ਮੁੰਬਈ : ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਖੁਦ ਨੂੰ ਕਿਸਮਤਵਾਲਾ ਮੰਨਦੇ ਹਨ ਕਿ ਉਸ ਨੂੰ ਵਿਰਾਟ ਕੋਹਲੀ ਨਾਲ ਖੇਡਣ ਦਾ ਮੌਕਾ ਮਿਲਿਆ। ਉਸ ਨੇ ਕਿਹਾ ਕਿ ਉਹ ਭਾਰਤੀ ਕਪਤਾਨ ਦੀ ਕ੍ਰਿਕਟ ਯਾਤਰਾ ਨਾਲ ਉਸ ਦੇ ਯੂਥ ਦੇ ਦਿਨਾਂ ਤੋਂ ਹੀ ਜੁੜੇ ਹਨ। ਵਿਲੀਅਮਸਨ ਅਤੇ ਕੋਹਲੀ ਦੋਵੇਂ ਹੀ ਮਲੇਸ਼ੀਆ ਵਿਚ 2008 ਵਿਚ ਖੇਡੇ ਗਏ ਆਈ. ਸੀ. ਸੀ. ਅੰਡਰ-19 ਵਰਲਡ ਕੱਪ ਦਾ ਹਿੱਸਾ ਸਨ, ਜਿਸ ਵਿਚ ਭਾਰਤ ਨੇ ਖਿਤਾਬ ਜਿੱਤਿਆ ਸੀ। ਹੁਣ ਇਹ ਦੋਵੇਂ ਹੀ ਇਸ ਖੇਡ ਦੇ ਧਾਕੜ ਬੱਲੇਬਾਜ਼ ਮੰਨੇ ਜਾਂਦੇ ਹਨ।ਵਿਲੀਅਮਸਨ ਨੇ ਸਟਾਰ ਸਪੋਰਟਸ ਦੇ ਪ੍ਰੋਗਰਾਮ ਵਿਚ ਕਿਹਾ, ”ਹਾਂ ਅਸੀਂ ਕਿਸਮਤਵਾਲੇ ਹਾਂ ਜੋ ਸਾਨੂੰ ਇਕ-ਦੂਜੇ ਖਿਲਾਫ਼ ਖੇਡਣ ਦਾ ਮੌਕਾ ਮਿਲਿਆ ਹੈ। ਨੌਜਵਾਨ ਹੰਦਿਆ ਹੀ ਉਸ ਨਾਲ ਮਿਲਣਾ ਤੇ ਫਿਰ ਉਸ ਦੀ ਤਰੱਕੀ ਤੇ ਕ੍ਰਿਕਟ ਯਾਤਰਾ ਦਾ ਗਵਾਹ ਬਣਨਾ ਸ਼ਾਨਦਾਰ ਰਿਹਾ ਹੈ।”ਅਸਲ ਵਿਚ ਉਹ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਟੀਮ ਜਿਸ ਨੇ ਅੰਡਰ-19 ਵਿਸ਼ਵ ਕੱਪ 2008 ਵਿਚ ਵਿਲੀਅਮਸਨ ਦੀ ਅਗਵਾਈ ਵਾਲੀ ਨਿਊਜ਼ੀਲੈਂਡ ਨੂੰ ਹਰਾਇਆ ਸੀ। ਇਸ ਵਿਸ਼ਵ ਕੱਪ ਵਿਚ ਰਵਿੰਦਰ ਜਡੇਜਾ, ਟ੍ਰੈਂਟ ਬੋਲਟ ਤੇ ਟਿਮ ਸਾਊਦੀ ਨੇ ਵੀ ਹਿੱਸਾ ਲਿਆ ਸੀ। ਵਿਲੀਅਮਸਨ ਨੇ ਕਿਹਾ ਕਿ ਇਹ ਦਿਲਚਸਪ ਹੈ ਕਿ ਅਸੀਂ ਲੰਬੇ ਸਮੇਂ ਤੋਂ ਇਕ-ਦੂਜੇ ਖਿਲਾਫ ਖੇਡ ਰਹੇ ਹਾਂ ਪਰ ਅਸਲ ਵਿਚ ਪਿਛਲੇ ਕੁਝ ਸਾਲਾਂ ਤੋਂ ਹੀ ਅਸੀਂ ਖੇਡ ‘ਤੇ ਆਪਣੇ ਵਿਚਾਰ ਸਾਂਝੇ ਕੀਤੇ ਹਨ। ਖੇਡ ਅਤੇ ਮੈਦਾਨੀ ਰਵੱਈਏ ਵਿਚ ਥੋੜਾ ਫਰਕ ਹੋਣ ਦੇ ਬਾਵਜੂਜ ਕੁਝ ਮਾਮਲਿਆਂ ਵਿਚ ਸਾਡੇ ਵਿਚਾਰ ਇਕ ਹੀ ਤਰ੍ਹਾਂ ਦੇ ਹੁੰਦੇ ਹਨ।
previous post