PunjabSport

ਕਾਕਾ ਸਿੰਘ ਉੱਭਾ ਨੇ ਪਿਉ-ਪੁੱਤਰ ਦੀ ਜੋੜੀ ਪੈਦਲ ਚਾਲ ‘ਚ ਮੈਡਲ ਜਿੱਤਿਆ

ਕਾਕਾ ਸਿੰਘ ਉੱਭਾ ਪਿਉ-ਪੁੱਤਰ ਦੀ ਜੋੜੀ ਮੁਕਾਬਲੇ ਦੇ ਵਿੱਚ ਮੈਡਲ ਹਾਸਿਲ ਕਰਦੇ ਹੋਏ।

ਮਾਨਸਾ ਮਾਸਟਰਜ਼ ਐਥਲੈਟਿਕਸ ਐਸੋਸੀਏਫਨ ਚੰਡੀਗੜ੍ਹ ਵੱਲੋਂ 30 ਨਵੰਬਰ 2025 ਨੂੰ 47ਵੀਂ ਐਥਲੈਟਿਕਸ ਚੈਪੀਅਨਸਿ਼ਪ ਕਰਵਾਈ ਗਈ। ਇਸ ਵਿੱਚ ਭਾਗ ਲੈਂਦੇ ਹੋਏ ਪਿਉ-ਪੁੱਤਰ ਦੀ ਜੋੜੀ ਵਿੱਚੋਂ ਪਿਤਾ ਕਾਕਾ ਸਿੰਘ ਉੱਭਾ ਨੇ 75 ਪਲੱਸ ਉਮਰ ਵਰਗ ਵਿੱਚ ਭਾਗ ਲੈ ਕੇ 3000 ਮੀਟਰ ਪੈਦਲ ਚਾਲ ਦਾ ਸਖਤ ਮੁਕਾਬਲਾ ਕਰਕੇ ਪੰਜਾਬ ਵਿੱਚੋਂ ਤੀਜੀ ਪੁਜੀਸ਼ਨ ਪ੍ਰਾਪਤ ਕਰਦੇ ਹੋਏ ਕਾਂਸੀ ਦਾ ਤਗਮਾ ਹਾਸਲ ਕਰਕੇ ਆਪਣੇ ਪਿੰਡ ਅਤੇ ਮਾਨਸਾ ਜਿਲ੍ਹੇ ਦਾ ਨਾਮ ਰੌਸ਼ਨ ਕੀਤਾ।

15 ਨਵੰਬਰ 2025 ਨੂੰ ਸ੍ਰੀ ਮਸਤੂਆਣਾ ਸਾਹਿਬ ਵਿਖੇ ਹੋਈ ਚੈਪੀਅਨਸਿ਼ਪ ਵਿੱਚ ਵੀ ਕਾਕਾ ਸਿੰਘ ਉੱਭਾ ਨੇ 5000 ਮੀਟਰ ਪੈਦਲ ਚਾਲ ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ ਸੀ ਅਤੇ ਅਕਤੂਬਰ 2025 ਵਿੱਚ ਬਠਿੰਡਾ ਵਿਖੇ ਪਿਉ-ਪੁੱਤਰ ਦੀ ਜੋੜੀ ਨੇ ਆਪਣੀ-ਆਪਣੀ ਉਮਰ ਵਰਗ ਵਿੱਚੋਂ ਚਾਂਦੀ ਤਗਮੇ ਹਾਸਲ ਕਰਕੇ ਆਪਣੇ ਪਿੰਡ ਅਤੇ ਜਿਲ੍ਹੇ ਦਾ ਨਾਮ ਰੌਸ਼ਨ ਕੀਤਾ। ਇਸ ਸਬੰਧੀ ਨੌਜਵਾਨ ਬਜ਼ੁਰਗ ਨੇ ਦੱਸਿਆ ਕਿ ਨੌਜਵਾਨਾਂ ਨੂੰ ਨਸਿ਼ਆਂ ਤੋਂ ਖੇਡਾਂ ਵੱਲ ਆਉਂਣਾ ਚਾਹੀਦਾ ਹੈ। ਉਹਨਾਂ ਨੇ ਨੈਸ਼ਨਲ ਪੱਧਰ ‘ਤੇ ਜਾ ਕੇ ਪੰਜਾਬ ਲਈ ਤਗਮੇ ਲਿਆਉਂਣ ਦੀ ਗੱਲ ਵੀ ਆਖੀ। ਅਜਿਹੇ ਨੌਜਵਾਨ ਬਜ਼ੁਰਗਾਂ ਤੋਂ ਸਮਾਜ ਨੂੰ ਸੇਧ ਲੈਣ ਦੀ ਜਰੂਰਤ ਹੈ।

Related posts

ਮਜੀਠਾ ‘ਚ ਜ਼ਹਿਰੀਲੀ ਸ਼ਰਾਬ ਨਾਲ ਹੁਣ ਤੱਕ 20 ਲੋਕਾਂ ਦੀ ਮੌਤ !

admin

ਛੋਟੇ ਅਪਰਾਧਾਂ ਵਿੱਚ ਵੀ ਐਫਆਈਆਰ ਦਰਜ ਕਰਨ ਨੂੰ ਤਰਜੀਹ ਦਿੱਤੀ ਜਾਵੇ; ਡੀਜੀਪੀ ਪੰਜਾਬ ਵੱਲੋਂ ਸੀਪੀਜ਼/ਐਸਐਸਪੀਜ਼ ਨੂੰ ਨਿਰਦੇਸ਼

Bunty

ਵਿਜੀਲੈਂਸ ਬਿਊਰੋ ਨੇ ਅਮਰੂਦ ਮੁਆਵਜ਼ੇ ਸੰਬਧੀ ਘੁਟਾਲੇ ‘ਚ ਬਾਗਬਾਨੀ ਵਿਕਾਸ ਅਧਿਕਾਰੀ ਸਿੱਧੂ ਨੂੰ ਕੀਤਾ ਗ੍ਰਿਫ਼ਤਾਰ

Bunty