International

ਕੁਵੈਤ ਸਰਕਾਰ ਅਗਨੀ ਕਾਂਡ ’ਚ ਮਰੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਦੇਵੇਗੀ 15-15 ਹਜ਼ਾਰ ਡਾਲਰ

**EDS: VIDEO GRAB** Mangaf: Smoke billows after a fire broke out in a building, in Mangaf, Kuwait, Wednesday, June 12, 2024. At least 41 people were killed, according to officials. (PTI Photo)(PTI06_12_2024_000206B)

ਦੁਬਈ/ਕੁਵੈਤ ਸਿਟੀ –  ਕੁਵੈਤ ਸਰਕਾਰ ਦੱਖਣੀ ਅਹਿਮਦੀ ਗਵਰਨੋਰੇਟ ਵਿੱਚ ਹਾਲ ਹੀ ਵਿੱਚ ਲੱਗੀ ਅੱਗ ਵਿੱਚ ਮਾਰੇ ਗਏ 46 ਭਾਰਤੀਆਂ ਸਮੇਤ ਸਾਰੇ 50 ਵਿਅਕਤੀਆਂ ਦੇ ਪਰਿਵਾਰਾਂ ਨੂੰ 15-15 ਹਜ਼ਾਰ ਡਾਲਰ ਮੁਆਵਜ਼ਾ ਦੇਵੇਗੀ। ਇਹ ਦਾਅਵਾ ਖ਼ਬਰ ਵਿੱਚ ਕੀਤਾ ਗਿਆ ਹੈ। ਕੁਵੈਤ ਦੇ ਅਮੀਰ ਸ਼ੇਖ ਮੇਸ਼ਾਲ ਅਲ-ਅਹਿਮਦ ਅਲ-ਜਬਰ ਅਲ-ਸਬਾਹ ਦੇ ਹੁਕਮਾਂ ’ਤੇ ਮਿ੍ਰਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਵਜੋਂ 15 ਹਜ਼ਾਰ ਡਾਲਰ (12.5 ਲੱਖ ਰੁਪਏ) ਦੀ ਰਾਸ਼ੀ ਦਿੱਤੀ ਜਾਵੇਗੀ। ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਅਖਬਾਰ ਨੇ ਲਿਖਿਆ ਹੈ ਕਿ ਇਹ ਰਕਮ ਸਬੰਧਤ ਦੂਤਘਰਾਂ ਨੂੰ ਪਹੁੰਚਾ ਦਿੱਤੀ ਜਾਵੇਗੀ। ਭਾਰਤ ਸਰਕਾਰ ਨੇ ਭਿਆਨਕ ਅੱਗ ਵਿੱਚ ਜਾਨਾਂ ਗੁਆਉਣ ਵਾਲਿਆਂ ਨੂੰ 2-2 ਲੱਖ ਤੇ ਕੇਰਲ ਨੇ ਆਪਣੇ ਰਾਜ ਦੇ ਮਿ੍ਰਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।

Related posts

ਡੁਬਈ ਵਿੱਚ ਦੁਨੀਆਂ ਦੀ ਪਹਿਲੀ ‘ਗੋਲਡ ਸਟ੍ਰੀਟ’ ਸ਼ੁਰੂ ਹੋਵੇਗੀ !

admin

ਸਪੇਸ ਐਕਸ ਯੋਜਨਾ : ਚੰਦ ਅਤੇ ਮੰਗਲ ਗ੍ਰਹਿਆਂ ਉਪਰ ਕਿਹੋ ਜਿਹੇ ਹੋਣਗੇ ਸ਼ਹਿਰ ?

admin

‘ਆਤਮ-ਨਿਰਭਰ ਭਾਰਤ’ ਪਹਿਲਕਦਮੀ ਨੂੰ ਗਰੀਸ ਦੀ ‘ਏਜੰਡਾ 2030’ ਯੋਜਨਾ ਨੇ ਹੋਰ ਮਜ਼ਬੂਤ ਕੀਤਾ

admin