India

ਕਾਲਜ ਵੱਲੋਂ ਵਿਦਿਆਰਥੀਆਂ ਦੇ ਟੀ-ਸ਼ਰਟ ਤੇ ਪਾਟੀ ਜੀਨਸ ਪਹਿਨਣ ’ਤੇ ਰੋਕ

ਮੁੰਬਈ – ਹਿਜਾਬ ’ਤੇ ਪਾਬੰਦੀ ਲਾਉਣ ਕਾਰਨ ਚਰਚਾ ਵਿੱਚ ਰਹੇ ਮੁੰਬਈ ਦੇ ਇੱਕ ਕਾਲਜ ਨੇ ਹੁਣ ਵਿਦਿਆਰਥੀਆਂ ਦੇ ਪਾਟੀ ਜੀਨਸ, ਟੀ-ਸ਼ਰਟ, ‘ਅਸਭਿਅਕ’ ਕੱਪੜੇ ਅਤੇ ਜਰਸੀ ਜਾਂ ਅਜਿਹੇ ਕੱਪੜੇ ਪਾਉਣ ’ਤੇ ਰੋਕ ਲਾ ਦਿੱਤੀ ਹੈ ਜੋ ਧਰਮ ਜਾਂ ‘ਸਭਿਆਚਾਰਕ ਅਸਮਾਨਤਾ’ ਨੂੰ ਦਰਸਾਉਂਦੇ ਹੋਣ। ‘ਚੈਂਬੂਰ ਟਰਾਂਬੇ ਐਜੂਕੇਸ਼ਨ ਸੁਸਾਇਟੀ’ ਦੇ ‘ਐੱਨਜੀ ਅਚਾਰਿਆ ਅਤੇ ਡੀਕੇ ਮਰਾਠੇ ਕਾਲਜ’ ਨੇ 27 ਜੂਨ ਨੂੰ ਜਾਰੀ ਨੋਟਿਸ ਵਿੱਚ ਕਿਹਾ ਹੈ ਕਿ ਵਿਦਿਆਰਥੀਆਂ ਨੂੰ ਕੈਂਪਸ ਵਿੱਚ ਰਸਮੀ ਅਤੇ ਸਭਿਅਕ ਪਹਿਰਾਵਾ ਪਾਉਣਾ ਚਾਹੀਦਾ ਹੈ।ਨੋਟਿਸ ਵਿੱਚ ਕਿਹਾ ਗਿਆ ਹੈ ਕਿ ਵਿਦਿਆਰਥੀ ਅੱਧੀ ਜਾਂ ਪੂਰੀ ਬਾਂਹ ਦੀ ਕਮੀਜ਼ ਤੇ ਪੈਂਟ ਪਾ ਸਕਦੇ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਕੁੜੀਆਂ ਕੋਈ ਵੀ ਭਾਰਤੀ ਜਾਂ ਪੱਛਮੀ ਪਹਿਰਾਵਾ ਪਹਿਨ ਸਕਦੀਆਂ ਹਨ। ਬੰਬੇ ਹਾਈ ਕੋਰਟ ਨੇ 26 ਜੂਨ ਨੂੰ ਕਾਲਜ ਵੱਲੋਂ ਹਿਜਾਬ, ਬੁਰਕਾ ਅਤੇ ਨਕਾਬ ’ਤੇ ਪਾਬੰਦੀ ਲਾਉਣ ਦੇ ਫ਼ੈਸਲੇ ਵਿੱਚ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਅਜਿਹੇ ਨਿਯਮ ਵਿਦਿਆਰਥੀਆਂ ਦੇ ਮੌਲਿਕ ਅਧਿਕਾਰਾਂ ਦਾ ਉਲੰਘਣਾ ਨਹੀਂ ਕਰਦੇ।

Related posts

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

admin

ਭਾਰਤੀ ਡਾਕ ਅੱਜ 17 ਮਾਰਚ ਤੋਂ ਨਵੀਂ ਐਕਸਪ੍ਰੈਸ ਡਿਲੀਵਰੀ ਸੇਵਾ ਸ਼ੁਰੂ ਕਰ ਰਿਹਾ

admin

ਟੀਕਿਆਂ ਨੇ ਦੁਨੀਆ ਭਰ ਵਿੱਚ ਖਤਰਨਾਕ ਬਿਮਾਰੀਆਂ ਨੂੰ ਖਤਮ ਜਾਂ ਪੂਰੀ ਤਰ੍ਹਾਂ ਕੰਟਰੋਲ ਕੀਤਾ

admin