International

ਕੈਨੇਡਾ ਤੋਂ ਚੋਰੀ ਹੋਇਆ 184 ਕਰੋੜ ਦਾ ਸੋਨਾ ਭਾਰਤ ’ਚ ਹੋ ਸਕਦੈ

ਟੋਰਾਂਟੋ – ਕੈਨੇਡਾ ਦੇ ਇਤਿਹਾਸ ਵਿਚ ਸੋਨੇ ਦੀ ਚੋਰੀ ਦੀ ਸਭ ਤੋਂ ਵੱਡੀ ਘਟਨਾ ਪਿਛਲੇ ਸਾਲ ਵਾਪਰੀ ਸੀ। ਪੁਲਿਸ ਅਜੇ ਤੱਕ ਸੋਨਾ ਬਰਾਮਦ ਨਹੀਂ ਕਰ ਸਕੀ ਹੈ। 9 ਦੋਸ਼ੀਆਂ ਖਿਲਾਫ ਸੋਨਾ ਚੋਰੀ ਦੇ ਦੋਸ਼ ਲਗਾਏ ਗਏ ਸਨ। ਦੋਸ਼ੀਆਂ ਨੇ 17 ਅਪ੍ਰੈਲ ਨੂੰ ਟੋਰਾਂਟੋ ਦੇ ਪੀਅਰਸਨ ਏਅਰਪੋਰਟ ‘’ਤੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ। ਏਅਰ ਕੈਨੇਡਾ ਕਾਰਗੋ ਟਰਮੀਨਲ ਤੋਂ 6600 ਸੋਨੇ ਦੀਆਂ ਬਾਰਾਂ ਚੋਰੀ ਹੋ ਗਈਆਂ। ਜੋ ਅਜੇ ਤੱਕ ਬਰਾਮਦ ਨਹੀਂ ਹੋ ਸਕਿਆ ਹੈ।ਇਹ ਜਾਣਕਾਰੀ ਪੁਲਿਸ ਸੇਵਾ ਬੋਰਡ ਦੀ 21 ਜੂਨ ਨੂੰ ਹੋਈ ਮੀਟਿੰਗ ਦੌਰਾਨ ਦਿੱਤੀ ਗਈ। ਜਿਸ ਦੇ ਵੇਰਵੇ ਹੁਣ ਕੈਨੇਡੀਅਨ ਮੀਡੀਆ ਨੇ ਵੀ ਜਾਰੀ ਕੀਤੇ ਹਨ। ਇਹ ਕੈਨੇਡੀਅਨ ਇਤਿਹਾਸ ਦੀ ਸਭ ਤੋਂ ਵੱਡੀ ਚੋਰੀ ਮੰਨੀ ਜਾਂਦੀ ਹੈ। ਚੋਰੀ ਹੋਏ ਸੋਨੇ ਦੀ ਕੀਮਤ 30 ਮਿਲੀਅਨ ਕੈਨੇਡੀਅਨ ਡਾਲਰ (ਲਗਭਗ 184 ਕਰੋੜ ਰੁਪਏ) ਦੱਸੀ ਜਾਂਦੀ ਹੈ।ਪੀਲ ਪੁਲਿਸ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਮੁਲਜ਼ਮਾਂ ਨੇ ਸੋਨਾ ਭਾਰਤ ਵਿੱਚ ਛੁਪਾ ਕੇ ਰੱਖਿਆ ਹੋ ਸਕਦਾ ਹੈ। ਪੀਲ ਰੀਜਨਲ ਪੁਲਿਸ ਚੀਫ਼ ਇਨਵੈਸਟੀਗੇਟਰ ਡਿਟੈਕਟਿਵ ਸਾਰਜੈਂਟ ਮਾਈਕ ਮੈਵਿਟੀ ਨੇ ਇਸ ਸਬੰਧ ਵਿੱਚ ਇੱਕ ਬਿਆਨ ਜਾਰੀ ਕੀਤਾ ਹੈ। ਉਸ ਨੇ ਖ਼ਦਸ਼ਾ ਜ਼ਾਹਰ ਕੀਤਾ ਕਿ ਮੁਲਜ਼ਮ ਉਨ੍ਹਾਂ ਦੇਸ਼ਾਂ ਵਿਚ ਸੋਨਾ ਛੁਪਾ ਸਕਦੇ ਹਨ ਜਿੱਥੇ ਸੋਨੇ ਦੀ ਬਹੁਤਾਤ ਹੈ। ਉਸ ਨੇ ਭਾਰਤ ਅਤੇ ਦੁਬਈ ਵੱਲ ਇਸ਼ਾਰਾ ਕੀਤਾ। ਮਾਵੀਟੀ ਨੇ ਕਿਹਾ ਕਿ ਸੀਰੀਅਲ ਨੰਬਰਾਂ ਵਾਲਾ ਸੋਨਾ ਇਨ੍ਹਾਂ ਦੇਸ਼ਾਂ ਵਿੱਚ ਲਿਜਾਇਆ ਜਾ ਸਕਦਾ ਹੈ।

Related posts

ਕੈਨੇਡਾ ਵਿੱਚ ਘਰਾਂ ਦੀ ਘਾਟ ਕਰਕੇ 55% ਇੰਟਰਨੈਸ਼ਨਲ ਸਟੂਡੈਂਟਸ ਪਰੇਸ਼ਾਨ !

admin

ਟਰੰਪ ਨੇ ਮੈਕਸੀਕੋ ‘ਤੇ ਲਗਾਏ ਗਏ ਟੈਰਿਫ ਨੂੰ ਇਕ ਮਹੀਨੇ ਲਈ ਰੋਕਿਆ !

admin

ਅਮਰੀਕਨ ਇੰਮੀਗ੍ਰੇਸ਼ਨ ਵਲੋਂ ਗੁਰਦੁਆਰਿਆਂ ‘ਚ ਛਾਪੇਮਾਰੀ !

admin