ‘ਤੇ ਮੁਸਕਰਾਹਟ ਆ ਜਾਂਦੀ ਹੈ। ਕਪਿਲ ਦੇ ਇਸ ਕਾਮੇਡੀ ਸ਼ੋਅ ਵਿੱਚ ਕਾਮੇਡੀ ਜਗਤ ਦੇ 11 ਦਿੱਗਜ ਕਲਾਕਾਰ ਤੇ ਰਾਜੂ ਸ਼੍ਰੀਵਾਸਤਵ ਨਾਲ ਖੂਬ ਸਮਾਂ ਬਿਤਾਉਣ ਵਾਲੇ ਕਾਮੇਡੀਅਨ ਪਹੁੰਚੇ।

Related posts

ਨਵਜੋਤ ਸਿੰਘ ਸਿੱਧੂ ਦੀ ਕਪਿਲ ਸ਼ੋਅ ਵਿੱਚ ਵਾਪਸੀ !

admin

ਕੰਗਨਾ ਰਣੌਤ ਖ਼ਿਲਾਫ਼ ਮੰਡੀ ਤੋਂ ਚੋਣ ਲੜਨਗੇ ਵਿਕਰਮਾਦਿੱਤਿਆ, ਮਾਂ ਪ੍ਰਤਿਭਾ ਸਿੰਘ ਦਾ ਐਲਾਨ

Bunty

ਅਕਸ਼ੇ ਦੀ ਪਤਨੀ ਟਵਿੰਕਲ ਨੇ 50 ਸਾਲ ਦੀ ਉਮਰ ’ਚ ਕੀਤੀ ਮਾਸਟਰਜ਼ ਡਿਗਰੀ

Bunty