India

ਕਾਂਗਰਸ ਵਿਧਾਇਕ ਦੀ ਜਬਰ ਜਨਾਹ ਸਬੰਧੀ ਟਿੱਪਣੀ ’ਤੇ ਦੇਸ਼ ਭਰ ਤੋਂ ਆਈ ਸਖ਼ਤ ਪ੍ਰਤੀਕਿਰਿਆ

ਨਵੀਂ ਦਿੱਲੀ – ਕਰਨਾਟਕ ਵਿਧਾਨ ਸਭਾ ’ਚ ਕਾਂਗਰਸ ਵਿਧਾਇਕ ਦੇ ਆਰ ਰਮੇਸ਼ ਕੁਮਾਰ ਵੱਲੋਂ ਜਬਰ ਜਨਾਹ ਬਾਰੇ ਕੀਤੀ ਗਈ ਟਿੱਪਣੀ ’ਤੇ ਦੇਸ਼ ਭਰ ’ਚ ਸਖ਼ਤ ਪ੍ਰਤੀਕਿਰਿਆ ਹੋਈ ਹੈ। ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮਿ੍ਰਤੀ ਈਰਾਨੀ ਨੇ ਵਿਧਾਇਕ ਦੇ ਬਿਆਨ ਦੀ ਸਖ਼ਤ ਨਿੰਦਾ ਕਰਦੇ ਹੋਏ ਕਿਹਾ ਕਿ ਸਬੰਧਤ ਪਾਰਟੀ ਨੂੰ ਆਪਣੇ ਵਿਧਾਇਕ ਨੂੰ ਕਾਨੂੰਨ ਦੇ ਕਟਹਿਰੇ ’ਚ ਖੜ੍ਹਾ ਕਰਨਾ ਚਾਹੀਦਾ ਹੈ। ਉੱਥੇ ਹੀ ਸਪਾ ਸੰਸਦ ਮੈਂਬਰ ਜਯਾ ਬੱਚਨ ਤੇ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਵੀ ਜਬਰ ਜਨਾਹ ’ਤੇ ਕਾਂਗਰਸ ਵਿਧਾਇਕ ਦੀ ਟਿੱਪਣੀ ਦੀ ਸਖ਼ਤ ਨਿਖੇਧੀ ਕਰਦੇ ਹੋਏ ਕਾਰਵਾਈ ਦੀ ਮੰਗ ਕੀਤੀ ਹੈ।ਜ਼ਿਕਰਯੋਗ ਹੈ ਕਿ ਕਾਂਗਰਸ ਵਿਧਾਇਕ ਦੇ ਆਰ ਰਮੇਸ਼ ਕੁਮਾਰ ਨੇ ਵੀਰਵਾਰ ਨੂੰ ਕਰਨਾਟਕ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਕਿਹਾ ਸੀ ਕਿ ਜਦੋਂ ਜਬਰ ਜਨਾਹ ਹੋਣਾ ਹੀ ਹੋਵੇ ਤਾਂ ਤੁਹਾਨੂੰ ਲੇਟ ਕੇ ਉਸ ਦਾ ਆਨੰਦ ਲੈਣਾ ਚਾਹੀਦਾ ਹੈ। ਉਨ੍ਹਾਂ ਦੀ ਇਸ ਟਿੱਪਣੀ ’ਤੇ ਸਦਨ ਦੇ ਕੁਝ ਮੈਂਬਰਾਂ ਨੂੰ ਹੱਸਦੇ ਹੋਏ ਦੇਖਿਆ ਗਿਆ ਸੀ। ਰਮੇਸ਼ ਕੁਮਾਰ ਕਰਨਾਟਕ ਵਿਧਾਨ ਸਭਾ ਦੇ ਸਪੀਕਰ ਵੀ ਰਹਿ ਚੁੱਕੇ ਹਨ।ਸ਼ੁੱਕਰਵਾਰ ਨੂੰ ਲੋਕ ਸਬਾ ’ਚ ਜਦੋਂ ਵਿਰੋਧੀ ਧਿਰ ਦੇ ਮੈਂਬਰ ਲਖੀਮਪੁਰ ਕਾਂਡ ’ਚ ਕੇਂਦਰੀ ਮੰਤਰੀ ਅਜੈ ਮਿਸ਼ਰਾ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕਰ ਰਹੇ ਸਨ ਤਾਂ ਉਦੋਂ ਹੀ ਕੇਂਦਰੀ ਮੰਤਰੀ ਸਮਿ੍ਰਤੀ ਈਰਾਨੀ ਨੇ ਇਹ ਮਾਮਲਾ ਉਠਾ ਦਿੱਤਾ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਪਲੇਕਾਰਡ ਹੱਥ ’ਚ ਲੈ ਕੇ ਨਾਅਰੇ ਲਗਾ ਰਹੇ ਹਨ ਉਨ੍ਹਾਂ ਨੂੰ ਦੇਖਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਇਕ ਨੁਮਾਇੰਦੇ ਨੇ ਵੀਰਵਾਰ ਨੂੰ ਕਰਨਾਟਕ ਵਿਧਾਨ ਸਭਾ ’ਚ ਜਬਰ ਜਨਾਹ ਬਾਰੇ ਕਿਹੋ ਜਿਹੀ ਟਿੱਪਣੀ ਕੀਤੀ ਹੈ। ਜੇਕਰ ਤੁਹਾਨੂੰ ਅਸਲ ’ਚ ਮਹਿਲਾਵਾਂ ਦੀ ਚਿੰਤਾ ਹੈ ਤਾਂ ਕਰਨਾਟਕ ਦੇ ਸਾਰੇ ਨੁਮਾਇੰਦਿਆਂ ਨੂੰ ਵਿਧਾਇਕ ਦੇ ਵਤੀਰੇ ਦੀ ਨਿੰਦਾ ਕਰਨੀ ਚਾਹੀਦੀ ਹੈ। ਜਿਹੜੇ ਲੋਕ ਸਦਨ ਦੇ ਵੈਲ ’ਚ ਖੜ੍ਹੇ ਹਨ ਉਨ੍ਹਾਂ ਨੂੰ ਆਪਣੀ ਪਾਰਟੀ ਸੰਗਠਨ ਕੋਲ ਜਾਣਾ ਚਾਹੀਦਾ ਹੈ ਤੇ ਸਬੰਧਤ ਵਿਅਕਤੀ ਨੂੰ ਕਾਨੂੰਨ ਦੇ ਸਾਹਮਣੇ ਲਿਆਉਣਾ ਚਾਹੀਦਾ ਹੈ।ਸਾਬਕਾ ਅਭਿਨੇਤਰੀ ਤੇ ਸਪਾ ਦੀ ਸੰਸਦ ਮੈਂਬਰ ਜਯਾ ਬੱਚਨ ਨੇ ਵਿਧਾਇਕ ਦੀ ਟਿੱਪਣੀ ਨੂੰ ਬਹੁਤ ਹੀ ਸ਼ਰਮਨਾਕ ਵਿਹਾਰ ਦੱਸਿਆ ਹੈ। ਉਨ੍ਹਾਂ ਨੇ ਕਾਂਗਰਸ ਨੂੰ ਆਪਣੇ ਵਿਧਾਇਕ ਖ਼ਿਲਾਫ਼ ਸਖ਼ਤ ਕਾਰਵਾਈ ਦੀ ਵੀ ਮੰਗ ਕੀਤੀ ਹੈ।ਰਾਸ਼ਟਰੀ ਮਹਿਲਾ ਕਮਿਸ਼ਨ ਦੀ ਮੁਖੀ ਰੇਖਾ ਸ਼ਰਮਾ ਨੇ ਕਿਹਾ ਕਿ ਉਹ ਬਹੁਤ ਹੀ ਦੁੱਖਦਾਈ ਤੇ ਮੰਦਭਾਗਾ ਹੈ ਕਿ ਸਾਡੇ ਵਿਚਕਾਰ ਕੁਝ ਇਸ ਤਰ੍ਹਾਂ ਦੇ ਲੋਕ ਨੁਮਾਇੰਦੇ ਮੌਜੂਦ ਹਨ। ਉਹ ਜਦੋਂ ਵਿਧਾਨ ਸਭਾ ’ਚ ਇਸ ਤਰ੍ਹਾਂ ਦੀ ਟਿੱਪਣੀ ਕਰ ਸਕਦੇ ਹਨ ਤਾਂ ਨਿੱਜੀ ਜੀਵਨ ’ਚ ਔਰਤਾਂ ਨਾਲ ਕਿਵੇਂ ਪੇਸ਼ ਆਉਂਦੇ ਹੋਣਗੇ ਇਸ ਦਾ ਸਹਿਜ ਅੰਦਾਜ਼ਾ ਲਗਾਇਆ ਜਾ ਸਕਦਾ ਹੈ।ਦਿੱਲੀ ਸਥਿਤ ਐੱਨਜੀਓ ਦਿ ਸੁਸਾਇਟੀ ਫਾਰ ਸਕਿਓਰਿੰਗ ਜਸਟਿਸ ਨੇ ਇਸ ਕਾਂਡ ’ਚ ਕਰਨਾਟਕ ਦੇ ਰਾਜਪਾਲ ਥਾਵਰ ਚੰਦ ਗਹਿਲੋਤ ਨੂੰ ਸ਼ਿਕਾਇਤ ਦਰਜ ਕਰਵਾ ਕੇ ਸਬੰਧਤ ਵਿਧਾਇਕ ਨੂੰ ਅਯੋਗ ਐਲਾਨ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਇਸ ਮਾਮਲੇ ’ਚ ਭਾਜਪਾ ਨੇ ਵੀ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਪਾਰਟੀ ਵੱਲੋਂ ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ, ਬੁਲਾਰੇ ਰਾਜਵਰਧਨ ਰਾਠੌਰ ਤੇ ਅਪਰਾਜਿਤਾ ਸਾਰੰਗੀ ਨੇ ਵਿਧਾਇਕ ਦੇ ਆਚਰਨ ’ਤੇ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਤੇ ਪਿ੍ਰਅੰਕਾ ਗਾਂਧੀ ਵਾਡਰਾ ਦੀ ਚੁੱਪ ’ਤੇ ਸਵਾਲ ਉਠਾਇਆ ਹੈ।

Related posts

ਭਾਰਤ ਦੇ 94 ਸ਼ਹਿਰਾਂ ‘ਚ ਟ੍ਰੈਫਿਕ ਜਾਮ ਦੇ ਹੱਲ ਲਈ ਰਿੰਗ ਰੋਡ ਬਨਾਉਣ ਦੀ ਯੋਜਨਾ !

admin

ਮਹਾਕੁੰਭ: ਮੁਕਤੀ ਦੀ ਭਾਲ ‘ਚ ਸ਼ਰਧਾਲੂਆਂ ਵਲੋਂ ਸੰਗਮ ‘ਚ ਡੁੱਬਕੀਆਂ !

admin

50ਵੇਂ ਦਿਨ ਵੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਜਾਰੀ

admin