Punjab

ਕਪੂਰਥਲਾ ਜੇਲ੍ਹ ਵਿੱਚ ਬੈਰਕਾਂ ਬਦਲਣ ਦੇ ਝਗੜੇ ‘ਚ ਕੈਦੀਆਂ ਵਿਚਾਲੇ ਹਿੰਸਕ ਝੜਪਾਂ

ਕਪੂਰਥਲਾ ਜੇਲ੍ਹ।

ਕਪੂਰਥਲਾ – ਕਪੂਰਥਲਾ ਦੀ ਮਾਡਰਨ ਜੇਲ੍ਹ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਸ਼ਨੀਵਾਰ ਰਾਤ ਦੋ ਕੈਦੀ ਗਰੁੱਪਾਂ ਵਿਚਾਲੇ ਭਿਆਨਕ ਹਿੰਸਾ ਭੜਕ ਗਈ। ਜਾਣਕਾਰੀ ਮੁਤਾਬਕ ਜੇਲ੍ਹ ਅੰਦਰ ਹਾਲਾਤ ਇੰਨੇ ਤਣਾਅਪੂਰਨ ਹੋ ਗਏ ਕਿ ਮਾਹੌਲ ਪੂਰੀ ਤਰ੍ਹਾਂ ਬੇਕਾਬੂ ਦਿਖਾਈ ਦਿੱਤਾ। ਜੇਲ੍ਹ ਦੇ ਅੰਦਰ ਕੈਦੀਆਂ ਦੇ ਦੋ ਸਮੂਹਾਂ ਵਿਚਕਾਰ ਝੜਪ ਹੋ ਗਈ ਜੋ ਜਲਦੀ ਹੀ ਹਿੰਸਾ ਵਿੱਚ ਬਦਲ ਗਈ। ਇਸ ਘਟਨਾ ਵਿੱਚ ਤਿੰਨ ਕੈਦੀ ਜ਼ਖਮੀ ਹੋ ਗਏ।

ਜੇਲ੍ਹ ਵਿੱਚ ਬੈਰਕਾਂ ਬਦਲਣ ਨੂੰ ਲੈ ਕੇ ਹੋਏ ਝਗੜੇ ਵਿੱਚ ਕੈਦੀਆਂ ਨੇ ਜੇਲ੍ਹ ਦੇ ਅੰਦਰ ਕਈ ਥਾਵਾਂ ‘ਤੇ ਅੱਗ ਲਗਾ ਦਿੱਤੀ। ਮਸ਼ਾਲਾਂ ਨਾਲ ਲੈਸ ਹੋ ਕੇ ਉਹ ਛੱਤਾਂ ‘ਤੇ ਚੜ੍ਹ ਗਏ। ਕੈਦੀਆਂ ਨੇ ਘਟਨਾ ਦੀਆਂ ਕਈ ਵੀਡੀਓਜ਼ ਵੀ ਬਣਾਈਆਂ। ਕੈਦੀਆਂ ਨੇ ਦੋਸ਼ ਲਾਇਆ ਹੈ ਕਿ ਜੇਲ੍ਹ ਪ੍ਰਸ਼ਾਸਨ ਨੇ ਉਨ੍ਹਾਂ ‘ਤੇ ਗੋਲੀਬਾਰੀ ਕੀਤੀ ਜਿਸ ਕਾਰਨ ਕੁਝ ਕੈਦੀ ਜ਼ਖਮੀ ਹੋ ਗਏ। ਝਗੜਾ ਬੈਰਕ ਨੰਬਰ 4 ਵਿੱਚ ਸ਼ੁਰੂ ਹੋਇਆ। ਜਦੋਂ ਇੱਕ ਵਿਚਾਰ ਅਧੀਨ ਕੈਦੀਆਂ ਨੇ ਬੈਰਕ ਬਦਲਣ ਦੀ ਅਪੀਲ ਕੀਤੀ ਸੀ ਪਰ ਜੇਲ੍ਹ ਪ੍ਰਸ਼ਾਸਨ ਨੇ ਠੁਕਰਾ ਦਿੱਤੀ। ਵਿਚਾਰ ਅਧੀਨ ਕੈਦੀਆਂ ਨੇ ਦੋਸ਼ ਲਗਾਇਆ ਕਿ ਜੇਲ੍ਹ ਪ੍ਰਸ਼ਾਸਨ ਉਨ੍ਹਾਂ ਨੂੰ ਤੰਗ ਕਰ ਰਿਹਾ ਹੈ। ਇਸ ਮੁੱਦੇ ਕਾਰਨ ਬਾਅਦ ਵਿੱਚ ਕੈਦੀਆਂ ਵਿੱਚ ਹੀ ਝੜਪ ਹੋ ਗਈ।

ਹਾਈ ਸਕਿਉਰਟੀ ਜੇਲ੍ਹ ਵਿੱਚ ਪ੍ਰਸ਼ਾਸਨ ਅਤੇ ਕੈਦੀਆਂ ਵਿਚਕਾਰ ਤਣਾਅਪੂਰਨ ਹਾਲਾਤ ਦੌਰਾਨ ਦੋਵੇਂ ਪੱਖ ਆਹਮੋ-ਸਾਹਮਣੇ ਹੋ ਗਏ। ਸਥਿਤੀ ‘ਤੇ ਕਾਬੂ ਪਾਉਣ ਲਈ ਪ੍ਰਸ਼ਾਸਨ ਵੱਲੋਂ ਅੱਥਰੂ ਗੈਸ ਦੇ ਗੋਲੇ ਵੀ ਛੱਡੇ ਗਏ ਤੇ ਗੋਲੀ ਵੀ ਚਲਾਈ ਗਈ। ਘਟਨਾ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ, ਜਦਕਿ ਜਖਮੀ ਹੋਏ ਕਈ ਕੈਦੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹੈ। ਵਿਵਾਦ ਇਸ ਹੱਦ ਤੱਕ ਵਧ ਗਿਆ ਕਿ ਕੁਝ ਕੈਦੀਆਂ ਨੇ ਜੇਲ੍ਹ ਦੇ ਅੰਦਰ ਅੱਗ ਲਗਾਉਣੀ ਸ਼ੁਰੂ ਕਰ ਦਿੱਤੀ। ਇਸ ਘਟਨਾ ਨੇ ਜੇਲ੍ਹ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਦੋਵਾਂ ਵਿੱਚ ਚਿੰਤਾ ਦੀ ਸਥਿਤੀ ਪੈਦਾ ਕਰ ਦਿੱਤੀ। ਘਟਨਾ ਦੀ ਖ਼ਬਰ ਮਿਲਦੇ ਹੀ, ਭਾਰੀ ਪੁਲਿਸ ਫੋਰਸ ਨੂੰ ਤੁਰੰਤ ਮੌਕੇ ‘ਤੇ ਭੇਜਿਆ ਗਿਆ। ਅਧਿਕਾਰੀਆਂ ਨੇ ਸਥਿਤੀ ਨੂੰ ਕਾਬੂ ਵਿੱਚ ਲਿਆਉਣ ਲਈ ਤੁਰੰਤ ਉਪਾਅ ਸ਼ੁਰੂ ਕਰ ਦਿੱਤੇ। ਹਾਲਾਤ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਹੰਝੂ ਗੈਸ ਦਾ ਪ੍ਰਯੋਗ ਕੀਤਾ ਗਿਆ, ਜਿਸ ਦੌਰਾਨ ਇੱਕ ਹਵਾਲਾਤੀ ਹੰਝੂ ਗੈਸ ਦੇ ਸ਼ੈੱਲ ਲੱਗਣ ਕਾਰਨ ਜਖਮੀ ਹੋ ਗਿਆ। ਫਿਲਹਾਲ ਸਥਿਤੀ ਪੂਰੀ ਤਰ੍ਹਾਂ ਕਾਬੂ ਵਿੱਚ ਹੈ।

ਇਸ ਘਟਨਾ ਦੇ ਕਈ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ, ਜਿਨ੍ਹਾਂ ਵਿੱਚ ਕੈਦੀ ਜੇਲ੍ਹ ਦੇ ਅੰਦਰਲੇ ਮਾਹੌਲ ਨੂੰ ਦਰਸਾਉਂਦੇ ਨਜ਼ਰ ਆ ਰਹੇ ਹਨ। ਕੁਝ ਕੈਦੀਆਂ ਨੇ ਦੋਸ਼ ਲਗਾਇਆ ਹੈ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਉਨ੍ਹਾਂ ‘ਤੇ ਗੋਲੀਬਾਰੀ ਕੀਤੀ ਗਈ ਜਿਸ ਦੌਰਾਨ ਇੱਕ ਕੈਦੀ ਦੀ ਲੱਤ ਵਿੱਚ ਗੋਲੀ ਲੱਗਣ ਕਾਰਨ ਉਹ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ।

Related posts

10ਵੀਂ ਦੀ ਸੀ. ਬੀ. ਐਸ. ਈ. ਪ੍ਰੀਖਿਆ ’ਚ ਸ਼ਾਨਦਾਰ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਦਿੱਤਾ ਥਾਪੜਾ

admin

ਹਰਿਆਣਾ ਸਰਕਾਰ ਦੀ ਕਾਰਵਾਈ ਖ਼ਿਲਾਫ਼ ਕਿਸਾਨਾਂ ਨੇ ਬੜੌਦੀ ਟੋਲ ਪਲਾਜ਼ਾ ਕੀਤਾ ਜਾਮ

Bunty

ਪਸ਼ੂ ਪਾਲਣ ਵਿਭਾਗ ਦੀ ਸਰਦੂਲਗੜ੍ਹ (ਮਾਨਸਾ) ਟੀਮ ਵੱਲੋਂ ਗਊ ਭਲਾਈ ਕੈਂਪ ਲਗਾਇਆ

admin