India

ਕੇਜਰੀਵਾਲ ਨੇ ਕਾਂਗਰਸ ਦੇ ਸਾਬਕਾ ਵਿਧਾਇਕ ਵੀਰ ਸਿੰਘ ਧੀਂਗਾਨ ਦਾ ਆਪ ਚ ਕੀਤਾ ਸਵਾਗਤ

ਨਵੀਂ ਦਿੱਲੀ – ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਕਾਂਗਰਸ ਦੇ ਸਾਬਕਾ ਨੇਤਾ ਵੀਰ ਸਿੰਘ ਧੀਂਗਾਨ ਨੂੰ ਪਾਰਟੀ ਵਿਚ ਸ਼ਾਮਲ ਕੀਤਾ ਅਤੇ ਉਨ੍ਹਾਂ ਨੂੰ ਸੀਮਾਪੁਰੀ ਵਿਧਾਨ ਸਭਾ ਹਲਕੇ ਤੋਂ ਭਵਿੱਖ ਦਾ ਵਿਧਾਇਕ ਕਰਾਰ ਦਿੱਤਾ। ਧੀਂਗਾਨ ਦਲਿਤ ਨੇਤਾ ਹਨ ਅਤੇ ਕਾਂਗਰਸ ਦੀ ਟਿਕਟ ‘ਤੇ ਸੀਮਾਪੁਰੀ (ਰਿਜ਼ਰਵ) ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ। ਉਹ ਆਉਣ ਵਾਲੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ (ਆਪ) ਦੀ ਟਿਕਟ ‘ਤੇ ਆਪਣੀ ਕਿਸਮਤ ਅਜ਼ਮਾ ਸਕਦੇ ਹਨ। ਧੀਂਗਾਨ ਦਾ ਪਾਰਟੀ ਦਫ਼ਤਰ ‘ਚ ਸਵਾਗਤ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਉਹ ਇਕ ਅਨੁਭਵੀ ਆਗੂ ਹਨ ਅਤੇ ਉਨ੍ਹਾਂ ਨੂੰ ਸੀਮਾਪੁਰੀ ਹਲਕੇ ਤੋਂ ਭਵਿੱਖ ‘ਚ ਵਿਧਾਇਕ ਵਜੋਂ ਦੇਖਿਆ ਜਾ ਸਕਦਾ ਹੈ।ਇਸ ਚੋਣ ਖੇਤਰ ਦਾ ਪ੍ਰਤੀਨਿਧੀਤੱਵ ਪਹਿਲਾਂ ‘ਆਪ’ ਦੇ ਸਾਬਕਾ ਮੰਤਰੀ ਰਾਜਿੰਦਰ ਪਾਲ ਗੌਤਮ ਕਰਦੇ ਸਨ। ਗੌਤਮ ਨੇ ਆਮ ਆਦਮੀ ਪਾਰਟੀ ‘ਤੇ ਦਲਿਤ ਅਤੇ ਘੱਟ ਗਿਣਤੀ ਨੇਤਾਵਾਂ ਖ਼ਿਲਾਫ਼ ਭੇਦਭਾਵ ਦਾ ਦੋਸ਼ ਲਗਾਇਆ ਸੀ ਅਤੇ ਉਹ ਸਤੰਬਰ ‘ਚ ਪਾਰਟੀ ਛੱਡ ਕੇ ਕਾਂਗਰਸ ‘ਚ ਸ਼ਾਮਲ ਹੋ ਗਏ ਸਨ। ਕੇਜਰੀਵਾਲ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਗਲੇ ਸਾਲ ਫਰਵਰੀ ‘ਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਦਿੱਲੀ ‘ਚ ਮੁੜ ਸਰਕਾਰ ਬਣਾਏਗੀ।

Related posts

ਬੈਂਕ ਡੁੱਬਣ ‘ਤੇ ਵੀ ਗਾਹਕਾਂ ਨੂੰ 90 ਦਿਨਾਂ ਦੇ ਅੰਦਰ ਵਾਪਸ ਮਿਲੇਗਾ ਪੈਸਾ

Bunty

ਮਿਜ਼ੋਰਮ ’ਚ ਜ਼ਮੀਨ ਖਿਸਕਣ ਕਾਰਨ 10 ਮਜ਼ਦੂਰਾਂ ਦੀ ਮੌਤ, ਮਲਬੇ ਹੇਠ ਦੱਬੇ ਕਈ ਮਜ਼ਦੂਰ

Bunty

ਕੇਂਦਰ ਵੱਲੋਂ ਪੀ.ਐਮ. ਗ਼ਰੀਬ ਕਲਿਆਣ ਯੋਜਨਾ ਨੂੰ ਅਗਲੇ ਪੰਜ ਸਾਲ ਤਕ ਜਾਰੀ ਰੱਖਣ ਨੂੰ ਪ੍ਰਵਾਨਗੀ

Bunty