BollywoodNewsBreaking NewsLatest News

ਕਸ਼ਮੀਰ ’ਚ ਧਾਰਮਿਕ ਸਥਾਨਾਂ ’ਚ ਇਬਾਦਤ ਕਰਦੀ ਦਿਖੀ ਸਾਰਾ ਅਲੀ ਖ਼ਾਨ

ਨਵੀਂ ਦਿੱਲੀ – ਸਾਰਾ ਅਲੀ ਖ਼ਾਨ ਵੈਸੇ ਤਾਂ ਸੋਸ਼ਲ ਮੀਡੀਆ ’ਚ ਕਾਫੀ ਸਰਗਰਮ ਹੈ ਤੇ ਆਪਣੀਆਂ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ, ਪਰ ਬੁੱਧਵਾਰ ਨੂੰ ਉਨ੍ਹਾਂ ਨੇ ਜੋ ਤਸਵੀਰ ਪੋਸਟ ਕੀਤੀ ਹੈ, ਉਨ੍ਹਾਂ ਦੀ ਕਾਫੀ ਪ੍ਰਸ਼ੰਸਾ ਹੋ ਰਹੀ ਹੈ। ਸਾਰਾ ਨੇ ਇਨ੍ਹਾਂ ਤਸਵੀਰਾਂ ਜ਼ਰੀਏ ਧਾਰਮਿਕ ਏਕਤਾ ਦਾ ਸ਼ਾਨਦਾਰ ਸੰਦੇਸ਼ ਦਿੱਤਾ ਹੈ। ਕਿਸੇ ਤਸਵੀਰ ’ਚ ਸਾਰਾ ਮੰਦਿਰ ’ਚ ਬੈਠੀ ਹੈ ਤਾਂ ਕਿਸੇ ਤਸਵੀਰ ’ਚ ਦਰਗਾਹ ’ਤੇ ਸੱਜਦਾ ਕਰ ਰਹੀ ਹੈ।ਸਾਰਾ ਨੇ ਇਨ੍ਹਾਂ ਤਸਵੀਰਾਂ ਦੇ ਨਾਲ ਲਿਖਿਆ- ਜੇਕਰ ਫਿਰਦੌਸ ਬਰ ਰੂ-ਏ ਜ਼ਮੀਂ ਅਸਤ, ਹਮੀਂ ਅਸਤ-ਓ ਹਮੀਂ ਅਸਤ-ਓ ਹਮੀਂ ਅਸਤ ਯਾਨੀ ਜੇਕਰ ਧਰਤੀ ’ਤੇ ਕਿਤੇ ਜੰਨਤ ਹੈ ਤਾਂ ਉਹ ਇਥੇ ਹੈ, ਇਥੇ ਹੈ, ਇਥੇ ਹੈ। ਇਸ ਦੇ ਨਾਲ ਸਾਰਾ ਨੇ ਅੰਗਰੇਜ਼ੀ ਤੇ ਹਿੰਦੀ ’ਚ ਲਿਖਿਆ- ਸਰਬ ਧਰਮ ਸਮਭਾਵ।

Related posts

ਐਸ਼ਵਰਿਆ ਰਾਏ ਅਤੇ 79ਵਾਂ ਕੈਨਸ ਫਿਲਮ ਫੈਸਟੀਵਲ !

admin

ਕੰਗਨਾ ਰਣੌਤ ਦੇ ਭਾਰਤ ਦੀ ਆਜ਼ਾਦੀ ਵਾਲੇ ਬਿਆਨ ‘ਤੇ ਵਿਸ਼ਾਲ ਦਦਲਾਨੀ ਨੇ ਕੱਢਿਆ ਗੁੱਸਾ

Bunty

ਦਰਸ਼ਕਾਂ ਨੂੰ ਝੰਜੋੜ ਰਹੀ ਹੈ ‘ਦਿ ਕਸ਼ਮੀਰ ਫਾਈਲਜ਼’, ਲੋਕਾਂ ਨੇ ਅਨੁਪਮ ਖੇਰ ਨੂੰ ਕਿਹਾ – ‘ਸਾਨੂੰ ਸੱਚਮੁਚ ਨਹੀਂ ਪਤਾ ਸੀ ਕਿ ਕਸ਼ਮੀਰੀ ਪੰਡਤਾਂ ਨਾਲ ਇਹ ਸਭ ਕੁਝ ਹੋਇਆ’

Bunty