Articles India

ਕੀ ਈਰਾਨ ਵਿੱਚ ਸ਼ਾਸਨ ਬਦਲਣ ਨਾਲ ਸਥਿਤੀ ਸੁਧਰ ਜਾਵੇਗੀ: ਡਾ. ਫਾਰੂਕ ਅਬਦੁੱਲਾ

ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਡਾ.ਫਾਰੂਕ ਅਬਦੁੱਲਾ (ਖੱਬੇ) ਆਪਣੇ ਬੇਟੇ, ਜੰਮੂ-ਕਸ਼ਮੀਰ ਦੇ ਮੁੱਖ-ਮੰਤਰੀ ਉਮਰ ਅਬਦੁੱਲਾ ਦੇ ਨਾਲ।

‘ਜਿਸ ਤੋਂ ਯੁੱਧ ਰੋਕਣ ਲਈ ਦਖਲ ਦੇਣ ਦੀ ਉਮੀਦ ਕੀਤੀ ਜਾ ਰਹੀ ਸੀ, ਉਹ ਖੁਦ ਹਮਲਾ ਕਰ ਰਿਹਾ ਹੈ। ਅਮਰੀਕਾ ਪਹਿਲਾਂ ਹੀ ਰੂਸ ਵਿਰੁੱਧ ਯੁੱਧ ਵਿੱਚ ਸ਼ਾਮਲ ਹੈ, ਹੁਣ ਈਰਾਨ ਵਿਰੁੱਧ ਵੀ। ਇਸਦਾ ਸਿੱਧਾ ਅਰਥ ਹੈ ਕਿ ਅਮਰੀਕਾ ਦੁਨੀਆ ਨੂੰ ਤੀਜੇ ਵਿਸ਼ਵ ਯੁੱਧ ਵੱਲ ਲੈ ਜਾ ਰਿਹਾ ਹੈ।”

ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਡਾ.ਫਾਰੂਕ ਅਬਦੁੱਲਾ ਨੇ ਕਿਹਾ ਕਿ, ‘ਟਰੰਪ ਨੇ ਹਾਲ ਹੀ ਵਿੱਚ ਪਾਕਿਸਤਾਨ ਦੇ ਫੀਲਡ ਮਾਰਸ਼ਲ ਅਸੀਮ ਮੁਨੀਰ ਨੂੰ ਰਾਤ ਦੇ ਖਾਣੇ ਲਈ ਸੱਦਾ ਦਿੱਤਾ ਸੀ ਅਤੇ ਪਰੇਡ ਵਿੱਚ ਸ਼ਾਮਲ ਕੀਤਾ ਸੀ। ਮੈਨੂੰ ਸਮਝ ਨਹੀਂ ਆ ਰਿਹਾ ਕਿ ਉਹ ਕਿਹੜਾ ਖੇਡ ਖੇਡ ਰਹੇ ਹਨ। ਇੱਕ ਪਾਸੇ ਉਹ ਭਾਰਤ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਦੂਜੇ ਪਾਸੇ ਪਾਕਿਸਤਾਨ ਨੂੰ। ਇਹ ਕਹਿਣਾ ਮੁਸ਼ਕਲ ਹੈ ਕਿ ਉਨ੍ਹਾਂ ਦੇ ਇਰਾਦੇ ਕੀ ਹਨ।’

ਈਰਾਨ ਦੇ ਤਿੰਨ ਪ੍ਰਮਾਣੂ ਸਥਾਨਾਂ ‘ਤੇ ਅਮਰੀਕੀ ਹਵਾਈ ਹਮਲੇ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ, ‘ਈਰਾਨ ਕਿਸੇ ਭਰਮ ਵਿੱਚ ਨਹੀਂ ਹੈ ਅਤੇ ਜੇਕਰ ਕੋਈ ਸੋਚ ਰਿਹਾ ਹੈ ਕਿ ਉਹ ਆਪਣੇ ਪ੍ਰਮਾਣੂ ਪ੍ਰੋਗਰਾਮ ਤੋਂ ਪਿੱਛੇ ਹਟ ਜਾਵੇਗਾ, ਤਾਂ ਇਹ ਉਨ੍ਹਾਂ ਦੀ ਵੱਡੀ ਗਲਤਫਹਿਮੀ ਹੈ। ਈਰਾਨ ਕਰਬਲਾ ਨੂੰ ਨਹੀਂ ਭੁੱਲਿਆ ਹੈ। ਉਹ ਇਸਨੂੰ ਦੂਜਾ ਕਰਬਲਾ ਮੰਨਦਾ ਹੈ। ਈਰਾਨੀ ਲੋਕ ਆਪਣੀਆਂ ਗਰਦਨਾਂ ਕਟਾ ਸਕਦੇ ਹਨ, ਪਰ ਕਦੇ ਨਹੀਂ ਝੁਕਣਗੇ।’ ਫਾਰੂਕ ਅਬਦੁੱਲਾ ਨੇ ਇਹ ਸਵਾਲ ਵੀ ਉਠਾਇਆ ਕਿ ਕੀ ਈਰਾਨ ਵਿੱਚ ਸ਼ਾਸਨ ਬਦਲਣ ਨਾਲ ਸਥਿਤੀ ਵਿੱਚ ਸੁਧਾਰ ਹੋਵੇਗਾ? ਫਾਰੂਕ ਅਬਦੁੱਲਾ ਨੇ ਕਿਹਾ, “ਅਮਰੀਕਾ ਅਤੇ ਇਜ਼ਰਾਈਲ ਲੰਬੇ ਸਮੇਂ ਤੋਂ ਇਹ ਮੰਨਦੇ ਆ ਰਹੇ ਹਨ ਕਿ ਉਹ ਈਰਾਨ ਨੂੰ ਪ੍ਰਮਾਣੂ ਹਥਿਆਰ ਵਿਕਸਤ ਨਹੀਂ ਕਰਨ ਦੇਣਗੇ, ਪਰ ਜੇਕਰ ਉਹ ਸੋਚਦੇ ਹਨ ਕਿ ਈਰਾਨ ਆਪਣੀਆਂ ਇੱਛਾਵਾਂ ਛੱਡ ਦੇਵੇਗਾ, ਤਾਂ ਉਹ ਪੂਰੀ ਤਰ੍ਹਾਂ ਉਲਝਣ ਵਿੱਚ ਹਨ।’

ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਕਿਹਾ ਕਿ, ‘ਇਜ਼ਰਾਈਲ ‘ਤੇ ਹਮਲਾ ਹੋਇਆ ਸੀ, ਪਰ ਦੁਨੀਆ ਦੇ ਮੁਸਲਿਮ ਦੇਸ਼ਾਂ ਨੇ ਚੁੱਪੀ ਬਣਾਈ ਰੱਖੀ ਹੈ, ਜੋ ਕਿ ਬਹੁਤ ਨਿਰਾਸ਼ਾਜਨਕ ਹੈ। ਮੁਸਲਿਮ ਦੇਸ਼ ਚੁੱਪਚਾਪ ਤਮਾਸ਼ਾ ਦੇਖ ਰਹੇ ਹਨ। ਇਹ ਸਥਿਤੀ ਚਿੰਤਾਜਨਕ ਹੈ। ਅੱਜ ਈਰਾਨ ਮੁਸੀਬਤ ਵਿੱਚ ਹੈ, ਕੱਲ੍ਹ ਨੂੰ ਇਹੀ ਸਥਿਤੀ ਦੂਜੇ ਮੁਸਲਿਮ ਦੇਸ਼ਾਂ ਨਾਲ ਵੀ ਹੋ ਸਕਦੀ ਹੈ। ਅਮਰੀਕਾ ਕਿਸੇ ਵੀ ਸਮੇਂ ਕਿਸੇ ਵੀ ਦੇਸ਼ ਨੂੰ ਤਬਾਹ ਕਰ ਸਕਦਾ ਹੈ। ਜੇਕਰ ਮੁਸਲਿਮ ਦੇਸ਼ ਅੱਜ ਨਹੀਂ ਜਾਗੇ, ਤਾਂ ਉਨ੍ਹਾਂ ਨੂੰ ਆਪਣੀ ਵਾਰੀ ਦੀ ਉਡੀਕ ਕਰਨੀ ਪਵੇਗੀ।’

ਫਾਰੂਕ ਅਬਦੁੱਲਾ ਨੇ ਕਿਹਾ ਕਿ, “ਜ਼ਿਆਦਾਤਰ ਤੇਲ ਸਪਲਾਈ ਉਨ੍ਹਾਂ ਹੀ ਦੇਸ਼ਾਂ ਤੋਂ ਆਉਂਦੀ ਹੈ। ਜੇਕਰ ਇਹ ਯੁੱਧ ਕਾਰਨ ਬੰਦ ਹੋ ਜਾਂਦੀ ਹੈ, ਤਾਂ ਭਾਰਤ ਦੀ ਆਰਥਿਕਤਾ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ। ਇਹ ਨਾ ਭੁੱਲੋ ਕਿ ਪੈਸਾ ਹਰ ਸਮੇਂ ਨਹੀਂ ਹੁੰਦਾ।’

Related posts

ਪ੍ਰਧਾਨ ਮੰਤਰੀ ਮੋਦੀ ਨੇ ਈਰਾਨ ਦੇ ਰਾਸ਼ਟਰਪਤੀ ਨਾਲ ਗੱਲ ਕਰਕੇ ਤਣਾਅ ਘਟਾਉਣ ਦੀ ਅਪੀਲ !

admin

ਅੱਜ ਤੱਕ ਕੁੱਲ 54,422 ਸੂਬੇ ਦੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ: ਮੁੱਖ-ਮੰਤਰੀ ਮਾਨ

admin

ਏਅਰ ਇੰਡੀਆ ਦੇ ਤਿੰਨ ਅਧਿਕਾਰੀਆਂ ‘ਤੇ ਵਾਰ-ਵਾਰ ਲਾਪਰਵਾਹੀ ਦਾ ਦੋਸ਼ !

admin