ਨਵੀਂ ਦਿੱਲੀ – ਸਾਰਾ ਅਲੀ ਖ਼ਾਨ ਵੈਸੇ ਤਾਂ ਸੋਸ਼ਲ ਮੀਡੀਆ ’ਚ ਕਾਫੀ ਸਰਗਰਮ ਹੈ ਤੇ ਆਪਣੀਆਂ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ, ਪਰ ਬੁੱਧਵਾਰ ਨੂੰ ਉਨ੍ਹਾਂ ਨੇ ਜੋ ਤਸਵੀਰ ਪੋਸਟ ਕੀਤੀ ਹੈ, ਉਨ੍ਹਾਂ ਦੀ ਕਾਫੀ ਪ੍ਰਸ਼ੰਸਾ ਹੋ ਰਹੀ ਹੈ। ਸਾਰਾ ਨੇ ਇਨ੍ਹਾਂ ਤਸਵੀਰਾਂ ਜ਼ਰੀਏ ਧਾਰਮਿਕ ਏਕਤਾ ਦਾ ਸ਼ਾਨਦਾਰ ਸੰਦੇਸ਼ ਦਿੱਤਾ ਹੈ। ਕਿਸੇ ਤਸਵੀਰ ’ਚ ਸਾਰਾ ਮੰਦਿਰ ’ਚ ਬੈਠੀ ਹੈ ਤਾਂ ਕਿਸੇ ਤਸਵੀਰ ’ਚ ਦਰਗਾਹ ’ਤੇ ਸੱਜਦਾ ਕਰ ਰਹੀ ਹੈ।ਸਾਰਾ ਨੇ ਇਨ੍ਹਾਂ ਤਸਵੀਰਾਂ ਦੇ ਨਾਲ ਲਿਖਿਆ- ਜੇਕਰ ਫਿਰਦੌਸ ਬਰ ਰੂ-ਏ ਜ਼ਮੀਂ ਅਸਤ, ਹਮੀਂ ਅਸਤ-ਓ ਹਮੀਂ ਅਸਤ-ਓ ਹਮੀਂ ਅਸਤ ਯਾਨੀ ਜੇਕਰ ਧਰਤੀ ’ਤੇ ਕਿਤੇ ਜੰਨਤ ਹੈ ਤਾਂ ਉਹ ਇਥੇ ਹੈ, ਇਥੇ ਹੈ, ਇਥੇ ਹੈ। ਇਸ ਦੇ ਨਾਲ ਸਾਰਾ ਨੇ ਅੰਗਰੇਜ਼ੀ ਤੇ ਹਿੰਦੀ ’ਚ ਲਿਖਿਆ- ਸਰਬ ਧਰਮ ਸਮਭਾਵ।