International

ਕੈਨੇਡਾ ‘ਚ 31 ਅਗਸਤ ਨੂੰ ਤਿੰਨ ਜਿ਼ਮਨੀ ਚੋਣਾਂ ਹੋਣਗੀਆਂ

ਮਾਰਕ ਕਾਰਨੀ, ਕੈਨੇਡਾ ਦੇ ਪ੍ਰਧਾਨ ਮੰਤਰੀ।

ਓਟਵਾ – ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਓਂਟਾਰੀਓ, ਬ੍ਰਿਟਿਸ਼ ਕੋਲੰਬੀਆ ਅਤੇ ਕਿਊਬੈਕ ਦੀਆਂ ਤਿੰਨ ਫੈਡਰਲ ਹਲਕਿਆਂ ਵਿੱਚ 31 ਅਗਸਤ ਨੂੰ ਜਿ਼ਮਨੀ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਹੈ।

ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਐਤਵਾਰ ਨੂੰ ਜਾਰੀ ਬਿਆਨ ਅਨੁਸਾਰ ਇਹ ਚੋਣਾਂ ਬੀਚਜ਼ਈਸਟ ਯਾਰਕ (ਓਂਟਾਰੀਓ), ਨਾਰਥ ਵੈਨਕੂਵਰਕੈਪੀਲਾਨੋ (ਬ੍ਰਿਟਿਸ਼ ਕੋਲੰਬੀਆ) ਅਤੇ ਸਿ਼ਕੂਟੀਮੀਲੈ ਫਿਓਰਡ (ਕਿਊਬੈਕ) ਹਲਕਿਆਂ ਵਿੱਚ ਹੋਣਗੀਆਂ। ਇਨ੍ਹਾਂ ਹਲਕਿਆਂ ਵਿੱਚ ਨਵੇਂ ਸੰਸਦ ਮੈਂਬਰਾਂ ਦੀ ਚੋਣ ਕੀਤੀ ਜਾਵੇਗੀ। ਇਹ ਸੀਟਾਂ ਸਾਬਕਾ ਲਿਬਰਲ ਸੰਸਦ ਮੈਂਬਰ ਜੋਨਾਥਨ ਵਿਲਕਿਨਸਨ, ਜੋ ਹੁਣ ਯੂਰਪੀ ਯੂਨੀਅਨ ਵਿੱਚ ਕੈਨੇਡਾ ਦੇ ਰਾਜਦੂਤ ਹਨ, ਸਾਬਕਾ ਲਿਬਰਲ ਸੰਸਦ ਮੈਂਬਰ ਨੇਟ ਅਰਸਕਿਨ-ਸਮਿੱਥ, ਅਤੇ ਸਾਬਕਾ ਕੰਜ਼ਰਵੇਟਿਵ ਸੰਸਦ ਮੈਂਬਰ ਰਿਚਰਡ ਮਾਰਟਲ, ਜਿਨ੍ਹਾਂ ਨੂੰ ਸੈਨੇਟ ਲਈ ਨਿਯੁਕਤ ਕੀਤਾ ਗਿਆ ਹੈ, ਦੇ ਅਸਤੀਫਿਆਂ ਕਾਰਨ ਖਾਲ੍ਹੀ ਹੋਈਆਂ ਹਨ। ਬੀਚਜ਼ਈਸਟ ਯਾਰਕ ਦੇ ਸਾਬਕਾ ਸੰਸਦ ਮੈਂਬਰ ਨੇਟ ਅਰਸਕਿਨ-ਸਮਿੱਥ ਨੇ ਇਸ ਸਾਲ ਓਂਟਾਰੀਓ ਲਿਬਰਲ ਪਾਰਟੀ ਦੀ ਨਾਮਜ਼ਦਗੀ ਲਈ ਚੋਣ ਲੜੀ ਸੀ, ਪਰ ਉਹ ਅਹਸਾਨੁਲ ਹਫ਼ੀਜ਼ ਤੋਂ ਸਿਰਫ਼ 19 ਵੋਟਾਂ ਨਾਲ ਹਾਰ ਗਏ ਸਨ। ਹਾਰ ਤੋਂ ਬਾਅਦ ਉਨ੍ਹਾਂ ਨੇ ਨਾਮਜ਼ਦਗੀ ਪ੍ਰਕਿਰਿਆ ‘ਤੇ ਸਵਾਲ ਵੀ ਉਠਾਏ ਸਨ। ਹਾਲਾਂਕਿ ਓਨਟਾਰੀਓ ਲਿਬਰਲ ਪਾਰਟੀ ਦੇ ਅੰਤਰਿਮ ਆਗੂ ਜੌਨ ਫਰੇਜ਼ਰ ਨੇ ਪ੍ਰਕਿਰਿਆ ਨੂੰ ਨਿਰਪੱਖ ਦੱਸਿਆ ਸੀ।

ਇਹ ਜਿ਼ਮਨੀ ਚੋਣਾਂ ਲਿਬਰਲ ਸਰਕਾਰ ਲਈ ਅਹਿਮ ਮੰਨੀਆਂ ਜਾ ਰਹੀਆਂ ਹਨ। ਹਾਊਸ ਆਫ਼ ਕਾਮਨਜ਼ ਵਿੱਚ ਇਸ ਵੇਲੇ ਲਿਬਰਲ ਪਾਰਟੀ ਕੋਲ ਸਪੀਕਰ ਨੂੰ ਛੱਡ ਕੇ 171 ਸੀਟਾਂ ਹਨ। ਪਰ ਕੈਬਨਿਟ ਮੰਤਰੀ ਸਟੀਵਨ ਗਿਲਬੋ ਦੇ 28 ਅਗਸਤ ਨੂੰ ਅਸਤੀਫ਼ਾ ਦੇਣ ਤੋਂ ਬਾਅਦ ਇਹ ਗਿਣਤੀ ਘਟ ਕੇ 170 ਰਹਿ ਜਾਵੇਗੀ। ਹੋਰ ਖਾਲ੍ਹੀ ਸੀਟਾਂ ਨੂੰ ਧਿਆਨ ਵਿੱਚ ਰੱਖਦਿਆਂ ਸਤੰਬਰ ਦੇ ਅੰਤ ਤੱਕ ਵਿਰੋਧੀ ਪਾਰਟੀਆਂ ਦੀ ਕੁੱਲ ਗਿਣਤੀ 165 ਸੀਟਾਂ ਹੋਣ ਦੀ ਸੰਭਾਵਨਾ ਹੈ। ਅਜਿਹੇ ਵਿੱਚ ਲਿਬਰਲ ਪਾਰਟੀ ਲਈ ਇਨ੍ਹਾਂ ਜਿ਼ਮਨੀ ਚੋਣਾਂ ਵਿੱਚ ਘੱਟੋ-ਘੱਟ ਇੱਕ ਸੀਟ ਜਿੱਤਣਾ ਹਾਊਸ ਆਫ਼ ਕਾਮਨਜ਼ ਵਿੱਚ ਆਪਣੀ ਮਜ਼ਬੂਤ ਸਥਿਤੀ ਕਾਇਮ ਰੱਖਣ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।

Related posts

ਰੂਸ ਤੋਂ ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਲੈਣ ਦੇ ਖ਼ਿਲਾਫ਼ ਭਾਰਤ ’ਤੇ ਲਗਾਈਆਂ ਪਾਬੰਦੀਆਂ ਹਟਾਉਣ ’ਤੇ ਫੈਸਲਾ ਨਹੀਂ : ਅਮਰੀਕਾ

Bunty

ਪਾਕਿਸਤਾਨ ’ਚ ਹਮਲੇ ’ਚ ਚਾਰ ਲੋਕਾਂ ਦੀ ਮੌਤ, ਤਿੰਨ ਜ਼ਖਮੀ

Bunty

ਕਾਬੁਲ ਗੁਰਦੁਆਰੇ ‘ਚ ਬੰਬ ਧਮਾਕੇ: ਗਾਰਡ ਸਮੇਤ ਦੋ ਦੀ ਮੌਤ, ਸੰਗਤ ਅੰਦਰ ਘਿਰੀ

admin