India

ਕਸ਼ਮੀਰ ਹਮਲਾ: ਸੀਸੀਟੀਵੀ ਫੁਟੇਜ ’ਚ ਦਿਖਿਆ ਅਤਿਵਾਦੀ, ਜਾਂਚ ਜਾਰੀ

ਸ੍ਰੀਨਗਰ – ਕਸ਼ਮੀਰ ਦੇ ਗਗਨਗੀਰ ਵਿਚ ਹੋਏ ਅਤਿਵਾਦੀ ਹਮਲੇ ਵਿਚ ਸ਼ਾਮਲ ਇਕ ਅਤਿਵਾਦੀ ਦਾ ਸੀਸੀਟੀਵੀ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਉਸਨੇ ਕਸ਼ਮੀਰੀ ਪੋਸ਼ਾਕ ਫੇਰਨ ਪਾਈ ਹੋਈ ਹੈ ਅਤੇ ਹੱਥ ਵਿਚ ਏਕੇ ਰਾਈਫਲ ਫੜੀ ਹੋਈ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਗੱਲ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਕਿ ਇਹ ਅਤਿਵਾਦੀ 20 ਅਕਤੂਬਰ ਨੂੰ ਹੋਏ ਹਮਲੇ ਵਿਚ ਸ਼ਾਮਲ ਸੀ ਜਾਂ ਨਹੀਂ।
ਸੂਤਰਾਂ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਵਿਚ 27 ਜਨਵਰੀ ਲਿਖਿਆ ਹੈ, ਹਾਲਾਂਕਿ ਇਹ ਕਿਸੇ ਸੈਟਿੰਗ ਜਾਂ ਤਕਨੀਕੀ ਸਮੱਸਿਆ ਦੇ ਕਾਰਨ ਵੀ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਅਤਿਵਾਦੀ ਦੇ ਹੱਥ ਵਿਚ ਜੋ ਰਾਈਫਲ ਹੈ ਉਸੇ ਤਰ੍ਹਾਂ ਦੀ ਰਾਈਫਲ ਪੀਰ ਪੰਜਾਲ ਖੇਤਰ ਵਿਚ ਸੁਰੱਖਿਆ ਬਲਾਂ ’ਤੇ ਕੀਤੇ ਗਏ ਹਮਲੇ ਵਿਚ ਵਰਤੀ ਗਈ ਸੀ, ਜੋ ਕਿ ਗਗਨਗੀਰ ਤੋਂ 200 ਕਿਲੋਮੀਟਰ ਦੂਰ ਹੈ।ਉਨ੍ਹਾਂ ਦੱਸਿਆ ਕਿ ਸੀਸੀਟੀਵੀ ਫੁਟੇਜ ਵਿਚ ਅਤਿਵਾਦੀ ਨੇ ਆਪਣਾ ਮੂੰਹ ਨਹੀਂ ਢਕਿਆ ਹੋਏ ਜਦੋਂ ਕਿ ਚਸ਼ਮਦੀਦਾਂ ਅਨੁਸਾਰ ਗਗਨਗੀਰ ਹਮਲੇ ਵਿਚ ਹਮਲਾਵਰਾਂ ਨੇ ਮੂੰਹ ਢਕਿਆ ਹੋਇਆ ਸੀ

Related posts

ਸ਼ਸਤਰ ਬਲਾਂ ਦੀ ਭਰਤੀ ‘ਚ ਅੱਜ ਹੋ ਸਕਦਾ ਹੈ ਵੱਡਾ ਬਦਲਾਅ

Bunty

ਹੁਣ ਦਿੱਲੀ ‘ਚ ਸੜਕ ਹਾਦਸਿਆਂ ਨੂੰ ਰੋਕਣ ਲਈ ਹੋਵੇਗਾ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਇਸਤੇਮਾਲ

Bunty

ਜਨ ਪ੍ਰਤੀਨਿਧੀ ਵਜੋਂ ਹੋਵੇਗੀ ਮੇਰੀ ਪਹਿਲੀ ਯਾਤਰਾ, ਲੋਕ ਘੁਲਾਟੀਏ ਵਜੋਂ ਨਹੀਂ : ਪ੍ਰਿਯੰਕਾ ਗਾਂਧੀ

Bunty