International

ਕੈਨੇਡਾ ’ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਬੇਹੁਰਮਤੀ, ਟੰਗ ਦਿਤਾ ਫ਼ਲਸਤੀਨੀ ਝੰਡਾ

ਬਰੈਂਪਟਨ – ਕੈਨੇਡੀਅਨ ਸੂਬੇ ਉਨਟਾਰੀਓ ’ਚ ਮਹਾਂਨਗਰ ਟੋਰੰਟੋ ਦੇ ਉਪਨਗਰ ਬਰੈਂਪਟਨ ਵਿਚ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਬੇਹੁਰਮਤੀ ਕੀਤੀ ਗਈ ਹੈ। 37 ਸੈਕੰਡਾਂ ਦੀ ਇਕ ਵੀਡੀਉ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਦੋ ਫ਼ਲਸਤੀਨੀ ਰੋਸ ਮੁਜ਼ਾਹਰਾਕਾਰੀ ਸਿੱਖ ਸਾਮਰਾਜ ਦੇ ਬਾਨੀ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਉਤੇ ਅਪਣੇ ਦੇਸ਼ ਦਾ ਝੰਡਾ ਬੰਨ੍ਹਦੇ ਵਿਖਾਈ ਦੇ ਰਹੇ ਹਨ। ਰਾਤ ਦਾ ਵੇਲਾ ਹੈ ਤੇ ਪ੍ਰਦਰਸ਼ਨਕਾਰੀਆਂ ਨੇ ਆਪਣੇ ਮੂੰਹ ਕੱਪੜੇ ਨਾਲ ਲੁਕੋਏ ਹੋਏ ਹਨ। ‘ਐਕਸ’ ’ਤੇ ਲੇਵੀਆਦਨ ਨਾਂਅ ਦੇ ਜਿਹੜੇ ਅਕਾਊਂਟ ਤੋਂ ਇਹ ਵੀਡੀਉ ਸ਼ੇਅਰ ਕੀਤੀ ਗਈ ਹੈ, ਉਸ ਪੋਸਟ ’ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ’ਤੇ ਫ਼ਲਸਤੀਨੀ ਝੰਡਾ ਬੰਨ੍ਹਣ ਵਾਲੇ ਵਿਅਕਤੀ ਦਾ ਨਾਂਅ ਹੋਸਾਮ ਹਮਦਾਨ ਵੀ ਲਿਖਿਆ ਗਿਆ ਹੈ। ਹੋਸਾਮ ਨਾਂਅ ਦਾ ਇਹ ਸ਼ਰਾਰਤੀ ਅਨਸਰ ਪਹਿਲਾਂ ਵੀ ਸਭਿਆਚਾਰਕ ਮਹੱਤਵ ਵਾਲੇ ਬੁੱਤਾਂ ਨਾਲ ਛੇੜਖਾਨੀ ਕਰਦਾ ਰਿਹਾ ਹੈ।ਇਸ ਵੀਡੀਉ ’ਤੇ ਕਈ ਅਹਿਮ ਸ਼ਖ਼ਸੀਅਤਾਂ ਦੇ ਪ੍ਰਤੀਕਰਮ ਵੀ ਆਏ ਹਨ; ਜਿਵੇਂ ਕਿ ‘ਨੈਸ਼ਨਲ ਟੈਲੀਗ੍ਰਾਫ਼’ ਦੇ ਸੀਨੀਅਰ ਕੋਰਸਪੌਂਡੈਂਟ ਡੈਨੀਅਲ ਬੋਰਡਮੈਨ ਨੇ ਲਿਖਿਆ ਹੈ: ‘ਕੈਨੇਡਾ ਦੇ ਬਰੈਂਪਟਨ ’ਚ ਜੇਹਾਦੀਆਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਬੇਹੁਰਮਤੀ ਕੀਤੀ ਹੈ। ਰਣਜੀਤ ਸਿੰਘ ਜੀ ਸਿੱਖ ਸਾਮਰਾਜ ਦੇ ਬਾਨੀ ਸਨ ਤੇ ਉਹ ਆਖ਼ਰੀ ਸਮਰਾਟ ਸਨ, ਜਿਨ੍ਹਾਂ ਦਾ ਮੌਜੂਦਾ ਅਫ਼ਗ਼ਾਨਿਸਤਾਨ ਦੇ ਇਲਾਕਿਆਂ ਤਕ ਵੀ ਕਬਜ਼ਾ ਸੀ ਅਤੇ ਦਖਣੀ ਏਸ਼ੀਆ ’ਚ ਉਨ੍ਹਾਂ ਦੀ ਬਹੁਤ ਜ਼ਿਆਦਾ ਹਰਮਨਪਿਆਰਤਾ ਹੈ।’

Related posts

14 ਸ਼ਰਤਾਂ ‘ਤੇ ਅਮਰੀਕਾ-ਈਰਾਨ ਸਹਿਮਤ : 111 ਦਿਨਾਂ ਤੋਂ ਚੱਲ ਰਹੇ ਯੁੱਧ ਦੇ ਅੰਤ ਲਈ ਸਮਝੌਤੇ ‘ਤੇ ਦਸਤਖਤ !

admin

ਜੇ ਕਮਾਂਡਰ ਸੁਲੇਮਾਨੀ ਨਾ ਮਰਦਾ ਤਾਂ ਅੱਜ ਈਰਾਨ-ਅਮਰੀਕਾ ਸਮਝੌਤਾ ਸੰਭਵ ਨਾ ਹੁੰਦਾ – ਟਰੰਪ

admin

ਅਮਰੀਕਾ-ਈਰਾਨ ਸਮਝੌਤੇ ਤੋਂ ਬਾਅਦ 34 ਭਾਰਤੀ ਜਹਾਜ਼ ਹੋਰਮੁਜ਼ ਜਲਡਮਰੂ ਤੋਂ ਰਵਾਨਾ ਹੋਣਗੇ

admin