Punjab

15 ਤੋਂ 20 ਮਈ ਤੱਕ ਪੰਜਾਬ ਦੇ ਸਾਰੇ ਦਵਾਈਆਂ ਦੇ ਦੁਕਾਨਦਾਰ ਰੋਸ ਮਨਾਉਣਗੇ

15 ਤੋਂ 20 ਮਈ ਤੱਕ ਪੰਜਾਬ ਦੇ ਸਾਰੇ ਦਵਾਈਆਂ ਦੇ ਦੁਕਾਨਦਾਰ ਰੋਸ ਪ੍ਰਦਰਸ਼ਨ ਕਰਨਗੇ।

ਚੰਡੀਗੜ੍ਹ – ਪੰਜਾਬ ਕੈਮਿਸਟ ਐਸੋਸੀਏਸ਼ਨ ਕੇਂਦਰ ਤੇ ਪੰਜਾਬ ਸਰਕਾਰ ਦੇ ਖਿਲਾਫ ਹੱਲਾ ਬੋਲਣ ਜਾ ਰਹੀ ਹੈ। 15 ਮਈ ਤੋਂ ਲੈ ਕੇ 20 ਮਈ ਤੱਕ ਸਾਰੀਆਂ ਦਵਾਈਆਂ ਦੀ ਦੁਕਾਨਾਂ ਅਤੇ ਦੁਕਾਨਦਾਰ ਕਮੀਜਾਂ ‘ਤੇ ਖਾਲੀਆਂ ਪੱਟੀਆਂ ਬੰਨ ਕੇ ਪੰਜਾਬ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕਰਨਗੇ ਅਤੇ 20 ਤਰੀਕ ਨੂੰ ਪੂਰੇ ਪੰਜਾਬ ਭਰ ਦੀਆਂ ਦਵਾਈਆਂ ਦੀ ਦੁਕਾਨਾਂ ਵੀ ਰੋਸ ਵੱਜੋੋਂ ਬੰਦ ਰਹਿਣਗੀਆਂ।

ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਦੁੱਗਲ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ। ਕਿ ਆਨਲਾਈਨ ਦਵਾਈਆਂ ਵਿਕਰੀ ਤੇ ਤੁਰੰਤ ਰੋਕ ਲਾਈ ਜਾਵੇ, ਨਕਲੀ ਦਵਾਈਆਂ ਤੇ ਕਾਰਵਾਈ ਕੀਤੀ ਜਾਵੇ, ਕਾਰਪੋਰੇਟ ਕੰਪਨੀਆਂ ਦੀ ਮਨਮਾਨੀ ਬੰਦ ਕੀਤੀ ਜਾਵੇ, ਦੂਜੇ ਪਾਸੇ ਉਨਾਂ ਆਖਿਆ ਕਿ ਪੰਜਾਬ ਸਰਕਾਰ ਦੇ ਨਾਲ ਰਿਲੇਟਿਡ ਵੀ ਕਈ ਮੰਗਾਂ ਨੇ, ਪੰਜਾਬ ਸਰਕਾਰ ਦੇ ਹੈਲਥ ਵਿਭਾਗ ਡਰੱਗ ਨੋਟਫਿਕੇਸ਼ਨ ਦੇ ਵਿੱਚ ਬਦਲਾਵ ਹੋਣਾ ਚਾਹੀਦਾ, ਜਨ ਅਸ਼ੋਧੀ ਦੁਕਾਨਾਂ ਨੂੰ ਚੈੱਕ ਕਰਨਾ ਚਾਹੀਦਾ ਅਤੇ ਪੰਜਾਬ ਪੁਲਿਸ ਵੱਲੋਂ ਦਵਾਈਆਂ ਦੇ ਦੁਕਾਨਦਾਰਾਂ ਨੂੰ ਡਰੱਗ ਮਾਮਲੇ ਵਿੱਚ ਤੰਗ ਪਰੇਸ਼ਾਨ ਨਾ ਕੀਤਾ ਜਾਵੇ।

ਕੈਮਿਸਟ ਐਸੋਸੀਏਸ਼ਨ ਨੇ ਪੰਜਾਬ ਸਰਕਾਰ ‘ਤੇ ਇਹ ਵੀ ਦੋਸ਼ ਲਾਏ ਕਿ ਕਈ ਵਾਰ ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਮਾਨ ਨੂੰ ਮੀਟਿੰਗ ਦੇ ਲਈ ਆਖਿਆ ਗਿਆ ਪਰ ਕੋਈ ਜਵਾਬ ਨਹੀਂ ਮਿਲਿਆ।

Related posts

ਪ੍ਰਧਾਨ ਮੰਤਰੀ ਵੱਲੋਂ ਹੁਸ਼ਿਆਰਪੁਰ ’ਚ ‘ਫ਼ਤਿਹ ਰੈਲੀ’ ਨੂੰ ਸੰਬੋਧਨ ਭਾਜਪਾ ਪੂਰੀ ਇਮਾਨਦਾਰੀ ਨਾਲ ਕਰ ਰਹੀ ਹੈ ਦੇਸ਼ਵਾਸੀਆਂ ਦੀ ਸੇਵਾ: ਮੋਦੀ

Bunty

ਭਗਵਾਨ ਕਿਸੇ ਦਾ ਏਕਾਧਿਕਾਰ ਨਹੀਂ ਹੋ ਸਕਦਾ: ਸੰਧਵਾਂ ਨੇ ਸ੍ਰੀ ਰਾਮ ਦੀ ਪਵਿੱਤਰ ਸਥਾਪਨਾ ਦਾ ਸਿਆਸੀਕਰਨ ਕਰਨ ਨੂੰ ਮੰਦਭਾਗਾ ਕਰਾਰ ਦਿੱਤਾ

Bunty

ਨੌਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਦੀ 350 ਸਾਲਾ ਸ਼ਤਾਬਦੀ ਨਵੰਬਰ 2025 ’ਚ ਵੱਡੇ ਪੱਧਰ ’ਤੇ ਮਨਾਈ ਜਾਵੇਗੀ- ਐਡਵੋਕੇਟ ਧਾਮੀ

Bunty