International

ਕਮਲਾ ਹੈਰਿਸ ਨੇ ਟਿਮ ਵਾਲਜ਼ ਨੂੰ ਉਪ-ਰਾਸ਼ਟਰਪਤੀ ਦੇ ਉਮੀਦਵਾਰ ਵਜੋਂ ਚੁਣਿਆ

ਵਾਸਿ਼ੰਗਟਨ – ਅਮਰੀਕਾ ਵਿੱਚ ਇਸ ਸਾਲ ਨਵੰਬਰ ਵਿੱਚ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਡੈਮੋਕ੍ਰੇਟਿਕ ਉਮੀਦਵਾਰ ਕਮਲਾ ਹੈਰਿਸ ਨੇ ਇਸ ਚੋਣ ਲਈ ਟਿਮ ਵਾਲਜ਼ ਨੂੰ ਆਪਣਾ ਉਪ ਰਾਸ਼ਟਰਪਤੀ ਉਮੀਦਵਾਰ ਚੁਣਿਆ ਹੈ। ਟਿਮ ਵਾਲਜ਼ ਅਮਰੀਕੀ ਰਾਜ ਮਿਨੇਸੋਟਾ ਦਾ ਗਵਰਨਰ ਹਨ।ਕਮਲਾ ਹੈਰਿਸ ਇਸ ਕਦਮ ਨੂੰ ਪੇਂਡੂ ਅਤੇ ਗੋਰੇ ਵੋਟਰਾਂ ਨੂੰ ਲੁਭਾਉਣ ਦੀ ਕੋਸਿ਼ਸ਼ ਵਜੋਂ ਦੇਖ ਰਹੇ ਹਨ। ਟਿਮ ਵਾਲਜ਼ ਯੂਐੱਸ ਆਰਮੀ ਨੈਸ਼ਨਲ ਗਾਰਡ ਦਾ ਹਿੱਸਾ ਰਹੇ ਹਨ। ਉਹ ਅਧਿਆਪਕ ਵੀ ਰਹਿ ਚੁੱਕੇ ਹਨ। ਵਾਲਜ਼ ਨੂੰ 2006 ਵਿੱਚ ਹਾਊਸ ਆਫ ਰਿਪ੍ਰਜ਼ੈਂਟੇਟਿਵ (ਅਮਰੀਕੀ ਸੰਸਦ ਦੇ ਹੇਠਲੇ ਸਦਨ) ਲਈ ਚੁਣਿਆ ਗਿਆ ਸੀ।12 ਸਾਲਾਂ ਤੱਕ ਇਸ ਅਹੁਦੇ ‘ਤੇ ਰਹਿਣ ਤੋਂ ਬਾਅਦ, ਉਹ 2018 ਵਿੱਚ ਮਿਨੇਸੋਟਾ ਰਾਜ ਦੇ ਗਵਰਨਰ ਬਣੇ। ਗਵਰਨਰ ਹੋਣ ਦੇ ਨਾਤੇ, ਵਾਲਜ਼ ਨੇ ਮਿਨੀਸੋਟਾ ਵਿੱਚ ਮੁਫਤ ਸਕੂਲ ਭੋਜਨ, ਜਲਵਾਯੂ ਤਬਦੀਲੀ, ਮੱਧ ਵਰਗ ਲਈ ਟੈਕਸਾਂ ਵਿੱਚ ਕਟੌਤੀ ਅਤੇ ਕਰਮਚਾਰੀਆਂ ਲਈ ਅਦਾਇਗੀ ਛੁੱਟੀ ਪ੍ਰਦਾਨ ਕਰਨ ਵਰਗੇ ਮੁੱਦਿਆਂ ‘ਤੇ ਕੰਮ ਕੀਤਾ ਹੈ।

Related posts

ਫਲਸਤੀਨੀਆਂ ਨੂੰ ਭਜਾਉਣ ਦੀ ਯੋਜਨਾ ਤਿਆਰ ਇੱਕ ਲੱਖ ਭਾਰਤੀਆਂ ਨੂੰ ਨੌਕਰੀ ਦੇਵੇਗਾ ਇਜ਼ਰਾਈਲ

Bunty

ਰਇਸੀ ਦੇ ਹੈਲੀਕਾਪਟਰ ਨੂੰ ਹਾਦਸੇ ਪਿੱਛੇ ਸਾਜਿਸ਼ ਜਾਂ ਗੜਬੜੀ ਦੀ ਗੁੰਜਾਇਸ਼ ਨਹੀਂ : ਈਰਾਨ

Bunty

ਅਫ਼ਗਾਨਿਸਤਾਨ ‘ਚ ਭਿਆਨਕ ਬੰਬ ਧਮਾਕਾ, TTP ਕਮਾਂਡਰ ਦੀ ਮੌਤ, ਜਿਸ ‘ਤੇ ਅਮਰੀਕਾ ਨੇ ਰੱਖਿਆ ਸੀ ਲੱਖਾਂ ਦਾ ਇਨਾਮ

Bunty