India

ਕਰਤਾਰਪੁਰ ਸਾਹਿਬ ਵਿਖੇ ਚੀਨ ਦੀ ਕੰਪਨੀ ਵਿਕਸਿਤ ਕਰੇਗੀ ਸੂਰਜੀ ਊਰਜਾ ਪਾਰਕ

ਕਰਤਾਰਪੁਰ ਸਾਹਿਬ – ਬੀਤੇ ਦਿਨੀਂ ਚੀਨ ਦੀ ਹਾਈਸੈਲ ਪਾਵਰ ਕੰਪਨੀ ਦੇ ਸੀ.ਈ.ਓ. ਮਾਈਕਲ ਐਚ. ਵੈਂਗ ਅਤੇ ਹਬੀਬ ਰਫੀਕ ਗਰੁੱਪ ਅਤੇ ਹੋਮਲੈਂਡ ਗਰੁੱਪ ਦੇ ਸੀਨੀਅਰ ਐਗਜ਼ੀਕਿਊਟਿਵਜ਼ ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਦੇ ਸਾਰੇ ਬਲਾਕਾਂ ਦਾ ਦੌਰਾ
ਕਰਕੇ ਇਥੇ ਸੂਰਜੀ ਊਰਜਾ ਅਤੇ ਬਦਲਵੇਂ ਊਰਜਾ ਸਬੰਧੀ ਇਕ ਪਾਰਕ ਦਾ ਨਿਰਮਾਣ ਕਰਨ ਸਬੰਧੀ ਜਾਇਜ਼ਾ ਲਿਆ ਗਿਆ।
ਵਫ਼ਦ ਦੇ ਮੈਂਬਰਾਂ ਅਤੇ ਮਾਈਕਲ ਵੈਂਗ ਸੀਈਓ, ਹਾਈਸੈਲ ਪਾਵਰ ਚਾਈਨਾ ਨੇ ਇਸ ਮੌਕੇ ਕਰਤਾਰਪੁਰ ਪੀਸ ਕੋਰੀਡੋਰ ਦੇ ਸੰਚਾਲਨ ਨੂੰ ਸ਼ਾਨਦਾਰ ਢੰਗ ਨਾਲ ਵਿਕਸਤ ਕਰਨ ਅਤੇ ਇਸ ਦੀ ਸਾਂਭ-ਸੰਭਾਲ ਲਈ ਪਾਕਿਸਤਾਨ ਸਰਕਾਰ ਦੀ ਪ੍ਰਸ਼ੰਸਾ ਕੀਤੀ।
ਸ੍ਰੀ ਵਾਂਗ ਨੇ ਇਹ ਵੀ ਕਿਹਾ ਕਿ ਇਹ ਸ਼ਾਂਤੀ ਗਲਿਆਰਾ ਇਸ ਖੇਤਰ ਵਿੱਚ ਆਰਥਿਕ ਤਰੱਕੀ ਨੂੰ ਵਿਕਸਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ ਅਤੇ ਖਾਸ ਤੌਰ ’ਤੇ ਇਹ ਭਾਰਤ-ਪਾਕਿਸਤਾਨ ਦਰਮਿਆਨ ਸ਼ਾਂਤੀ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰੇਗਾ।
ਇਸ ਵਫ਼ਦ ਵਿੱਚ ਮਾਈਕਲ ਐਚ. ਵੈਂਗ, ਸ੍ਰੀ ਮੁਹੰਮਦ ਇਕਬਾਲ ਸਿੱਧੂ ਸੀਈਓ ਹੋਮਲੈਂਡ ਗਰੁੱਪ, ਸ੍ਰੀ ਸ਼ਹਿਜ਼ਾਦਾ ਆਲਮਗੀਰ, ਸਾਬਕਾ ਫੈਡਰਲ ਮੰਤਰੀ, ਮੈਂਬਰ ਬੀ.ਓ.ਜੀ. ਹੋਮਲੈਂਡ ਗਰੁੱਪ, ਸ੍ਰੀ ਅਮੀਰ ਅਖਤਰ, ਹਬੀਬ ਰਫੀਕ ਗਰੁੱਪ, ਸਈਦ ਇਕਬਾਲ ਸਿੱਧੂ, ਕਾਰਜਕਾਰੀ ਨਿਰਦੇਸ਼ਕ, ਹੋਮਲੈਂਡ ਗਰੁੱਪ ਅਤੇ ਸ੍ਰੀ ਸਾਦ ਇਕਬਾਲ ਸਿੱਧੂ, ਡਾਇਰੈਕਟਰ, ਹੋਮਲੈਂਡ ਗਰੁੱਪ ਸ਼ਾਮਲ ਸਨ।

Related posts

ਕਾਂਗਰਸ ਨੂੰ ਵੱਡਾ ਝਟਕਾ, ਭਾਜਪਾ ’ਚ ਸ਼ਾਮਲ ਹੋਏ ਅਰਵਿੰਦਰ ਸਿੰਘ ਲਵਲੀ

Bunty

ਚੋਣ ਡਿਊਟੀ ’ਤੇ ਤਾਇਨਾਤ CAPF ਜਵਾਨ ਸਖ਼ਤੀ ਨਾਲ ਕਰਨ ਕੋਰੋਨਾ ਪ੍ਰੋਟੋਕਾਲ ਦਾ ਪਾਲਣਾ

Bunty

ਸੰਭੂ ਬਾਰਡਰ ਤੋਂ 101 ਕਿਸਾਨਾਂ ਦੇ ਦੂਜੇ ਜਥੇ ਦਾ ਦਿੱਲੀ ਬਾਰਡਰ ਵੱਲ ਕੂਚ ਪਰ ਝੜਪਾਂ ਦੇ ਵਿੱਚ 8 ਕਿਸਾਨ ਜ਼ਖਮੀਂ !

admin